ਮੁੱਖ ਮੰਤਰੀ ਵੱਲੋਂ ਹਰ ਜ਼ਿਲ੍ਹੇ 'ਚ 514 ਰੁਪਏ 'ਚ ਆਕਸੀਮੀਟਰ ਉਪਲੱਬਧ ਕਰਵਾਉਣ ਦਾ ਐਲਾਨ
Saturday, Sep 12, 2020 - 03:49 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਰਾਜ ਦੇ ਸਾਰੇ ਨਾਗਰਿਕਾਂ ਨੂੰ ਹਰ ਜ਼ਿਲ੍ਹੇ 'ਚ ਪ੍ਰਵਾਨਿਤ ਵਿਕ੍ਰੇਤਾਵਾਂ ਵੱਲੋਂ 514 ਰੁਪਏ ਦੀ ਵਾਜ਼ਿਬ ਕੀਮਤ 'ਤੇ ਆਕਸੀਮੀਟਰ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ ਹੈ।
ਆਪਣੇ ਸੋਸ਼ਲ ਮੀਡਿਆ ਪ੍ਰੋਗਰਾਮ 'ਕੈਪਟਨ ਨੂੰ ਸਵਾਲ' ਦੀ 17ਵੀਂ ਕਿਸ਼ਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ 'ਚ ਸਿਹਤ ਮਹਿਕਮੇ ਵੱਲੋਂ ਇਕ ਹਫ਼ਤੇ 'ਚ ਵਿਸਥਾਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮਹਿਕਮੇ ਵੱਲੋਂ ਸਿਹਤ ਕਾਮਗਾਰਾਂ ਲਈ ਇਹ ਆਕਸੀਮੀਟਰ 514 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਰਿਹਾ ਹੈ ਅਤੇ ਇਨ੍ਹਾਂ ਆਕਸੀਮੀਟਰਾਂ ਨੂੰ ਹੁਣ 'ਨਾ ਲਾਭ, ਨਾ ਹਾਨੀ' ਦੇ ਆਧਾਰ 'ਤੇ ਆਮ ਲੋਕਾਂ ਲਈ ਵੀ ਪ੍ਰਵਾਨਿਤ ਵਿਕ੍ਰੇਤਾਵਾਂ ਵੱਲੋਂ ਉਪਲੱਬਧ ਕਰਵਾ ਦਿੱਤਾ ਜਾਵੇਗਾ। ਰਾਏਕੋਟ ਦੇ ਇਕ ਨਿਵਾਸੀ ਨੇ ਸੁਝਾਅ ਦਿੱਤਾ ਸੀ ਕਿ ਸਰਕਾਰ ਵੱਲੋਂ ਹਰ ਘਰ 'ਚ ਸਸਤੀ ਕੀਮਤ 'ਤੇ ਆਕਸੀਮੀਟਰ ਅਤੇ ਥਰਮਾਮੀਟਰ ਦਿੱਤੇ ਜਾਣੇ ਚਾਹੀਦੇ ਹਨ। ਜਿਸ ਦੇ ਜਵਾਬ 'ਚ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ 50,000 ਕੋਵਿਡ ਕੇਅਰ ਕਿੱਟਾਂ ਮੁਫਤ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿੱਟਾਂ 'ਚ ਆਕਸੀਮੀਟਰ ਅਤੇ ਥਰਮਾਮੀਟਰ ਤੋਂ ਇਲਾਵਾ ਹੋਰ ਜ਼ਰੂਰੀ ਵਸਤੂਆਂ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : 5 ਸਾਲਾ ਕੁੜੀ ਨਾਲ ਅਸ਼ਲੀਲ ਹਰਕਤਾਂ, ਵਿਅਕਤੀ ਖ਼ਿਲਾਫ਼ ਮਾਮਲਾ ਦਰਜ
ਰੈਗੂਲਰ ਹੋਣਗੇ ਕੱਚੇ ਮੁਲਾਜ਼ਮ
ਐੱਨ. ਐੱਚ. ਐੱਮ. ਵਰਕਰ, ਜੋ ਕਿ ਬੀਤੇ 10 ਸਾਲਾਂ ਤੋਂ ਨਾ-ਮਾਤਰ ਤਨਖਾਹ 'ਤੇ ਗੁਜ਼ਾਰਾ ਕਰ ਰਹੇ ਹਨ, ਬਾਵਜੂਦ ਇਸ ਦੇ ਕਿ ਉਹ ਕੋਵਿਡ ਦੀ ਯੰਗ 'ਚ ਆਗੂ ਯੋਧੇ ਹਨ, ਕੀਤੀ ਇਕ ਅਪੀਲ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਹੀ ਰਾਜ 'ਚ ਠੇਕੇ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਮਸਲੇ 'ਤੇ ਵਿਚਾਰ ਕਰਨ ਲਈ ਇਕ ਕੈਬਨਿਟ ਸਬ-ਕਮੇਟੀ ਗਠਿਤ ਕੀਤੀ ਹੋਈ ਹੈ। ਫਰੀਦਕੋਟ ਦੇ ਇਕ ਨਿਵਾਸੀ ਨੂੰ ਅਜਿਹਾ ਹੀ ਭਰੋਸਾ ਦਿਵਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿਹਤ ਵਰਕਰਾਂ ਖਾਸ ਕਰ ਕੇ ਜੋ ਕੋਵਿਡ ਦੀ ਡਿਊਟੀ ਨਿਭਾਅ ਰਹੇ ਹਨ, ਦੀ ਦੇਖਭਾਲ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ : ਸ਼ਾਤਿਰ ਠੱਗ ਦਾ ਕਾਰਨਾਮਾ : ਕਦੇ ਡੀ. ਜੀ. ਪੀ. ਤਾਂ ਕਦੇ ਐੱਸ. ਐੱਸ. ਪੀ., ਹੁਣ ਇੰਸਪੈਕਟਰ ਦੇ ਨਾਂ 'ਤੇ ਠੱਗੀ
ਬਿਜਲੀ ਬਿੱਲਾਂ ਵਾਸਤੇ ਲਈ ਜਾਵੇਗੀ ਰੀਡਿੰਗ
ਵਧੇ ਹੋਏ ਬਿਜਲੀ ਬਿੱਲਾਂ ਬਾਰੇ ਕਈ ਸ਼ਿਕਾਇਤਾਂ ਵੱਲ ਇਸ਼ਾਰਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਹਾਮਾਰੀ ਕਾਰਨ ਮੀਟਰ ਰੀਡਿੰਗ ਨਹੀਂ ਸੀ ਕੀਤੀ ਜਾ ਰਹੀ ਪਰ ਹੁਣ ਉਨ੍ਹਾਂ ਨੇ ਇਸ ਦੇ ਹੁਕਮ ਦਿੱਤੇ ਹਨ ਜਿਸ ਨਾਲ ਲੋਕਾਂ ਨੂੰ ਅਸਲੀ ਖਪਤ ਦੇ ਹਿਸਾਬ ਨਾਲ ਬਿੱਲ ਆ ਸਕਣ। ਜੇਕਰ ਵਧੀ ਹੋਈ ਰਕਮ ਪਹਿਲਾਂ ਹੀ ਅਦਾ ਕੀਤੀ ਜਾ ਚੁੱਕੀ ਹੈ ਤਾਂ ਇਸ ਨੂੰ ਇਕਸਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਰੀਆ ਦੀ ਦੋਸਤ ਸ਼ਿਬਾਨੀ ਨੂੰ ਅੰਕਿਤਾ ਦਾ ਕਰਾਰਾ ਜਵਾਬ, ਸ਼ਵੇਤਾ ਨੇ ਕੀਤਾ ਸਪੋਰਟ