ਚਰਨਜੀਤ ਚੰਨੀ ਨੇ ਰਾਹੁਲ ਗਾਂਧੀ ਨੂੰ ਕੀਤੀ CM ਚਿਹਰਾ ਐਲਾਨਣ ਦੀ ਅਪੀਲ,ਕਿਹਾ-ਹਰ ਫ਼ੈਸਲਾ ਹੋਵੇਗਾ ਮਨਜ਼ੂਰ (ਵੀਡੀਓ)

Thursday, Jan 27, 2022 - 07:51 PM (IST)

ਚਰਨਜੀਤ ਚੰਨੀ ਨੇ ਰਾਹੁਲ ਗਾਂਧੀ ਨੂੰ ਕੀਤੀ CM ਚਿਹਰਾ ਐਲਾਨਣ ਦੀ ਅਪੀਲ,ਕਿਹਾ-ਹਰ ਫ਼ੈਸਲਾ ਹੋਵੇਗਾ ਮਨਜ਼ੂਰ (ਵੀਡੀਓ)

ਜਲੰਧਰ (ਵੈੱਬ ਡੈਸਕ, ਰਾਹੁਲ ਕਾਲਾ)-ਸੀ.ਐੱਮ. ਚੰਨੀ ਨੇ ਜਲੰਧਰ 'ਚ ਵਰਚੁਅਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਸੀ.ਐੱਮ. ਚਿਹਰਾ ਐਲਾਨਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਤੁਹਾਡਾ ਹਰ ਫੈਸਲਾ ਮਨਜ਼ੂਰ ਹੋਵੇਗਾ। ਇਸ ਦੇ ਨਾਲ ਹੀ ਚੰਨੀ ਨੇ ਕਿਹਾ ਕਿ ਸਰਕਾਰ ਦਾ ਪੈਸਾ ਜਿਹੜਾ ਪਹਿਲਾਂ ਬਾਦਲਾਂ ਦੇ ਘਰ ਜਾਂਦਾ ਸੀ ਅੱਜ ਆਮ ਲੋਕਾਂ ਦੇ ਘਰ, ਕਿਸਾਨਾਂ ਦੇ ਅਤੇ ਗਰੀਬਾਂ ਦੇ ਘਰ ਜਾਣ ਲੱਗਿਆ ਹੈ। ਜਿਹੜਾ ਕਿਸਾਨਾਂ ਨੂੰ  ਮੁਆਵਜ਼ਾ 12 ਹਜ਼ਾਰ ਮਿਲਦਾ ਸੀ ਉਹ 17 ਹਜ਼ਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕਿਹਾ ਕਿ ਇਸ ਸਾਰਾ ਕੁਝ ਰਾਹੁਲ ਗਾਂਧੀ ਦੀ ਤੁਹਾਡੀ ਅਤੇ ਪਾਰਟੀ ਦੀ ਗਾਈਡਲਾਈਜ਼ ਮੁਤਾਬਕ ਹੋਇਆ ਹੈ।

ਇਹ ਵੀ ਪੜ੍ਹੋ : ਰੂਸ ਨੇ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੂੰ ਮੰਗਾਂ ਨਾ ਮੰਨੇ ਜਾਣ 'ਤੇ ਜਵਾਬੀ ਕਾਰਵਾਈ ਦੀ ਦਿੱਤੀ ਚਿਤਾਵਨੀ

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ 111 ਦਿਨ ਤੁਹਾਨੂੰ ਪਸੰਦ ਆਏ ਹਨ ਤਾਂ ਸਾਡੀ ਪਾਰਟੀ ਚਾਹੁੰਦੀ ਹੈ ਕਿ ਇਸ ਨੂੰ ਪੂਰਾ ਸਮਾਂ ਤਾਂ ਮਿਲੇ। ਸੀ.ਐੱਮ. ਚੰਨੀ ਨੇ 'ਆਪ' 'ਤੇ ਤੰਜ ਕੱਸਦੇ ਹੋਏ ਕਿਹਾ ਕਿ ਤੁਸੀਂ ਬਾਦਲ ਵੀ ਦੇਖ ਲਏ, ਅਕਾਲੀ ਵੀ ਦੇਖ ਲਏ ਇਸ ਵਾਰ ਆਮ ਆਦਮੀ ਨੂੰ ਤਾਂ ਦੇਖੋ, ਚੰਨੀ ਨੇ ਕਿਹਾ ਕਿ ਮੈਂ ਕਹਿੰਦਾ ਹਾਂ ਕਿ ਤੁਸੀਂ ਬਾਦਲ ਵੀ ਦੇਖ ਲਏ, ਕੈਪਟਨ ਵੀ ਦੇਖ ਲਿਆ ਸਾਨੂੰ ਤਾਂ 111 ਦਿਨ ਹੀ ਦੇਖਿਆ ਸਾਨੂੰ ਪੂਰਾ ਸਮਾਂ ਦੇਖੋ , ਕ੍ਰਾਂਤੀ ਲਿਆ ਦੇਵਾਂਗੇ। 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੌਰੇ ’ਤੇ ਆਏ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਜਲੰਧਰ ਪਹੁੰਚੇ ਅਤੇ ਇਥੇ ਪਹੁੰਚਣ ’ਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। 

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਦੀਪ ਸਿੱਧੂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News