ਰਾਜਾ ਵੜਿੰਗ ਤੋਂ ਬਾਅਦ ਕੈਪਟਨ ਦੇ ਬਾਕੀ ਸਲਾਹਕਾਰਾਂ ਨੇ ਵੀ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

02/20/2020 12:26:03 PM

ਚੰਡੀਗੜ੍ਹ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 6 ਸਿਆਸੀ ਸਲਾਹਕਾਰ ’ਚੋਂ ਪੰਜ ਸਲਾਹਕਾਰਾਂ ਨੇ ਨਿਯੁਕਤੀ ਦੇ ਕੁਝ ਮਹੀਨਿਆਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ ‘ਆਫਿਸ ਆਫ ਪ੍ਰੋਫਿਟ ਬਿੱਲ 2019’ ’ਚ ਲਾਏ ਇਤਰਾਜ਼ ਦੀ ਫਾਈਲ ਐਡਵੋਕੇਟ ਦਫਤਰ ਨੇ ਸਰਕਾਰ ਨੂੰ ਮੋੜ ਦਿੱਤੀ ਹੈ। ਸਰਕਾਰ ਦੇ ਇਸ ਸੀਨੀਅਰ ਅਧਿਕਾਰੀ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਦੱਸ ਦੇਈਏ ਕਿ ਕੈਪਟਨ ਸਰਕਾਰ ਦੇ 6 ਵਿਧਾਇਕਾਂ ਨੂੰ ਆਪਣਾ ਸਲਾਹਕਾਰ ਲਾਉਣ ਲਈ ‘ਆਫਿਸ ਆਫ ਪ੍ਰੋਫਿਟ ਬਿੱਲ 2019’ ਵਿਧਾਨ ਸਭਾ ’ਚ ਲਿਆ ਕੇ ਵਿਧਾਇਕਾਂ ਨੂੰ ਇਸ ’ਚੋਂ ਕੱਢ ਦਿੱਤਾ ਸੀ। ਰਾਜਪਾਲ ਦੀ ਮੋਹਰ ਲੱਗਣ ਲਈ ਜਦੋਂ ਇਸ ਦੀ ਫਾਈਲ ਰਾਜ ਭਵਨ ਗਈ ਤਾਂ ਉਨ੍ਹਾਂ ਨੇ ਇਸ ’ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਕਈ ਸਵਾਲ ਪੁੱਛੇ, ਜਿਨ੍ਹਾਂ ਦਾ ਜਵਾਬ ਤਿਆਰ ਕਰਕੇ ਫਾਈਲ ਜਨਰਲ ਐਡਮਨਿਸਟ੍ਰੇਸ਼ਨ ਨੇ ਕਾਨੂੰਨੀ ਰਾਇ ਲਈ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਭੇਜ ਦਿੱਤੀ। 

ਸੂਤਰਾਂ ਮੁਤਾਬਕ ਅਤੁਲ ਨੰਦਾ ਨੇ ਇਸ ਮਾਮਲੇ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਮਗਰੋਂ ਫਾਈਲ ਵਾਪਸ ਮੋੜ ਦਿੱਤੀ। ਕੈਪਟਨ ਸਰਕਾਰ ਨੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਇੰਦਰਬੀਰ ਸਿੰਘ ਬੁਲਾਰੀਆ, ਸੰਗਤ ਸਿੰਘ ਗਿਲਜੀਆਂ ਨੂੰ ਮੁੱਖ ਮੰਤਰੀ ਦਾ ਸਲਾਹਕਾਰ ਲਾਇਆ ਸੀ, ਜਦਕਿ ਤਰਸੇਮ ਸਿੰਘ ਡੀ.ਸੀ, ਅਤੇ ਕੁਲਜੀਤ ਸਿੰਘ ਨਾਗਰਾ ਨੂੰ ਸਲਾਹਕਾਰ ਯੋਜਨਾ ਲਾਇਆ ਸੀ। ਉਕਤ ਸਾਰੇ ਸਲਾਹਕਾਰਾਂ ਨੂੰ ਕੈਬਨਿਟ ਮੰਤਰੀ ਦਾ ਰੈਂਕ ਵੀ ਦਿੱਤਾ ਗਿਆ। ਇਨ੍ਹਾਂ ਸਾਰੇ ਸਲਾਹਕਾਰਾਂ ’ਚੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣਾ ਅਸਤੀਫਾ ਪਹਿਲਾਂ ਹੀ ਦੇ ਚੁੱਕੇ ਹਨ ਅਤੇ ਬਾਕੀ ਦੇ 5 ਸਲਾਹਕਾਰਾਂ ਨੇ ਮੰਗਲਵਾਰ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਮਗਰੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹਾਲਾਂਕਿ ਮੁੱਖ ਮੰਤਰੀ ਵਲੋਂ ਸਲਾਹਕਾਰਾਂ ਦਾ ਅਸਤੀਫਾ ਅਜੇ ਤੱਕ ਸਵੀਕਾਰ ਨਹੀਂ ਕੀਤਾ ਗਿਆ।


rajwinder kaur

Content Editor

Related News