ਚੰਗੀ ਖ਼ਬਰ : ਇਸ ਤਾਰੀਖ਼ ਨੂੰ ਖੁੱਲ੍ਹਣ ਜਾ ਰਿਹੈ 9 ਮਹੀਨਿਆਂ ਤੋਂ ਬੰਦ ''ਛੱਤਬੀੜ ਚਿੜੀਆਘਰ''

Saturday, Dec 05, 2020 - 02:29 PM (IST)

ਜ਼ੀਰਕਪੁਰ (ਗੁਰਪ੍ਰੀਤ) : ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਕਰੀਬ 9 ਮਹੀਨਿਆਂ ਤੋਂ ਬੰਦ ਪਏ ਛੱਤਬੀੜ ਚਿੜੀਆਘਰ ਨੂੰ ਹੁਣ ਪ੍ਰਸ਼ਾਸਨ ਨੇ ਭਾਰਤ ਸਰਕਾਰ ਵੱਲੋਂ ਜਾਰੀ ਅਨਲਾਕ-5 ਤਹਿਤ ਫਿਰ ਤੋਂ ਖੋਲ੍ਹਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਦੀ ਭਤੀਜੀ ਨਾਲ ਸਹੁਰਿਆਂ ਵੱਲੋਂ ਕੁੱਟਮਾਰ, ਵਿਆਹ ਦੇ 5 ਦਿਨਾਂ ਮਗਰੋਂ ਹੀ ਦਿਖਾ 'ਤਾ ਅਸਲੀ ਰੰਗ

PunjabKesari

ਸੈਲਾਨੀਆਂ ਅਤੇ ਮੁਲਾਜ਼ਮਾਂ ਨੂੰ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਸਰਕਾਰ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ 10 ਦਸੰਬਰ ਤੋਂ ਚਿੜੀਆਘਰ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਚਿੜੀਆਘਰ ਦੇ ਡਾਇਰੈਕਟਰ ਐੱਸ. ਸੁਧਾਗਰ ਨੇ ਦੱਸਿਆ ਕਿ ਇਸ ਨੂੰ 10 ਦਸੰਬਰ ਤੋਂ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਮੁਲਾਜ਼ਮਾਂ ਨੂੰ ਇਸ ਸਬੰਧੀ ਨਿਰਦੇਸ਼ ਦੇ ਦਿੱਤੇ ਗਏ ਹਨ।

ਇਹ ਵੀ ਪੜ੍ਹੋ : 'ਫ਼ੌਜੀ' ਬਣਨ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਇਸ ਤਾਰੀਖ਼ ਤੋਂ ਖੰਨਾ 'ਚ ਭਰਤੀ ਰੈਲੀ ਸ਼ੁਰੂ

ਉਨ੍ਹਾਂ ਕਿਹਾ ਕਿ ਇੱਥੇ ਮੁਲਾਜ਼ਮਾਂ ਅਤੇ ਸੈਲਾਨੀਆਂ ਨੂੰ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ। ਉਨ੍ਹਾਂ ਦੱਸਿਆ ਕਿ ਤਾਲਾਬੰਦੀ ਕਾਰਨ ਕਰੀਬ 9 ਮਹੀਨਿਆਂ ਤੋਂ ਚਿੜੀਆਘਰ ਬੰਦ ਪਿਆ ਹੈ ਅਤੇ ਇਸ ਨਾਲ ਕਰੋੜਾਂ ਦਾ ਘਾਟਾ ਪਿਆ ਹੈ, ਜਦੋਂ ਕਿ ਤਾਲਾਬੰਦੀ ਤੋਂ ਇਕ ਦਿਨ ਪਹਿਲਾਂ ਇੱਥੇ 1.8 ਲੱਖ ਰੁਪਏ ਦੀ ਆਮਦਨੀ ਹੋਈ ਸੀ। ਸੁਧਾਗਰ ਨੇ ਦੱਸਿਆ ਕਿ ਇਸ ਘਾਟੇ ਨੂੰ ਪੂਰਾ ਕਰਨ 'ਚ ਕਈ ਮਹੀਨੇ ਲੱਗ ਸਕਦੇ ਹਨ।

ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ 'ਚ ਭਾਜਪਾ ਤੇ ਕਾਂਗਰਸ ਨੂੰ ਭਾਰੀ ਝਟਕਾ, ਸੀਨੀਅਰ ਆਗੂ ਅਕਾਲੀ ਦਲ 'ਚ ਸ਼ਾਮਲ

ਨੋਟ : ਕੋਰੋਨਾ ਕਾਰਨ 9 ਮਹੀਨਿਆਂ ਤੋਂ ਬੰਦ ਪਏ 'ਛੱਤਬੀੜ ਚਿੜੀਆਘਰ' ਖੁੱਲ੍ਹਣ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 


Babita

Content Editor

Related News