ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਮਾਰੀ ਠੱਗੀ, ਸਾਈਬਰ ਕ੍ਰਾਈਮ ਪੁਲਸ ਨੇ ਵਾਪਸ ਕਰਵਾਏ ਪੈਸੇ

Saturday, Nov 30, 2024 - 09:30 AM (IST)

ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਮਾਰੀ ਠੱਗੀ, ਸਾਈਬਰ ਕ੍ਰਾਈਮ ਪੁਲਸ ਨੇ ਵਾਪਸ ਕਰਵਾਏ ਪੈਸੇ

ਹੁਸ਼ਿਆਰਪੁਰ (ਰਾਕੇਸ਼) : ਥਾਣਾ ਸਾਈਬਰ ਕ੍ਰਾਈਮ ਵੱਲੋਂ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਠੱਗੀ ਕਰਨ ਦੇ ਇਕ ਮਾਮਲੇ ਵਿਚ ਪੁਲਸ ਨੇ ਸ਼ਿਕਾਇਤਕਰਤਾ ਨੂੰ ਕੁਝ ਪੈਸੇ ਵਾਪਸ ਕਰਵਾਉਣ ਵਿਚ ਸਫਲਤਾ ਹਾਸਲ ਕੀਤੀ ਹੈ।

ਸ਼ਿਕਾਇਤਕਰਤਾ ਕਮਲਜੀਤ ਕੌਰ ਪਤਨੀ ਰਾਹੁਲ ਸ਼ਰਮਾ, ਨਿਵਾਸੀ ਪਿੰਡ ਕੱਕੋਂ, ਥਾਣਾ ਮਾਡਲ ਵੱਲੋਂ ਮੁਕੱਦਮਾ ਨੰਬਰ 4, ਮਿਤੀ 1 ਅਗਸਤ 2024 ਨੂੰ ਥਾਣਾ ਸਾਈਬਰ ਕ੍ਰਾਈਮ ਵਿਚ ਦਰਜ ਕਰਵਾਇਆ ਸੀ। ਸ਼ਿਕਾਇਤ ’ਚ ਦੱਸਿਆ ਗਿਆ ਸੀ ਕਿ ਕਿਸੇ ਰੋਹਿਤ ਕੁਮਾਰ ਨਾਂ ਦੇ ਵਿਅਕਤੀ ਨੇ ਉਸ ਦੇ ਪਤੀ ਨੂੰ ਹੈਲਥ ਕੇਅਰ ਪਲਾਨ ਦੇ ਨਾਂ ’ਤੇ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਉਸ ਕੋਲੋਂ 25,87,841 ਰੁਪਏ ਵੱਖ-ਵੱਖ ਖਾਤਿਆਂ ਵਿਚ ਟਰਾਂਸਫਰ ਕਰਵਾ ਕੇ ਠੱਗੀ ਮਾਰੀ ਹੈ।

ਇਹ ਵੀ ਪੜ੍ਹੋ : ਫੋਨ 'ਤੇ ਰਾਹੁਲ ਗਾਂਧੀ ਖ਼ਿਲਾਫ਼ ਡਿਬੇਟ ਸੁਣ ਰਹੇ ਸਨ ਡਰਾਈਵਰ-ਕੰਡਕਟਰ, ਕਾਂਗਰਸ ਸਰਕਾਰ ਨੇ ਭੇਜ 'ਤਾ ਨੋਟਿਸ

ਮਾਮਲੇ ਦੀ ਜਾਂਚ ਏ. ਐੱਸ. ਆਈ. ਕਮਲਜੀਤ ਸਿੰਘ ਥਾਣਾ ਸਾਈਬਰ ਕ੍ਰਾਈਮ ਵੱਲੋਂ ਕੀਤੀ ਗਈ। ਉਕਤ ਠੱਗੀ ਵਿਚ ਮੁਕੱਦਮੇ ਵਿਚ ਮੁੱਖ ਮੁਲਜ਼ਮ ਰੋਹਿਤ ਕੁਮਾਰ ਪੁੱਤਰ ਜਗਨਮੋਹਨ ਨਿਵਾਸੀ ਰੋਹਿਣੀ ਦਿੱਲੀ ਵੱਲੋਂ ਸ਼ਿਕਾਇਤਕਰਤਾ ਦੇ ਪਤੀ ਰਾਹੁਲ ਸ਼ਰਮਾ ਨੂੰ ਗੁੰਮਰਾਹ ਕਰ ਕੇ ਆਪਣੇ ਖਾਤੇ ਵਿਚ ਵੀ ਲਗਭਗ 6,30,000 ਅਤੇ ਇਕ ਹੋਰ ਵਿਅਕਤੀ ਕ੍ਰਿਸ਼ਨਾ, ਨਿਵਾਸੀ ਨਾਰਥ ਵੈਸਟ ਨਿਊ ਦਿੱਲੀ ਦੇ ਖਾਤੇ ਵਿਚ 69,775 ਰੁਪਏ ਟਰਾਂਸਫਰ ਕਰਵਾਏ ਸਨ।

ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲਸ ਨੇ 13,46,487 ਰੁਪਏ ਸ਼ਿਕਾਇਤਕਰਤਾ ਨੂੰ ਵਾਪਸ ਕਰਵਾ ਦਿੱਤੇ ਹਨ, ਜਦਕਿ ਮੁਲਜ਼ਮਾਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 


author

Sandeep Kumar

Content Editor

Related News