ਫਿਰ ਨਜ਼ਰ ਆਇਆ ਚੰਨੀ ਦਾ ਦੇਸੀ ਅੰਦਾਜ਼, ਢਾਬੇ ’ਤੇ ਪਹੁੰਚ ਖੁਦ ਲਗਾਇਆ ਤੜਕਾ, ਖਾਧੀ ਰੋਟੀ

Monday, Feb 07, 2022 - 04:53 PM (IST)

ਫਿਰ ਨਜ਼ਰ ਆਇਆ ਚੰਨੀ ਦਾ ਦੇਸੀ ਅੰਦਾਜ਼, ਢਾਬੇ ’ਤੇ ਪਹੁੰਚ ਖੁਦ ਲਗਾਇਆ ਤੜਕਾ, ਖਾਧੀ ਰੋਟੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਦੇਸੀ ਅੰਦਾਜ਼ ਸਾਹਮਣੇ ਆਇਆ ਹੈ। ਦਰਅਸਲ ਬੀਤੇ ਦਿਨੀਂ ਰਾਹੁਲ ਗਾਂਧੀ ਦੀ ਰੈਲੀ ਤੋਂ ਫਾਰਗ ਹੋਣ ਤੋਂ ਬਾਅਦ ਪ੍ਰਚਾਰ ਕਰਦੇ ਹੋਏ ਚੰਨੀ ਇਕ ਢਾਬੇ ’ਤੇ ਜਾ ਪਹੁੰਚੇ। ਢਾਬੇ ’ਤੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਦੇਖ ਕੇ ਸਭ ਹੈਰਾਨ ਰਹਿ ਗਏ। ਉਨ੍ਹਾਂ ਨੇ ਢਾਬੇ ’ਤੇ ਆਉਂਦੇ ਹੀ ਕਿਹਾ ਕਿ ਤੁਹਾਡੇ ਕੋਲ ਕੀ ਬਣਿਆ ਹੈ। ਜਲਦੀ ਪਰੋਸ ਦਿਓ ਭੁੱਖ ਬਹੁਤ ਲੱਗੀ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਆਪਣੇ ਅੰਦਾਜ਼ ਵਿਚ ਪਹਿਲਾਂ ਛੋਲਿਆਂ ਨੂੰ ਖ਼ੁਦ ਤੜਕਾ ਵੀ ਲਾਇਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਰੈਲੀ ਤੋਂ ਬਾਅਦ ਉਨ੍ਹਾਂ ਨੇ ਸਿਰਫ ਕੇਲੇ ਖਾਧੇ ਸਨ।

ਇਹ ਵੀ ਪੜ੍ਹੋ : ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਚਿਹਰੇ ਦੇ ਐਲਾਨ ਤੋਂ ਬਾਅਦ ਨਵਜੋਤ ਸਿੱਧੂ ਦਾ ਪਹਿਲਾ ਵੱਡਾ ਬਿਆਨ

PunjabKesari

ਅੱਜ ਖਾਣਾ ਨਹੀਂ ਖਾਧਾ। ਮੁੱਖ ਮੰਤਰੀ ਚੰਨੀ ਥਾਲੀ ਲੈ ਕੇ ਟੇਬਲ ’ਤੇ ਬੈਠਣ ਦੀ ਬਜਾਏ ਦੇਸੀ ਅੰਦਾਜ਼ ਵਿਚ ਥਾਲੀ ਲੈ ਕੇ ਤੰਦੂਰ ਕੋਲ ਖੜ੍ਹੇ ਹੋ ਗਏ ਅਤੇ ਉਨ੍ਹਾਂ ਨੇ ਗਰਮਾ-ਗਰਮ ਸਬਜੀ ਦੇ ਨਾਲ ਤੰਦੂਰੀ ਰੋਟੀਆਂ ਦਾ ਸਵਾਦ ਚੱਖਿਆ।  ਇਸ ਦੌਰਾਨ ਮੁੱਖ ਮੰਤਰੀ ਨੂੰ ਸਾਧਾਰਨ ਢਾਬੇ ’ਤੇ ਰੋਟੀ ਖਾਂਦਿਆਂ ਦੇਖ ਇਕੱਠੇ ਹੋਏ ਲੋਕਾਂ ਨੇ ਉਨ੍ਹਾਂ ਦੇ ਹੱਕ ਵਿਚ ਨਾਅਰੇਬਾਜ਼ੀ ਵੀ ਕੀਤੀ। ਇਹ ਕੋਈ ਪਹਿਲਾ ਮੌਕਾ ਨਹੀਂ ਹੋ ਜਦੋਂ ਚੰਨੀ ਦਾ ਦੇਸੀ ਅੰਦਾਜ਼ ਲੋਕਾਂ ਨੂੰ ਦੇਖਣ ਨੂੰ ਮਿਲਿਆ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਕਈ ਵਾਰ ਚੰਨੀ ਨੇ ਆਮ ਆਦਮੀ ਵਾਂਗ ਜਨਤਾ ’ਚ ਵਿਚਰਦੇ ਨਜ਼ਰ ਆਉਂਦੇ ਰਹੇ ਹਨ।

ਇਹ ਵੀ ਪੜ੍ਹੋ : ਜਦੋਂ ਸਟੇਜ ’ਤੇ ਬੋਲਦੇ ਨਵਜੋਤ ਸਿੱਧੂ ਨੂੰ ਚਰਨਜੀਤ ਚੰਨੀ ਨੇ ਪਾਈ ਜੱਫ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News