ਡੇਅਰੀ ਵਾਲੇ ਅੱਧੀ ਰਾਤ ਨੂੰ ਪੁੱਜੇ ਮੁੱਖ ਮੰਤਰੀ ਕੋਲ, ਚੰਨੀ ਨੇ ਉਸੇ ਵੇਲੇ DC ਨੂੰ ਫੋਨ ਕਰਕੇ ਦਿੱਤੇ ਨਿਰਦੇਸ਼

Saturday, Oct 02, 2021 - 10:09 AM (IST)

ਪਟਿਆਲਾ (ਬਲਜਿੰਦਰ) : ਨਗਰ ਨਿਗਮ ਵੱਲੋਂ ਡੇਅਰੀਆਂ ਨੂੰ ਸ਼ਹਿਰ ’ਚੋਂ ਬਾਹਰ ਕੱਢਣ ਨੂੰ ਲੈ ਕੇ 30 ਸਤੰਬਰ ਤੱਕ ਦੇ ਅਲਟੀਮੈਂਟ ਤੋਂ ਘਬਰਾਏ ਡੇਅਰੀ ਫਾਰਮ ਯੂਨੀਅਨ ਦੇ ਆਗੂ ਵੀਰਵਾਰ ਅੱਧੀ ਰਾਤ ਨੂੰ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਲਈ ਚੰਡੀਗੜ੍ਹ ਪਹੁੰਚ ਗਏ। ਮੁੱਖ ਮੰਤਰੀ ਚੰਨੀ ਵੀ ਅੱਧੀ ਰਾਤ ਨੂੰ ਹੀ ਪਟਿਆਲਾ ਦੇ ਡੇਅਰੀ ਵਾਲਿਆਂ ਨੂੰ ਮਿਲਣ ਲਈ ਬਾਹਰ ਆ ਗਏ। ਜਿਉਂ ਹੀ ਡੇਅਰੀ ਯੂਨੀਅਨ ਦੇ ਆਗੂਆਂ ਨੇ ਮੁੱਖ ਮੰਤਰੀ ਨੂੰ ਆਪਣਾ ਦਰਦ ਸੁਣਾਇਆ ਤਾਂ ਮੁੱਖ ਮੰਤਰੀ ਨੇ ਉਸੇ ਸਮੇਂ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੂੰ ਫੋਨ ਮਿਲਾ ਲਿਆ ਅਤੇ ਨਿਰਦੇਸ਼ ਦਿੱਤੇ ਕਿ ਜਦੋਂ ਤੱਕ ਡੇਅਰੀ ਪ੍ਰਾਜੈਕਟ ਪੂਰਾ ਨਹੀਂ ਹੋ ਜਾਂਦਾ, ਕੋਈ ਵੀ ਡੇਅਰੀ ਮਾਲਕਾਂ ਨੂੰ ਤੰਗ-ਪਰੇਸ਼ਾਨ ਨਹੀਂ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੋਣ ਦੇਣਗੇ। ਡੇਅਰੀ ਵਾਲਿਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਥਾਂ ਕੁਲੈਕਟਰ ਰੇਟ ’ਤੇ ਦਿੱਤੀ ਜਾਵੇ, ਸ਼ਹਿਰ ਦੇ ਚਾਰੇ ਪਾਸੇ ਡੇਅਰੀਆਂ ਸ਼ਿਫਟ ਕੀਤੀਆਂ ਜਾਣ, ਸ਼ਹਿਰ ’ਚ 557 ਡੇਅਰੀਆਂ ਅਤੇ ਪਲਾਟ ਸਿਰਫ 134 ਅਤੇ ਉਹ ਵੀ 150 ਤੋਂ 300 ਗਜ਼ ਦੇ ਹੀ ਹਨ।

ਇਹ ਵੀ ਪੜ੍ਹੋ : ਸਿੱਧੂ ਇਕ ਬੇਲਗਾਮ ਘੋੜਾ, ਜਿਸ ’ਤੇ ਕਾਠੀ ਪਾਉਣਾ ਕਾਂਗਰਸ ਹਾਈਕਮਾਨ ਦੇ ਵੱਸ ਦੀ ਗੱਲ ਨਹੀਂ : ਅਸ਼ਵਨੀ ਸ਼ਰਮਾ

ਇਸ ਤੋਂ ਇਲਾਵਾ ਨਾ ਉਥੇ ਪਸ਼ੂ ਹਸਪਤਾਲ, ਨਾ ਮਿਲਕ ਕੁਲੈਕਸ਼ਨ ਸੈਂਟਰ, ਨਾ ਗੋਬਰ ਗੈਸ ਪਲਾਟ, ਫੀਡ ਸੈਂਟਰ, ਕੈਟਲ ਪੌਂਡ ਆਦਿ ਕੋਈ ਵੀ ਸਹੂਲਤ ਨਹੀਂ ਹੈ। ਮੁੱਖ ਮੰਤਰੀ ਨੇ ਸਮੁੱਚੀ ਗੱਲ ਡੇਅਰੀ ਵਾਲਿਆਂ ’ਚ ਖੜ੍ਹ ਕੇ ਸੁਣੀ। ਇਹ ਗੱਲ ਸ਼ੋਸਲ ਮੀਡੀਆ ’ਤੇ ਵੀ ਕਾਫੀ ਹਾਈਲਾਈਟ ਹੋਈ ਹੈ। ਦੂਜੇ ਪਾਸੇ ਸਵੇਰੇ ਡੇਅਰੀ ਯੂਨੀਅਨ ਇਸ ਮਾਮਲੇ ’ਚ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਪਹੁੰਚ ਗਈ।

ਇਹ ਵੀ ਪੜ੍ਹੋ : 'ਕੈਪਟਨ-ਸਿੱਧੂ' ਦੀ ਲੜਾਈ 'ਚ ਪਿਸ ਰਿਹੈ ਪੂਰਾ 'ਪੰਜਾਬ'

ਉਨ੍ਹਾਂ ਨੂੰ ਮੰਗ-ਪੱਤਰ ਸੌਂਪਿਆ ਪਰ ਡਿਪਟੀ ਕਮਿਸ਼ਨਰ ਨੇ ਡੇਅਰੀ ਯੂਨੀਅਨ ਨੂੰ ਨਗਰ ਨਿਗਮ ਭੇਜ ਦਿੱਤਾ ਅਤੇ ਨਿਗਮ ’ਚ ਉਨ੍ਹਾਂ ਨੂੰ ਕਮਿਸ਼ਨਰ ਨਹੀਂ ਮਿਲੀ ਅਤੇ ਜੁਆਇੰਟ ਕਮਿਸ਼ਨਰ ਨੇ ਫਿਰ ਕੋਈ ਠੋਸ ਜਵਾਬ ਨਹੀਂ ਦਿੱਤਾ। ਇਸ ਤਰ੍ਹਾਂ 24 ਘੰਟੇ ’ਚ ਡੇਅਰੀਆਂ ਨੂੰ ਬਾਹਰ ਕੱਢਣ ਨੂੰ ਲੈ ਕੇ ਵੱਡੀ ਰਾਜਨੀਤੀ ਗਰਮਾਈ। ਕੁੱਝ ਵੀ ਹੋਵੇ ਡੇਅਰੀ ਯੂਨੀਅਨ ਵਾਲੇ ਮੁੱਖ ਮੰਤਰੀ ਦੇ ਰਵੱਈਏ ਤੋਂ ਕਾਫੀ ਜ਼ਿਆਦਾ ਬਾਗੋ-ਬਾਗ ਨਜ਼ਰ ਆ ਰਹੇ ਹਨ। ਇਸ ਮੌਕੇ ਪ੍ਰਧਾਨ ਕ੍ਰਿਪਾਲ ਸਿੰਘ, ਦਵਿੰਦਰ ਸਿੰਘ, ਜਗੀਰ ਸਿੰਘ, ਅਵਤਾਰ ਸਿੰਘ, ਸ਼ਮੀ ਢਿੱਲੋਂ, ਗੋਲਡੀ, ਸੋਨੂੰ ਆਦਿ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਕੇਜਰੀਵਾਲ ਦਾ ਵੱਡਾ ਐਲਾਨ, ਪੰਜਾਬੀਆਂ ਨੂੰ ਸਿਹਤ ਸਬੰਧੀ ਦਿੱਤੀਆਂ 6 ਗਾਰੰਟੀਆਂ
ਡੇਅਰੀਆਂ ਨੂੰ ਸ਼ਹਿਰ ’ਚੋਂ ਕੱਢਣ ਦਾ ਪ੍ਰਾਜੈਕਟ ਫਿਰ ਲਟਕਿਆ
ਨਗਰ ਨਿਗਮ ਦੇ ਮੇਅਰ ਸੰਜੀਵ ਬਿੱਟੂ ਵੱਲੋਂ ਜਿਹੜਾ 30 ਸਤੰਬਰ ਤੱਕ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਕੱਢਣ ਦਾ ਐਲਾਨ ਕੀਤਾ ਗਿਆ ਸੀ। ਉਹ ਰਾਜਸੀ ਸਮੀਕਰਣ ਬਦਲਣ ਕਾਰਨ ਵਿਚਾਲੇ ਹੀ ਲਟਕ ਗਿਆ ਹੈ। ਮੇਅਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ 30 ਸਤੰਬਰ ਤੱਕ ਡੇਅਰੀਆਂ ਨੂੰ ਬਾਹਰ ਕੱਢਣ ਨੂੰ ਲੈ ਕੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਸਨ। ਰੋਜ਼ਾਨਾ ਚਲਾਨ ਵੀ ਕੱਟੇ ਜਾ ਰਹੇ ਸਨ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਦਖ਼ਲ-ਅੰਜ਼ਾਦੀ ਤੋਂ ਬਾਅਦ ਇਹ ਮਾਮਲਾ ਫਿਲਹਾਲ ਲਟਕਦਾ ਨਜ਼ਰ ਆ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਡੇਅਰੀ ਵਾਲਿਆਂ ਨੂੰ ਇਹ ਕਿਹਾ ਗਿਆ ਕਿ ਮੇਅਰ ਉਨ੍ਹਾਂ ਦਾ ਵਾਲ ਵਿੰਗਾਂ ਵੀ ਨਹੀਂ ਕਰ ਸਕਦਾ ਅਤੇ ਇਹ ਸ਼ੋਸਲ ਮੀਡੀਆ ਵਾਇਰਲ ਵੀ ਹੋ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News