ਕੈਪਟਨ ਅਮਰਿੰਦਰ ਸਿੰਘ ਨੇ ਰਾਜ ਮਾਤਾ ਦੀ ਬਰਸੀ ਮੌਕੇ ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ

Friday, Jul 24, 2020 - 06:15 PM (IST)

ਕੈਪਟਨ ਅਮਰਿੰਦਰ ਸਿੰਘ ਨੇ ਰਾਜ ਮਾਤਾ ਦੀ ਬਰਸੀ ਮੌਕੇ ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ

ਸ਼ੇਰਪੁਰ (ਅਨੀਸ਼ ਗਰਗ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਮਾਤਾ ਮਹਿੰਦਰ ਕੌਰ ਜੀ ਦੀ ਬਰਸੀ ਮੌਕੇ ਪੁਰਾਣੀਆਂ ਯਾਦਾ ਨੂੰ ਤਾਜ਼ਾ ਕਰਦੇ ਹੋਏ ਫੇਸਬੁੱਕ ਤੇ ਮਾਤਾ ਜੀ ਨਾਲ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੇਰੇ ਮਾਤਾ ਜੀ ਮੇਰੇ ਬਚਪਨ ਤੋਂ ਹੀ ਮੇਰੇ ਪ੍ਰੇਰਣਾਸ੍ਰੋਤ ਰਹੇ ਹਨ। ਮੈਨੂੰ ਹੁਣ ਤੱਕ ਯਾਦ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਭਾਰਤ-ਪਾਕਿ ਦੀ ਵੰਡ ਸਮੇਂ ਪੰਜਾਬੀ ਰਿਫਿਊਜੀਆਂ ਦੀ ਮਦਦ ਕੀਤੀ ਸੀ ਤੇ ਉਨ੍ਹਾਂ ਦਾ ਸਹਾਰਾ ਬਣੇ ਸਨ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ ਕੋਰੋਨਾ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ, ਉਲੰਘਣਾ ਕਰਨ 'ਤੇ ਦੇਣਾ ਪਵੇਗਾ ਭਾਰੀ ਜੁਰਮਾਨਾ

ਅੱਜ ਉਨ੍ਹਾਂ ਦੀ ਬਰਸੀ ਮੌਕੇ ਮੈਂ, ਉਨ੍ਹਾਂ ਨੂੰ ਉਨ੍ਹਾਂ ਦੇ ਅਸੀਮ ਪਿਆਰ ਤੇ ਉਨ੍ਹਾਂ ਸਾਰੇ ਚੰਗੇ ਸੰਸਕਾਰਾਂ ਲਈ ਯਾਦ ਕਰਦਾ ਹਾਂ ਜੋ ਉਨ੍ਹਾਂ ਨੇ ਮੈਨੂੰ ਦਿੱਤੇ ਤੇ ਮੇਰੇ ਅੰਦਰ ਉਨ੍ਹਾਂ ਨੇ ਲੋਕਾਂ ਦੀ ਸੇਵਾ ਕਰਨ ਤੇ ਆਮ ਲੋਕਾਂ ਬਾਰੇ ਸੋਚਣ ਦਾ ਜੋ ਬੀਜ ਬੋਇਆ ਉਸ ਲਈ ਮੈਂ ਉਨ੍ਹਾਂ ਦਾ ਸਦਾ ਸ਼ੁਕਰਗੁਜ਼ਾਰ ਰਹਾਂਗਾ।

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ: ਦਿਨ ਚੜ੍ਹਦਿਆਂ ਹੀ ਸੰਗਰੂਰ ਜ਼ਿਲ੍ਹੇ ਦੇ ਕੋਰੋਨਾ ਪੀੜਤ ਵਿਅਕਤੀ ਨੇ ਤੋੜਿਆ ਦਮ

PunjabKesari


author

Shyna

Content Editor

Related News