ਲੁਧਿਆਣਾ ਰੈਲੀ 'ਚ ਪੁੱਜੇ ਮੁੱਖ ਮੰਤਰੀ ਚੰਨੀ, ਕੀਤੇ ਕਈ ਅਹਿਮ ਐਲਾਨ

Monday, Nov 22, 2021 - 03:24 PM (IST)

ਲੁਧਿਆਣਾ ਰੈਲੀ 'ਚ ਪੁੱਜੇ ਮੁੱਖ ਮੰਤਰੀ ਚੰਨੀ, ਕੀਤੇ ਕਈ ਅਹਿਮ ਐਲਾਨ

ਲੁਧਿਆਣਾ : ਲੁਧਿਆਣਾ ਦੇ ਗਿੱਲ ਰੋਡ ਸਥਿਤ ਦਾਣਾ ਮੰਡੀ 'ਚ ਰੱਖੀ ਗਈ ਕਾਂਗਰਸ ਦੀ ਵੱਡੀ ਰੈਲੀ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕੋ ਮੰਚ 'ਤੇ ਦਿਖਾਈ ਦਿੱਤੇ। ਰੈਲੀ ਨੂੰ ਸਭ ਤੋਂ ਪਹਿਲਾਂ ਨਵਜੋਤ ਸਿੱਧੂ ਵੱਲੋਂ ਸੰਬੋਧਨ ਕੀਤਾ ਗਿਆ। ਇਸ ਮਗਰੋਂ ਮੁੱਖ ਮੰਤਰੀ ਚੰਨੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਨਾਲ ਪਾਰਟੀ ਵਰਕਰਾਂ 'ਚ ਇਕ ਨਵਾਂ ਜੋਸ਼ ਆਇਆ ਹੈ।

ਇਹ ਵੀ ਪੜ੍ਹੋ : ਪਠਾਨਕੋਟ ਤੋਂ ਵੱਡੀ ਖ਼ਬਰ : ਆਰਮੀ ਕੈਂਪ ਦੇ ਤ੍ਰਿਵੇਣੀ ਗੇਟ ਕੋਲ ਗ੍ਰਨੇਡ ਧਮਾਕਾ, ਹਾਈ ਅਲਰਟ 'ਤੇ ਪੁਲਸ

ਉਨ੍ਹਾਂ ਕਿਹਾ ਕਿ ਅਸੀਂ ਜਨਤਾ ਨੂੰ ਇਕ ਸੁਨਹਿਰਾ ਪੰਜਾਬ ਬਣਾ ਕੇ ਦੇਵਾਂਗੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਰੇਤ ਤੋਂ ਬਾਅਦ ਹੁਣ ਉਨ੍ਹਾਂ ਦੀ ਅੱਖ ਕੇਬਲ ਮਾਫ਼ੀਆ 'ਤੇ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਕੇਬਲ ਚੈਨਲ ਦਾ ਰੇਟ 400 ਤੋਂ 1000 ਰੁਪਏ ਤੱਕ ਹੈ ਅਤੇ 100 ਰੁਪਏ ਤੋਂ ਵੱਧ ਰੇਟ ਨਹੀਂ ਵਸੂਲਣ ਦਿੱਤੇ ਜਾਣਗੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਆਮ ਲੋਕਾਂ ਦਾ ਰਾਜ ਹੈ।

ਇਹ ਵੀ ਪੜ੍ਹੋ : ਏਅਰਟੈੱਲ ਨੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਮਹਿੰਗੇ ਕੀਤੇ 'ਪ੍ਰੀਪੇਡ' ਪਲਾਨ

ਉਨ੍ਹਾਂ ਕਿਹਾ ਕਿ ਅੱਜ ਤੱਕ ਗਰੀਬਾਂ ਦੀ ਸੁਣਵਾਈ ਹੀ ਨਹੀਂ ਹੋਈ ਅਤੇ ਗਰੀਬ ਲੋਕ ਬਿਜਲੀ ਦੇ ਵੱਡੇ-ਵੱਡੇ ਬਿੱਲ ਲੈ ਕੇ ਦਰ-ਦਰ ਦੀਆਂ ਠੋਕਰਾਂ ਖਾ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 53 ਲੱਖ ਪਰਿਵਾਰਾਂ ਦੇ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕੀਤੇ ਹਨ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਫ਼ਾਈ ਸੇਵਕਾਂ ਨੂੰ ਪੱਕਾ ਕੀਤਾ ਜਾਵੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅੱਜ ਲੁਧਿਆਣਾ ਜ਼ਿਲ੍ਹੇ ਦੇ ਆਟੋ ਚਾਲਕਾਂ ਅਤੇ ਰਿਕਸ਼ਾ, ਰੇਹੜੀਆਂ ਵਾਲਿਆਂ ਦੇ ਪੈਂਡਿੰਗ ਜੁਰਮਾਨੇ ਮੁਆਫ਼ ਕਰ ਦਿੱਤੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News