ਜਲੰਧਰ ''ਚ ਹੋਏ ਵਿਰੋਧ ਤੋਂ ਬਾਅਦ ਬੋਲੇ ਚਰਨਜੀਤ ਸਿੰਘ ਅਟਵਾਲ
Tuesday, Mar 19, 2019 - 10:45 AM (IST)
ਜਲੰਧਰ (ਸੋਨੂੰ)— ਪਿਛਲੇ ਦਿਨੀਂ ਵਾਲਮੀਕਿ ਸਮਾਜ ਯੂਥ ਏਕਤਾ ਫਰੰਟ ਭਾਰਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਦੀ ਲੋਕ ਸਭਾ ਸੀਟ ਤੋਂ ਐਲਾਨੇ ਗਏ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ। ਫਰੰਟ ਦੇ ਨੇਤਾਵਾਂ ਦਾ ਇਹ ਕਹਿਣਾ ਸੀ ਕਿ ਚਰਨਜੀਤ ਸਿੰਘ ਅਟਵਾਲ ਉਨ੍ਹਾਂ ਸਮਾਜ ਦੇ ਹਨ ਪਰ ਉਹ ਕਦੇ ਵੀ ਉਨ੍ਹਾਂ ਦੇ ਕੋਲ ਨਹੀਂ ਆਏ ਅਤੇ ਨਾ ਹੀ ਉਨ੍ਹਾਂ ਦੇ ਸਮਾਜ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਦਿੰਦੇ ਹਨ।
ਆਪਣੇ ਇਸੇ ਵਿਰੋਧ ਨੂੰ ਦੇਖਦੇ ਹੋਏ ਚਰਨਜੀਤ ਸਿੰਘ ਅਟਵਾਲ ਬੀਤੀ ਦੇਰ ਸ਼ਾਮ ਵਾਲਮੀਕਿ ਸਮਾਜ ਦੇ ਯੂਥ ਏਕਤਾ ਫਰੰਟ ਭਾਰਤ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਮਿਲਣ ਪਹੁੰਚੇ। ਇਸ ਮੌਕੇ ਅਟਵਾਲ ਨੇ ਕਿਹਾ ਕਿ ਉਹ ਸਾਰੇ ਧਰਮਾਂ ਦਾ ਆਦਰ ਕਰਦੇ ਹਨ। ਉਥੇ ਹੀ ਇਸ ਮੌਕੇ 'ਤੇ ਅਟਵਾਲ ਨੇ ਕਿਹਾ ਕਿ ਪਹਿਲਾਂ ਚੋਣਾਂ 'ਚ ਇਹ ਦੇਖਿਆ ਗਿਆ ਸੀ ਕਿ ਉਨ੍ਹਾਂ ਦੀ ਪਾਰਟੀ ਦਿਹਾਤੀ ਇਲਾਕਿਆਂ 'ਚ ਜਿੱਤ ਜਾਂਦੀ ਹੈ ਪਰ ਸ਼ਹਿਰੀ ਇਲਾਕਿਆਂ 'ਚ ਹਾਰ ਜਾਂਦੀ ਹੈ, ਜਿਸ ਕਾਰਨ ਉਹ ਸ਼ਹਿਰੀ ਇਲਾਕਿਆਂ 'ਚ ਸਾਰੀਆਂ ਥਾਵਾਂ 'ਤੇ ਮੀਟਿੰਗ ਕਰ ਰਹੇ ਹਨ ਅਤੇ ਬੀਤੇ ਦਿਨ ਇਸੇ ਲੜੀ 'ਚ ਵਾਲਮੀਕਿ ਸਮਾਜ ਅਤੇ ਗੁਰੂ ਰਵਿਦਾਸ ਸਮਾਜ ਦੇ ਨੌਜਵਾਨਾਂ ਨਾਲ ਮੁਲਾਕਾਤ ਕਰ ਰਹੇ ਹਨ।