ਆਪਣਾ ਪਾਪ ਲੁਕਾਉਣ ਲਈ ''ਦਲਿਤ ਪੱਤਾ'' ਨਾ ਖੇਡੇ ਚੰਨੀ : ਅਕਾਲੀ ਦਲ

10/31/2018 8:55:18 AM

ਚੰਡੀਗੜ੍ਹ (ਅਸ਼ਵਨੀ)— ਸ਼੍ਰੋਮਣੀ ਅਕਾਲੀ ਦਲ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਕਾਂਗਰਸੀ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਇਕ ਸੀਨੀਅਰ ਆਈ. ਏ. ਐੱਸ. ਮਹਿਲਾ ਅਧਿਕਾਰੀ ਨੂੰ ਮੈਸੇਜ ਭੇਜ ਦੇ ਮਾਮਲੇ 'ਚੋਂ ਬਚਣ ਲਈ ਦਲਿਤ ਪੱਤਾ ਖੇਡਣਾ ਬਹੁਤ ਹੀ ਗਲਤ ਹੈ, ਕਿਉਂਕਿ ਦਲਿਤਾਂ ਦਾ ਇਤਿਹਾਸ ਔਰਤਾਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੀ ਰਾਖੀ ਕਰਨ ਦਾ ਹੈ, ਉਨ੍ਹਾਂ 'ਤੇ ਮਾਨਸਿਕ ਹਮਲੇ ਕਰਨ ਦਾ ਨਹੀਂ ਹੈ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੀਨੀਅਰ ਆਗੂਆਂ ਗੁਲਜ਼ਾਰ ਸਿੰਘ ਰਣੀਕੇ, ਸੋਹਣ ਸਿੰਘ ਠੰਡਲ ਅਤੇ ਪਵਰ ਕੁਮਾਰ ਟੀਨੂੰ ਨੇ ਇਕਆਈ. ਏ. ਐੱਸ. ਅਧਿਕਾਰੀ ਨੂੰ ਮੈਸੇਜ ਭੇਜਣ  ਦੇ ਮਾਮਲੇ ਨੂੰ ਸਰਕਾਰ ਦੇ ਮੂੰਹ 'ਤੇ ਬਦਨਾਮੀ ਦਾ ਧੱਬਾ ਕਰਾਰ ਦਿੱਤਾ ਤੇ ਦੋਸ਼ੀ ਮੰਤਰੀ ਦੀ ਤੁਰੰਤ ਬਰਖਾਸਤਗੀ ਅਤੇ ਉਸ ਖ਼ਿਲਾਫ ਧਾਰਾ 345 ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ।

ਉਪਰੋਕਤ ਆਗੂਆਂ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਿਚ ਇਕ ਸੀਨੀਅਰ ਆਈ. ਏ. ਐੱਸ. ਅਧਿਕਾਰੀ ਨਾਲ ਵਾਪਰੀ 'ਮੀ ਟੂ' ਦ ਭਿਆਨਕ ਘਟਨਾ ਨੂੰ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਮੁਖੀ ਸੁਨੀਲ ਜਾਖੜ ਦੇ ਰਵੱਈਏ ਨੇ  ਮਜ਼ਾਕ ਬਣਾ ਕੇ ਰੱਖ ਦਿੱਤਾ ਹੈ, ਜਦਕਿ ਆਸ਼ਾ ਕੁਮਾਰੀ ਨੇ ਇਕ ਔਰਤ ਹੋਣ ਦੇ ਬਾਵਜੂਦ ਉਕਤ ਮਹਿਲਾ ਅਧਿਕਾਰੀ ਪ੍ਰਤੀ ਕੋਈ ਹਮਦਰਦੀ ਨਾ ਦਿਖਾਉਂਦਿਆਂ ਉਸ ਨਾਲ ਬਹੁਤ ਹੀ ਬੇਹੁਦਾ ਵਰਤਾਓ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਨੈਤਿਕ ਤੌਰ 'ਤੇ ਮੁਕੰਮਲ ਪਤਨ ਹੋ ਚੁੱਕਿਆ ਹੈ।


Related News