CM ਚੰਨੀ ਦੇ ਚੌਪਰ ਨੂੰ ਉੱਡਣ ਦੀ ਨਹੀਂ ਮਿਲੀ ਮਨਜ਼ੂਰੀ, ਜਾਣੋ ਕੀ ਰਿਹਾ ਕਾਰਨ

Monday, Feb 14, 2022 - 01:24 PM (IST)

CM ਚੰਨੀ ਦੇ ਚੌਪਰ ਨੂੰ ਉੱਡਣ ਦੀ ਨਹੀਂ ਮਿਲੀ ਮਨਜ਼ੂਰੀ, ਜਾਣੋ ਕੀ ਰਿਹਾ ਕਾਰਨ

ਚੰਡੀਗੜ੍ਹ : ਇੱਥੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚੌਪਰ ਨੂੰ ਉੱਡਣ ਦੀ ਮਨਜ਼ਰੂੀ ਨਹੀਂ ਮਿਲ ਸਕੀ ਹੈ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਚੰਨੀ ਕਰੀਬ ਇਕ ਘੰਟਾ ਹੈਲੀਪੇਡ 'ਤੇ ਫਸੇ ਰਹੇ। ਦੱਸਣਯੋਗ ਹੈ ਕਿ ਅੱਜ ਹੁਸ਼ਿਆਰਪੁਰ 'ਚ ਰਾਹੁਲ ਗਾਂਧੀ ਦੀ ਰੈਲੀ ਹੈ, ਜਿੱਥੇ ਮੁੱਖ ਮੰਤਰੀ ਚੰਨੀ ਨੇ ਵੀ ਪੁੱਜਣਾ ਸੀ ਪਰ ਉਨ੍ਹਾਂ ਦਾ ਚੌਪਰ ਉੱਡ ਨਹੀਂ ਸਕਿਆ।

ਇਹ ਵੀ ਪੜ੍ਹੋ : ਰੇਤ ਮਾਈਨਿੰਗ ਮਾਮਲੇ ’ਚ CM ਚੰਨੀ ਨੂੰ ਰੋਪੜ ਪ੍ਰਸ਼ਾਸਨ ਨੇ ਦਿੱਤੀ ਕਲੀਨ ਚਿੱਟ

ਇਹ ਵੀ ਦੱਸ ਦੇਈਏ ਕਿ ਅਜਿਹਾ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਕਾਰਨ ਨੋ ਫਲਾਈ ਜ਼ੋਨ ਦੇ ਚੱਲਦਿਆਂ ਮੁੱਖ ਮੰਤਰੀ ਦੇ ਚੌਪਰ ਨੂੰ ਉੱਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। 
ਇਹ ਵੀ ਪੜ੍ਹੋ : CM ਚੰਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਦੇ ਲੋਕਾਂ ਲਈ ਕੀਤੇ ਵੱਡੇ ਐਲਾਨ, ਵਿਰੋਧੀਆਂ 'ਤੇ ਵੀ ਲਾਏ ਰਗੜੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News