ਸਮਾਣਾ ''ਚ ਤੇਜ਼ ਤੂਫਾਨ ਕਾਰਨ ਉੱਡਿਆ ਮੁਰਗੀ ਫਾਰਮ ਦਾ ਸ਼ੈੱਡ, 3500 ਮੁਰਗੀਆਂ ਦੀ ਮੌਤ

Thursday, Jun 03, 2021 - 10:12 AM (IST)

ਸਮਾਣਾ ''ਚ ਤੇਜ਼ ਤੂਫਾਨ ਕਾਰਨ ਉੱਡਿਆ ਮੁਰਗੀ ਫਾਰਮ ਦਾ ਸ਼ੈੱਡ, 3500 ਮੁਰਗੀਆਂ ਦੀ ਮੌਤ

ਸਮਾਣਾ (ਦਰਦ) : 31 ਮਈ ਦੀ ਰਾਤ ਨੂੰ ਇਲਾਕੇ ਵਿਚ ਚੱਲੀ ਤੇਜ਼ ਹਨ੍ਹੇਰੀ, ਮੀਂਹ ਤੇ ਹਵਾਵਾਂ ਕਾਰਨ ਪਿੰਡ ਅਰਾਈਮਾਜਰਾ ’ਚ ਸਥਿਤ ਇਕ ਮੁਰਗੀ ਫਾਰਮ ਦਾ ਸ਼ੈੱਡ ਉੱਡ ਗਿਆ। 10 ਹਜ਼ਾਰ ਮੁਰਗੀਆਂ ਦੇ ਇਸ ਫਾਰਮ ’ਚ ਕਰੀਬ 3500 ਮੁਰਗੀਆਂ ਦੇ ਮਰ ਜਾਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਮੁਰਗੀ ਫਾਰਮ ਦੇ ਮਾਲਕ ਸਤਿੰਦਰ ਸਿੰਘ ਵਾਸੀ ਪਿੰਡ ਅਰਾਈਂਮਾਜਰਾ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇਕ ਮੰਗ-ਪੱਤਰ ਦੇ ਕੇ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਗਈ ਹੈ।

ਸਤਿੰਦਰ ਸਿੰਘ ਅਨੁਸਾਰ ਉਸ ਦੇ ਫਾਰਮ ਵਿਚ ਬਣੇ ਦੋ ਸ਼ੈੱਡਾਂ ’ਚੋਂ 6 ਹਜ਼ਾਰ ਸਕੇਅਰ ਫੁੱਟ ਦਾ ਇਕ ਵੱਡਾ ਸ਼ੈੱਡ ਇਸ ਤੂਫਾਨ ਵਿਚ ਉੱਡ ਗਿਆ ਅਤੇ ਪਲਾਂਟ ਦੀ ਮਸ਼ਨਰੀ ਪੂਰੀ ਤਰ੍ਹਾਂ ਨਸ਼ਟ ਹੋ ਗਈ, ਜਦੋਂ ਕਿ ਉਸ ਦੇ ਫਾਰਮ ਵਿਚ ਮੌਜੂਦ 3500 ਮੁਰਗੀਆਂ ਦੀ ਮੌਤ ਹੋ ਗਈ।
 


author

Babita

Content Editor

Related News