ਚੌਧਰੀ ਸੰਤੋਖ ਸਿੰਘ ਦੇ ਕਾਫਲੇ ਅੱਗੇ ਚੱਲ ਰਹੀ ਪਾਇਲਟ ਗੱਡੀ ਨੇ ਸਕੂਟਰ ਨੂੰ ਮਾਰੀ ਟੱਕਰ

05/06/2019 4:16:44 PM

ਫਿਲੌਰ (ਭਾਖੜੀ) : ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਅੱਗੇ ਚੱਲ ਰਹੀ ਸਕਿਓਰਿਟੀ ਦੀ ਪਾਇਲਟ ਗੱਡੀ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਸਾਹਮਣਿਓਂ ਆ ਰਹੇ ਸਕੂਟਰ ਚਾਲਕਾਂ ਨਾਲ ਜਾ ਟਕਰਾਈ, ਜਿਸ ਕਾਰਨ ਸਕੂਟਰ ਸਵਾਰ ਦੋਵੇਂ ਨੌਜਵਾਨ ਵਾਲ-ਵਾਲ ਬਚ ਗਏ। ਇਕ ਦੇ ਹੱਥ ਦੀ ਹੱਡੀ ਟੁੱਟ ਗਈ ਅਤੇ ਦੂਸਰਾ ਵੀ ਗੰਭੀਰ ਜ਼ਖਮੀ ਹੋ ਗਿਆ। ਜਲੰਧਰ ਲੋਕ ਸਭਾ ਤੋਂ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੇ ਸਿਤਾਰੇ ਕੁਝ ਦਿਨਾਂ ਤੋਂ ਗਰਦਿਸ਼ 'ਚ ਚੱਲ ਰਹੇ ਹਨ। ਆਏ ਦਿਨ ਕਦੇ ਉਨ੍ਹਾਂ ਦੇ ਘਰ ਦੇ ਅੱਗੇ ਅਤੇ ਕਦੇ ਰੈਲੀ ਵਾਲੇ ਸਥਾਨ 'ਤੇ ਕਿਸੇ ਨਾ ਕਿਸੇ     ਕਮਿਊਨਿਟੀ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਜਦ ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ ਤਾਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਕਾਫਲੇ ਦੇ ਅੱਗੇ ਚੱਲ ਰਹੀ ਪਾਇਲਟ ਗੱਡੀ ਦਾ ਸੰਤੁਲਨ ਵਿਗੜਨ ਕਾਰਣ ਸਾਹਮਣੇ ਆ ਰਹੇ ਸਕੂਟਰ ਸਵਾਰਾਂ ਉਪਰ ਜਾ ਚੜ੍ਹੀ, ਜਿਸ ਕਾਰਨ ਦੋ ਨੌਜਵਾਨ ਜ਼ਖ਼ਮੀ ਹੋ ਗਏ ਅਤੇ ਸਕੂਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। 

PunjabKesari

ਦੱਸਣਯੋਗ ਹੈ ਕਿ ਜਦ ਚੌਧਰੀ ਸੰਤੋਖ ਸਿੰਘ ਨੇੜਲੇ ਪਿੰਡ ਲੱਲੀਆਂ 'ਚ ਇਕ ਸਮਾਰੋਹ 'ਚ ਸ਼ਿਰਕਤ ਕਰਨ ਉਪਰੰਤ ਦੂਜੇ ਪਿੰਡ ਵੱਲ ਜਾ ਰਹੇ ਸਨ। ਸੰਸਦ ਮੈਂਬਰ ਦੀ ਪਾਇਲਟ ਗੱਡੀ ਦੇ ਇੰਜਣ ਦਾ ਪਟਾ ਟੁੱਟਣ ਕਾਰਨ ਗੱਡੀ ਸੰਤੁਲਨ ਗੁਆ ਬੈਠੀ ਅਤੇ ਸਾਹਮਣਿਓਂ ਆ ਰਹੇ ਸਕੂਟਰ-ਸਵਾਰਾਂ ਨੂੰ ਟੱਕਰ ਮਾਰੀ। ਜ਼ਖ਼ਮੀਆਂ ਦੀ ਪਛਾਣ ਅਜੇ ਕੁਮਾਰ ਅਤੇ ਕਸ਼ਮੀਰ ਲਾਲ ਵਜੋਂ ਹੋਈ। ਕਾਂਗਰਸੀ ਨੇਤਾ ਸੁਰਜੀਤ ਪਹਿਲਵਾਨ ਨੇ ਉਕਤ ਨੌਜਵਾਨਾਂ ਨੂੰ ਇਲਾਜ ਕਰਵਾਉਣ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਨੌਜਵਾਨਾਂ ਨੇ ਪੁਲਸ ਕੋਲ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਦਿੱਤੀ।


Anuradha

Content Editor

Related News