ਪੁਲਸ ਪ੍ਰਸ਼ਾਸਨ ਸਖ਼ਤ, ਸਕੂਲਾਂ ਦੇ ਬਾਹਰ ਲਗਾਏ ਨਾਕੇ, ਬਿਨਾਂ ਗੱਲੋਂ ਘੁੰਮਣ ਵਾਲਿਆਂ ਦੇ ਕੱਟੇ ਚਲਾਨ

Wednesday, Dec 04, 2024 - 05:41 AM (IST)

ਪੁਲਸ ਪ੍ਰਸ਼ਾਸਨ ਸਖ਼ਤ, ਸਕੂਲਾਂ ਦੇ ਬਾਹਰ ਲਗਾਏ ਨਾਕੇ, ਬਿਨਾਂ ਗੱਲੋਂ ਘੁੰਮਣ ਵਾਲਿਆਂ ਦੇ ਕੱਟੇ ਚਲਾਨ

ਜਲੰਧਰ (ਵਰੁਣ)– ਜਲੰਧਰ ਕਮਿਸ਼ਨਰੇਟ ਪੁਲਸ ਨੇ ਕੁੜੀਆਂ ਨਾਲ ਹੋਣ ਵਾਲੀ ਛੇੜਖਾਨੀ ਰੋਕਣ ਲਈ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬਾਹਰ ਨਾਕਾਬੰਦੀ ਕੀਤੀ। ਪੁਲਸ ਨੇ ਬਿਨਾਂ ਕਾਰਨ ਸਕੂਲਾਂ ਦੇ ਨੇੜੇ-ਤੇੜੇ ਘੁੰਮਣ ਵਾਲੇ ਨੌਜਵਾਨਾਂ ਦੇ ਵਾਹਨਾਂ ਦੇ ਦਸਤਾਵੇਜ਼ ਨਾ ਹੋਣ ’ਤੇ ਚਲਾਨ ਕੱਟੇ, ਜਦੋਂ ਕਿ 180 ਵਾਹਨਾਂ ਦੀ ਚੈਕਿੰਗ ਕੀਤੀ।

ਸੀ.ਪੀ. ਸਵਪਨ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿਚ ਲੜਕੀਆਂ ਅਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ। ਏ.ਸੀ.ਪੀ. ਸੈਂਟਰਲ ਦੀ ਅਗਵਾਈ ਵਿਚ ਥਾਣਾ ਨਵੀਂ ਬਾਰਾਦਰੀ ਦੀ ਇੰਚਾਰਜ ਕਮਲਜੀਤ ਸਿੰਘ ਅਤੇ ਥਾਣਾ ਨੰਬਰ 2 ਦੇ ਇੰਚਾਰਜ ਸਮੇਤ ਈ.ਆਰ.ਐੱਸ. ਟੀਮਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਲਾਡੋਵਾਲੀ ਰੋਡ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਦਰਸ਼ ਨਗਰ, ਸੇਂਟ ਜੋਸਫ ਗਰਲਜ਼ ਸਕੂਲ ਕੈਂਟ ਰੋਡ ਅਤੇ ਐੱਮ.ਜੀ.ਐੱਨ. ਪਬਲਿਕ ਸਕੂਲ ਆਦਰਸ਼ ਨਗਰ ਦੇ ਬਾਹਰ ਨਾਕਾਬੰਦੀ ਕੀਤੀ।

ਇਹ ਵੀ ਪੜ੍ਹੋ- ਨੌਜਵਾਨ ਨੇ ਖਾਣ ਨੂੰ ਦਿੱਤਾ 'ਬਿਸਕੁਟ', ਜਦੋਂ ਅੱਖ ਖੁੱਲ੍ਹੀ ਤਾਂ ਆਪਣੇ-ਆਪ ਨੂੰ ਇਸ ਹਾਲ 'ਚ ਦੇਖ ਕੁੜੀ ਦੇ ਉੱਡ ਗਏ ਹੋਸ਼...

ਦੁਪਹਿਰ 12 ਤੋਂ 3 ਵਜੇ ਤਕ ਚੱਲੀ ਨਾਕਾਬੰਦੀ ਦੌਰਾਨ 180 ਵਾਹਨਾਂ ਦੀ ਚੈਕਿੰਗ ਕਰ ਕੇ 52 ਦੇ ਚਲਾਨ ਕੱਟੇ ਗਏ। ਇਸ ਮੁਹਿੰਮ ਦਾ ਉਦੇਸ਼ ਔਰਤਾਂ, ਬੱਚਿਆਂ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਪੁਲਸ ਅਧਿਕਾਰੀਆਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਛੇੜਖਾਨੀ ਜਾਂ ਫਿਰ ਜਨਤਕ ਸਥਾਨਾਂ ’ਤੇ ਪ੍ਰੇਸ਼ਾਨੀ ਆਉਣ ’ਤੇ 112 ਅਤੇ 1091 ਮਹਿਲਾ ਹੈਲਪਲਾਈਨ ’ਤੇ ਸੂਚਨਾ ਦੇਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ- 'ਸਾਡਾ ਪੁੱਤ ਨਸ਼ੇ ਨਾਲ ਨਹੀਂ ਮਰਿਆ, ਕਤਲ ਹੋਇਆ ਓਹਦਾ...' ਨੌਜਵਾਨ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News