ਚਰਨਜੀਤ ਚੰਨੀ ਤੋਂ ਈ. ਡੀ. ਦੀ ਪੁੱਛਗਿੱਛ ਦਰਮਿਆਨ ਨਵਜੋਤ ਸਿੱਧੂ ਦਾ ਟਵੀਟ, ਦਿੱਤਾ ਵੱਡਾ ਬਿਆਨ
Thursday, Apr 14, 2022 - 06:10 PM (IST)
ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਕੋਲੋਂ ਈ. ਡੀ. ਵਲੋਂ ਪੁੱਛਗਿੱਛ ਕੀਤੇ ਜਾਣ ਦਰਮਿਆਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਧਮਾਕੇਦਾਰ ਟਵੀਟ ਕੀਤਾ ਹੈ। ਇਕ ਪਾਸੇ ਜਿੱਥੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਾਈਨਿੰਗ ਮਾਮਲੇ ਵਿਚ ਚਰਨਜੀਤ ਚੰਨੀ ਪਾਸੋਂ ਛੇ ਘੰਟੇ ਤੋਂ ਵੱਧ ਪੁੱਛਗਿੱਛ ਕੀਤੀ ਉਥੇ ਹੀ ਦੂਜੇ ਪਾਸੇ ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਆਖਿਆ ਹੈ ਕਿ ‘ਮੇਰੀ ਲੜਾਈ ਪੰਜਾਬ ਲਈ ਹੈ ਰੇਤ ਲਈ ਨਹੀਂ, ਜ਼ਮੀਨਾਂ, ਰੇਤ ਅਤੇ ਸ਼ਰਾਬ ਮਾਫੀਆ ਨੂੰ ਚਲਾਉਣ ਵਾਲਿਆਂ ਨੇ ਆਪਣੇ ਸਵਾਰਥ ਲਈ ਪੰਜਾਬ ਦਾ ਖਜ਼ਾਨਾ ਲੁੱਟ ਲਿਆ ਹੈ। ਮੌਜੂਦਾ ਵਿੱਤੀ ਸਥਿਤੀ ਵਿਚ ਇਹ ਜਾਂ ਤਾਂ ਪੰਜਾਬ ਹੈ ਜਾਂ ਮਾਫੀਆ। ਲੜਾਈ ਜਾਰੀ ਹੈ।’
ਇਹ ਵੀ ਪੜ੍ਹੋ : ਈ. ਡੀ. ਵਲੋਂ ਚੰਨੀ ਤੋਂ 6 ਘੰਟੇ ਪੁੱਛਗਿੱਛ, ਟਵੀਟ ਕਰਕੇ ਆਖੀ ਵੱਡੀ ਗੱਲ
ਦੱਸਣਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਰੇਤ ਮਾਈਨਿੰਗ ਮਾਮਲੇ ਵਿਚ ਛੇ ਘੰਟੇ ਤੋਂ ਵੱਧ ਸਮੇਂ ਤੱਕ ਪੁੱਛ ਪੜਤਾਲ ਕੀਤੀ। ਚੰਨੀ ਨੇ ਬੁੱਧਵਾਰ ਰਾਤ ਨੂੰ ਈ. ਡੀ. ਅੱਗੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ। ਪੁੱਛਗਿੱਛ ਦੌਰਾਨ ਚੰਨੀ ਤੋਂ ਹਨੀ ਨਾਲ ਕੀਤੇ ਗਏ ਸਫਰਾਂ ਸੰਬੰਧੀ ਵੀ ਸਵਾਲ ਕੀਤੇ ਗਏ। ਇਸ ਤੋਂ ਬਾਅਦ ਚੰਨੀ ਨੇ ਟਵੀਟ ਕਰਕੇ ਕਿਹਾ ਕਿ ਮੈਨੂੰ ਈ. ਡੀ. ਨੇ ਕੱਲ੍ਹ ਮਾਈਨਿੰਗ ਮਾਮਲੇ 'ਚ ਸੰਮਨ ਭੇਜਿਆ ਸੀ। ਮੈਂ ਹਾਜ਼ਰੀ ਭਰੀ ਤੇ ਉਨ੍ਹਾਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮਾਮਲੇ ’ਚ ਇਕ ਚਲਾਨ ਈ. ਡੀ. ਨੇ ਪਹਿਲਾਂ ਹੀ ਅਦਾਲਤ ਵਿਚ ਪੇਸ਼ ਕਰ ਦਿੱਤਾ ਸੀ, ਉਨ੍ਹਾਂ ਨੇ ਕਿਹਾ ਮੈਨੂੰ ਅਧਿਕਾਰੀਆਂ ਨੇ ਦੁਬਾਰਾ ਨਹੀਂ ਬੁਲਾਇਆ ਹੈ।
ਇਹ ਵੀ ਪੜ੍ਹੋ : ਕੈਨੇਡਾ ਦੇ ਏਅਰਪੋਰਟ ’ਤੇ ਪਹੁੰਚਦੇ ਹੀ ਪਤਨੀ ਨੇ ਦਿਖਾਇਆ ਅਸਲੀ ਰੰਗ, ਕੀਤਾ ਉਹ ਜੋ ਕਦੇ ਸੋਚਿਆ ਵੀ ਨਾ ਸੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?