ਆਜ਼ਾਦੀ ਦਿਹਾੜੇ ਮੌਕੇ ਖੰਨਾ ਪੁੱਜੇ CM ਭਗਵੰਤ ਮਾਨ, ਸ਼ਹੀਦਾਂ ਨੂੰ ਲੈ ਕੇ ਆਖੀ ਇਹ ਗੱਲ
Monday, Aug 15, 2022 - 02:23 PM (IST)
ਈਸੜੂ : ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਜੀ ਦੀ ਬਰਸੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਜ ਪੱਧਰੀ ਸਮਾਰੋਹ 'ਚ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸਿਰਫ 15 ਅਗਸਤ, 23 ਮਾਰਚ ਅਤੇ ਹੋਰ ਦਿਨਾਂ 'ਤੇ ਹੀ ਅਸੀਂ ਉਨ੍ਹਾਂ ਨੂੰ ਯਾਦ ਕਰਦੇ ਹਾਂ ਪਰ ਉਹ ਸਾਡੇ ਦਿਲਾਂ 'ਚੋਂ ਨਿਕਲਣੇ ਨਹੀਂ ਚਾਹੀਦੇ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ ਲੁਧਿਆਣਾ 'ਚ ਲਹਿਰਾਇਆ ਤਿਰੰਗਾ, ਪੰਜਾਬੀਆਂ ਨਾਲ ਕੀਤੇ ਇਹ ਵਾਅਦੇ
ਉਨ੍ਹਾਂ ਕਿਹਾ ਕਿ ਜੇਕਰ ਸ਼ਹੀਦਾਂ ਦੇ ਨਕਸ਼ੇ-ਕਦਮਾਂ 'ਤੇ ਇਕ ਫ਼ੀਸਦੀ ਵੀ ਚੱਲ ਲਈਏ ਤਾਂ ਦੇਸ਼ ਦਾ ਸੁਧਾਰ ਹੋ ਸਕਦਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ 75 ਮੁਹੱਲਾ ਕਲੀਨਿਕ ਪੰਜਾਬ ਨੂੰ ਸਮਰਪਿਤ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਫਰਵਰੀ 2023 'ਚ ਸੰਤ ਅਤਰ ਸਿੰਘ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਮਸਤੂਆਣਾ ਸਾਹਿਬ ਸੰਗਰੂਰ ਵਿਖੇ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ, CM ਮਾਨ ਨੇ ਖ਼ੁਦ ਚੈੱਕ ਕਰਵਾਇਆ BP
ਮਾਲੇਰਕੋਟਲਾ ਵਿਖੇ ਕਮਿਊਨਿਟੀ ਕਾਲਜ ਦਾ ਕੇਂਦਰ ਨਾਲ ਮਿਲ ਕੇ ਕੰਮ ਚੱਲਣ ਲੱਗ ਜਾਵੇਗਾ ਅਤੇ ਕਪੂਰਥਲਾ 'ਚ ਵੀ ਮੈਡੀਕਲ ਕਾਲਜ ਬਣੇਗਾ। ਉਨ੍ਹਾਂ ਕਿਹਾ ਕਿ ਕਲਾਨੌਰ 'ਚ ਖੇਤੀਬਾੜੀ ਕਾਲਜ ਬਣਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਮੈਡੀਕਲ ਹੱਬ ਬਣਾਉਣਾ ਚਾਹੁੰਦੇ ਹਾਂ ਤਾਂ ਜੋ ਸਾਡੇ ਧੀਆਂ-ਪੁੱਤ ਇੱਥੇ ਹੀ ਐੱਮ. ਬੀ. ਬੀ. ਐੱਸ. ਕਰਕੇ ਇੱਥੇ ਹੀ ਨੌਕਰੀਆਂ ਕਰਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ