ਸੋਸ਼ਲ ਮੀਡੀਆ ''ਤੇ ਉੱਠੀ ਮੰਗ, ਕਿਲੋਵਾਟ ਦੇ ਹਿਸਾਬ ਨਾਲ ਨਹੀਂ, ਸਗੋਂ ਇਸ ਆਧਾਰ ’ਤੇ ਦਿੱਤੀ ਜਾਵੇ ਸਸਤੀ ਬਿਜਲੀ

Wednesday, Nov 03, 2021 - 11:19 AM (IST)

ਜਲੰਧਰ (ਖੁਰਾਣਾ)–ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ 7 ਕਿਲੋਵਾਟ ਤੱਕ ਦੇ ਕੁਨੈਕਸ਼ਨ ’ਤੇ ਬਿਜਲੀ ਦੀਆਂ ਦਰਾਂ ਵਿਚ 3 ਰੁਪਏ ਪ੍ਰਤੀ ਯੂਨਿਟ ਦੀ ਕਮੀ ਕਰ ਦਿੱਤੀ ਹੈ। ਭਾਵੇਂ ਵਧੇਰੇ ਲੋਕਾਂ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ ਪਰ ਫਿਰ ਵੀ ਸੋਸ਼ਲ ਮੀਡੀਆ ਆਦਿ ’ਤੇ ਇਹ ਮੰਗ ਉੱਠ ਰਹੀ ਹੈ ਕਿ ਸੂਬਾ ਸਰਕਾਰ ਸਸਤੀ ਬਿਜਲੀ ਕਿਲੋਵਾਟ ਦੇ ਹਿਸਾਬ ਨਾਲ ਨਹੀਂ, ਸਗੋਂ ਬਿਜਲੀ ਦੀ ਖ਼ਪਤ ਦੇ ਆਧਾਰ ’ਤੇ ਤੈਅ ਕਰੇ। ਇਸ ਬਾਰੇ ਐਡਵੋਕੇਟ ਰਾਜ ਕੁਮਾਰ ਭੱਲਾ ਨੇ ਮੁੱਖ ਮੰਤਰੀ ਨੂੰ ਟਵੀਟ ਵੀ ਕੀਤਾ ਹੈ, ਜਿਸ ਵਿਚ ਮੰਗ ਕੀਤੀ ਗਈ ਹੈ ਕਿ ਸਾਰੇ ਲੋਕਾਂ ਤੱਕ ਇਸ ਰਾਹਤ ਦਾ ਲਾਭ ਪਹੁੰਚਾਉਣ ਲਈ 7 ਕਿਲੋਵਾਟ ਵਾਲੀ ਸ਼ਰਤ ਹਟਾਈ ਜਾਵੇ।

ਇਹ ਵੀ ਪੜ੍ਹੋ: ਪੰਜਾਬ ਲਈ ਵਰਦਾਨ ਸਾਬਤ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਲੋਕਪੱਖੀ ਫ਼ੈਸਲੇ

ਅਜਿਹੀ ਹੀ ਮੰਗ ਆਦਰਸ਼ ਨਗਰ ਨਿਵਾਸੀ ਵਰਿੰਦਰ ਸ਼ਰਮਾ ਨੇ ਵੀ ਕੀਤੀ ਹੈ, ਜਿਨ੍ਹਾਂ ਕਿਹਾ ਕਿ ਬਿਜਲੀ ਦੀ ਖ਼ਪਤ ਦਾ ਬਿਜਲੀ ਦੇ ਲੋਡ ਕੁਨੈਕਸ਼ਨ ਨਾਲ ਕੋਈ ਲਿੰਕ ਨਹੀਂ ਹੈ। ਕਈ ਪਰਿਵਾਰ ਅਜਿਹੇ ਹਨ, ਜਿਹੜੇ 5 ਕਿਲੋਵਾਟ ਕੁਨੈਕਸ਼ਨ ਹੋਣ ਦੇ ਬਾਵਜੂਦ ਜ਼ਿਆਦਾ ਬਿਜਲੀ ਖ਼ਰਚ ਕਰਦੇ ਹਨ ਅਤੇ ਕਈ ਘਰ ਅਜਿਹੇ ਹਨ, ਜਿਨ੍ਹਾਂ ਕੋਲ 10 ਕਿਲੋਵਾਟ ਦਾ ਕੁਨੈਕਸ਼ਨ ਹੈ ਪਰ ਉਨ੍ਹਾਂ ਦੀ ਖ਼ਪਤ ਘੱਟ ਹੁੰਦੀ ਹੈ। ਇਸ ਸੰਦਰਭ ਵਿਚ ਇਹ ਤਰਕ ਵੀ ਦਿੱਤਾ ਜਾ ਰਿਹਾ ਹੈ ਕਿ ਜਿਹੜੇ ਲੋਕਾਂ ਨੇ ਈਮਾਨਦਾਰੀ ਨਾਲ ਆਪਣੇ ਕੁਨੈਕਸ਼ਨ ਦਾ ਲੋਡ ਲੁਕਾਇਆ ਨਹੀਂ ਅਤੇ ਪੂਰਾ-ਪੂਰਾ ਰਿਕਾਰਡ ਮਹਿਕਮੇ ਨੂੰ ਦਿੱਤਾ ਹੋਇਆ ਹੈ, ਨੂੰ ਉਨ੍ਹਾਂ ਦੀ ਈਮਾਨਦਾਰੀ ਦੀ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸਸਤੀ ਬਿਜਲੀ ਦਾ ਲਾਭ ਕਿਉਂ ਨਹੀਂ ਮਿਲ ਰਿਹਾ।

ਵਧੇਰੇ ਵੱਡੇ ਪਰਿਵਾਰਾਂ ਨੇ ਲੁਆਏ ਹੋਏ ਹਨ 2-2, 3-3 ਮੀਟਰ
ਬਿਜਲੀ ਮੁਆਫ਼ੀ ਦੇ ਇਸ ਐਲਾਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਪਾਵਰਕਾਮ ਕੋਲ ਛੋਟੇ-ਛੋਟੇ ਲੋਡ ਵਾਲੇ ਮੀਟਰ ਲੁਆਉਣ ਲਈ ਜ਼ਿਆਦਾ ਅਰਜ਼ੀਆਂ ਆਉਣ ਵਾਲੀਆਂ ਹਨ। ਜ਼ਿਕਰਯੋਗ ਹੈ ਕਿ ਸ਼ਹਿਰ ਦੀਆਂ ਪਾਸ਼ ਆਬਾਦੀਆਂ ਵਿਚ ਵਧੇਰੇ ਪਰਿਵਾਰ ਅਜਿਹੇ ਹਨ, ਜਿਨ੍ਹਾਂ ਆਪਣੇ ਮਕਾਨ ਦੀ ਉੱਪਰਲੀ ਮੰਜ਼ਿਲ ਨੂੰ ਕਿਰਾਏ ’ਤੇ ਦਿੱਤਾ ਹੋਇਆ ਹੈ, ਅਜਿਹੇ ਹਾਲਾਤ ਵਿਚ ਉਨ੍ਹਾਂ ਵੱਖ ਮੀਟਰ ਲਾਏ ਹੋਏ ਹਨ ਤਾਂ ਕਿ ਕਿਰਾਏਦਾਰਾਂ ਦੀ ਬਿਜਲੀ ਦਾ ਹਿਸਾਬ ਵੱਖ ਰਹੇ। ਹੁਣ ਅਜਿਹੇ ਖੁਸ਼ਹਾਲ ਪਰਿਵਾਰਾਂ ਨੂੰ ਬਿਜਲੀ ਦੇ ਬਕਾਏ ਦੀ ਮੁਆਫ਼ੀ ਜਾਂ ਸਸਤੀ ਬਿਜਲੀ ਦੇ ਲਾਭ ਤਾਂ ਮਿਲ ਸਕਦੇ ਹਨ ਪਰ ਜਿਹੜੇ ਲੋਕਾਂ ਨੇ ਆਪਣੇ ਅਸਲ ਲੋਡ ਬਾਰੇ ਮਹਿਕਮੇ ਨੂੰ ਦੱਸਿਆ ਹੋਇਆ ਹੈ, ਨੂੰ ਮਹਿੰਗੀ ਬਿਜਲੀ ਨਾਲ ਹੀ ਕੰਮ ਚਲਾਉਣਾ ਪਵੇਗਾ।

ਇਹ ਵੀ ਪੜ੍ਹੋ: ਭੈਣਾਂ ਨੇ ਸਿਹਰਾ ਸਜਾ ਕੇ ਸ਼ਹੀਦ ਮਨਜੀਤ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News