ਚਰਨਜੀਤ ਚੰਨੀ ਵਲੋਂ ਕਾਲਜਾਂ ਦੀ ਅਚਨਚੇਤ ਚੈਕਿੰਗ, ਸੁਪਰਡੈਂਟ ਸਸਪੈਂਡ

01/22/2018 6:49:29 PM

ਖੰਨਾ (ਵਿਪਨ ਭਾਰਦਵਾਜ) : ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਫਤਿਹਗੜ੍ਹ ਸਾਹਿਬ ਦੇ ਰਾਣਵਾ ਪੌਲਟੈਕਨੀਕਲ ਕਾਲਜ ਅਤੇ ਬੱਸੀ ਪਠਾਣਾ ਦੇ ਆਈ. ਟੀ. ਆਈ. ਕਾਲਜ ਵਿਚ ਛਾਪਾ ਮਾਰ ਕੇ ਅਚਨਚੇਤ ਚੈਕਿੰਗ ਕੀਤੀ। ਸੋਮਵਾਰ ਨੂੰ 12.30 ਵਜੇ ਦੇ ਕਰੀਬ ਚੰਨੀ ਵਲੋਂ ਪਹਿਲਾਂ ਫਤਿਹਗੜ੍ਹ ਸਾਹਿਬ ਦੇ ਰਾਣਵਾ ਪੌਲਟੈਕਨੀਕਲ ਕਾਲਜ ਵਿਚ ਚੈਕਿੰਗ ਕੀਤੀ ਗਈ। ਇਸ ਦੌਰਾਨ ਸੁਪਰਡੈਂਟ ਮੈਡਮ ਨੂੰ ਗੈਰ ਹਾਜ਼ਰ ਪਾਉਣ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜਦਕਿ ਪ੍ਰਿੰਸੀਪਲ ਨੂੰ ਸ਼ੋਅਕੇਜ਼ ਨੋਟਿਸ ਜਾਰੀ ਕੀਤਾ ਗਿਆ।
ਰਾਣਵਾ ਕਾਲਜ ਤੋਂ ਬਾਅਦ ਚੰਨੀ ਬੱਸੀ ਪਠਾਣਾ ਦੇ ਆਈ. ਟੀ. ਆਈ. ਕਾਲਜ ਵਿਚ ਪਹੁੰਚ ਜਿੱਥੇ ਸਭ ਕੁਝ ਦਰੁਸਤ ਪਾਇਆ ਗਿਆ। ਇਸ ਦੌਰਾਨ ਚੰਨੀ ਨੇ ਬੱਸੀ ਪਠਾਣਾ ਦੇ ਆਈ. ਟੀ. ਆਈ. ਕਾਲਜ ਪੰਜਾਬ ਦਾ ਹਾਈਟੈਕ ਕਾਲਜ ਬਣਾਉਣ ਦਾ ਵੀ ਐਲਾਨ ਕੀਤਾ। ਇਸ ਦੇ ਨਾਲ ਹੀ ਚੰਨੀ ਨੇ ਕਿਹਾ ਕਿ ਕਾਲਜ ਦਾ ਨਾਲ ਲੱਗਦੀ ਪੰਜ ਕਿੱਲੇ ਜ਼ਮੀਨ ਵੀ ਕਾਲਜ ਨੂੰ ਦਿੱਤੀ ਜਾਵੇਗੀ।


Related News