ਚਰਨਜੀਤ ਚੰਨੀ ਭਲਕੇ ਸ਼ੁਰੂ ਕਰਨਗੇ ਸਾਈਕਲ ਯਾਤਰਾ, ਸਚਿਨ ਪਾਇਲਟ ਯਾਤਰਾ ਨੂੰ ਵਿਖਾਉਣਗੇ ਹਰੀ ਝੰਡੀ

Wednesday, Nov 11, 2026 - 05:39 PM (IST)

ਚਰਨਜੀਤ ਚੰਨੀ ਭਲਕੇ ਸ਼ੁਰੂ ਕਰਨਗੇ ਸਾਈਕਲ ਯਾਤਰਾ, ਸਚਿਨ ਪਾਇਲਟ ਯਾਤਰਾ ਨੂੰ ਵਿਖਾਉਣਗੇ ਹਰੀ ਝੰਡੀ

ਚੰਡੀਗੜ੍ਹ/ਚਮਕੌਰ ਸਾਹਿਬ (ਵੈੱਬ ਡੈਸਕ)- ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਕੱਲ੍ਹ ਤੋਂ ਸੂਬੇ 'ਚ 'ਜਵਾਨੀ ਸੰਭਾਲ ਸਾਈਕਲ ਯਾਤਰਾ' ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਕਾਂਗਰਸ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਸਚਿਨ ਪਾਇਲਟ ਇਸ ਯਾਤਰਾ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ। ਇਸ ਮੌਕੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਅਤੇ ਪਾਰਟੀ ਦੀ ਹੋਰ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੇਗੀ। ਉਥੇ ਹੀ ਅੱਜ ਚੰਡੀਗੜ੍ਹ ਤੋਂ 'ਪੰਜਾਬ ਮੰਗਦਾ ਹੈ ਇਨਸਾਫ਼' ਕੰਪੇਨ ਸ਼ੁਰੂ ਕੀਤੀ ਗਈ ਹੈ। 

'ਪੰਜਾਬ ਮੰਗਦਾ ਹੈ ਇਨਸਾਫ਼' ਕੰਪੇਨ ਦਾ ਹਿੱਸਾ
ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਦੀ ਅਸਲ ਕੰਪੇਨ ਦਾ ਨਾਂ 'ਪੰਜਾਬ ਮੰਗਦਾ ਹੈ ਇਨਸਾਫ਼' ਹੈ ਅਤੇ ਇਹ ਸਾਈਕਲ ਯਾਤਰਾ ਇਸੇ ਕੰਪੇਨ ਦਾ ਹਿੱਸਾ ਹੈ। ਇਹ ਯਾਤਰਾ ਆਪਣੇ ਪਹਿਲੇ ਪੜ੍ਹਾਅ 'ਚ ਮਾਲਵਾ ਖੇਤਰ ਦੇ 28 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘੇਗੀ।

ਇਹ ਵੀ ਪੜ੍ਹੋ: ਜਲੰਧਰ ਦੇ ਇਸ ਮਸ਼ਹੂਰ ਕੈਫੇ 'ਤੇ ਪੁਲਸ ਨੇ ਕੀਤੀ ਵੱਡੀ ਕਾਰਵਾਈ

ਯਾਤਰਾ ਦਾ ਰੂਟ ਅਤੇ ਮੁੱਖ ਪੜਾਅ
ਯਾਤਰਾ ਦੀ ਸ਼ੁਰੂਆਤ ਸ਼ਹੀਦਾਂ ਦੀ ਧਰਤੀ ਚਮਕੌਰ ਸਾਹਿਬ ਤੋਂ ਨਤਮਸਤਕ ਹੋ ਕੇ ਹੋਵੇਗੀ। ਚਮਕੌਰ ਸਾਹਿਬ ਤੋਂ ਸ਼ੁਰੂ ਹੋ ਕੇ ਯਾਤਰਾ ਖਮਾਣੋਂ ਅਤੇ ਬੱਸੀ ਪਠਾਣਾ ਹਲਕੇ ਵਿੱਚੋਂ ਹੁੰਦੀ ਹੋਈ ਰਾਤ ਨੂੰ ਸਮਰਾਲਾ ਵਿਖੇ ਰੁਕੇਗੀ। ਸਮਰਾਲਾ ਤੋਂ ਬਾਅਦ ਯਾਤਰਾ ਲੁਧਿਆਣਾ ਦੇ 4 ਹਲਕਿਆਂ ਵਿੱਚੋਂ ਲੰਘੇਗੀ ਅਤੇ ਅਗਲੇ ਦਿਨ ਨਕੋਦਰ ਅਤੇ ਸ਼ਾਹਕੋਟ ਹੁੰਦੀ ਹੋਈ ਧਰਮਕੋਟ ਵਿਖੇ ਪੜਾਅ ਕਰੇਗੀ। 15 ਨਵੰਬਰ ਨੂੰ ਯਾਤਰਾ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਹਲਕਿਆਂ ਵਿੱਚੋਂ ਲੰਘੇਗੀ। 16 ਨਵੰਬਰ ਨੂੰ ਤਲਵੰਡੀ ਸਾਬੋ, ਮਾਨਸਾ ਅਤੇ ਰਾਮਪੁਰਾ ਫੂਲ ਵਿੱਚ ਯਾਤਰਾ ਕੱਢੀ ਜਾਵੇਗੀ। ਇਸੇ ਤਰ੍ਹਾਂ 17 ਨਵੰਬਰ ਇਹ ਯਾਤਰਾ ਬਰਨਾਲਾ ਵਿਖੇ ਪਹੁੰਚੇਗੀ।

ਇਹ ਵੀ ਪੜ੍ਹੋ: ਅਕਾਲੀ ਦਲ 'ਚ ਘਰ ਵਾਪਸੀ ਦੀਆਂ ਚਰਚਾਵਾਂ ਵਿਚਾਲੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ

ਸਮੂਹਿਕ ਤੌਰ 'ਤੇ ਪ੍ਰਚਾਰ ਕਰੇਗੀ ਕਾਂਗਰਸ ਲੀਡਰਸ਼ਿਪ
ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਜਿਨ੍ਹਾਂ ਹਲਕਿਆਂ 'ਚ ਇਹ ਯਾਤਰਾ ਸਿੱਧੀ ਨਹੀਂ ਜਾ ਰਹੀ, ਉੱਥੇ ਕਾਂਗਰਸ ਦੇ ਬਾਕੀ ਸੀਨੀਅਰ ਆਗੂ, ਜਿਵੇਂ ਪ੍ਰਤਾਪ ਸਿੰਘ ਬਾਜਵਾ, ਪਰਗਟ ਸਿੰਘ, ਰਾਜਾ ਵੜਿੰਗ, ਰਾਣਾ ਗੁਰਜੀਤ ਸਿੰਘ, ਸੁਖਪਾਲ ਸਿੰਘ ਖਹਿਰਾ, ਭਾਰਤ ਭੂਸ਼ਣ ਆਸ਼ੂ ਅਤੇ ਓਮ ਪ੍ਰਕਾਸ਼ ਸੋਨੀ ਆਪਣੇ-ਆਪਣੇ ਖੇਤਰਾਂ 'ਚ ਜਾ ਕੇ ਮੁਹਿੰਮ ਚਲਾਉਣਗੇ। ਕਾਂਗਰਸ ਪਾਰਟੀ ਸਮੂਹਿਕ ਤੌਰ 'ਤੇ ਇਸ ਪੂਰੇ ਪ੍ਰੋਗਰਾਮ ਨੂੰ ਅੱਗੇ ਵਧਾਏਗੀ।

ਇਹ ਵੀ ਪੜ੍ਹੋ: ਪੰਜਾਬ: ਕਮਰੇ 'ਚ ਕੁੜੀ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਉਪਰੋਂ ਪਹੁੰਚੀ ਪਤਨੀ, ਫਿਰ ਹੋਇਆ...

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News