ਅਣਖੀ ਗਰੁੱਪ ਦੇ ਨਿਰਮਲ ਸਿੰਘ ਬਣੇ ਚੀਫ ਖਾਲਸਾ ਦੀਵਾਨ ਦੇ ਨਵੇਂ ਪ੍ਰਧਾਨ
Sunday, Feb 17, 2019 - 06:53 PM (IST)
ਅੰਮ੍ਰਿਤਸਰ : ਅਣਖੀ ਮਜੀਠਾ ਗਰੁੱਪ ਦੇ ਨਿਰਮਲ ਸਿੰਘ ਚੀਫ ਖਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਬਣ ਗਏ ਹਨ। ਇਸ ਦੇ ਨਾਲ ਹੀ ਅਮਰਜੀਤ ਸਿੰਘ ਅਤੇ ਇੰਦਰਜੀਤ ਨਿੱਸਰ ਮੀਤ ਪ੍ਰਧਾਨ ਬਣੇ ਹਨ। ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀਆਂ ਚੋਣਾਂ ਲਈ ਕੰਮ ਐਤਵਾਰ ਸਵੇਰੇ ਤੋਂ ਹੀ ਸ਼ੁਰੂ ਹੋ ਗਿਆ ਸੀ। ਸ਼ਾਮ ਲਗਭਗ 6 ਵਜੇ ਤੋਂ ਬਾਅਦ ਆਏ ਨਤੀਜਿਆਂ ਵਿਚ ਅਣਖੀ ਮਜੀਠਾ ਗਰੁੱਪ ਦੇ ਨਿਰਮਲ ਸਿੰਘ ਨੂੰ ਜੇਤੂ ਕਰਾਰ ਦਿੱਤਾ ਗਿਆ।
ਨਿਰਮਲ ਸਿੰਘ ਨੇ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ 33 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚੀਫ ਖਾਲਸਾ ਦੀਵਾਨ ਦੀ ਪ੍ਰਧਾਨਗੀ 'ਤੇ ਕਬਜ਼ਾ ਕੀਤਾ ਹੈ। ਇਸ ਦਰਮਿਆਨ 6 ਅਹੁਦਿਆਂ 'ਤੇ ਹੋਈ ਚੋਣ ਵਿਚ ਵੀ 5 ਅਹੁਦੇ ਅਣਖੀ ਮਜੀਠਾ ਗਰੁੱਪ ਨੇ ਜਿੱਤੇ ਹਨ।