ਮਾਲਵੇ ਦੀ ਧਰਤੀ ''ਤੇ ''ਛਪਾਰ ਮੇਲੇ'' ਦੀਆਂ ਰੌਣਕਾਂ, ਵੱਡੀ ਗਿਣਤੀ ''ਚ ਪੁੱਜੀ ਸੰਗਤ

09/13/2019 2:18:50 PM

ਲੁਧਿਆਣਾ (ਨਰਿੰਦਰ) : ਮਾਲਵੇ ਦੀ ਧਰਤੀ 'ਤੇ ਛਪਾਰ ਦੇ ਮੇਲੇ ਦੀਆਂ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਵੱਡੀ ਗਿਣਤੀ 'ਚ ਸੰਗਤ ਮੇਲਾ ਦੇਖਣ ਪੁੱਜੀ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਬਾਬਾ ਹੈਪੀ ਨੇ ਦੱਸਿਆ ਕਿ ਬੀਤੇ 200-250 ਸਾਲਾਂ ਤੋਂ ਇੱਥੇ ਇਹ ਮੇਲਾ ਲੱਗਦਾ ਆ ਰਿਹਾ ਹੈ ਅਤੇ ਹਰ ਧਰਮ ਦੇ ਲੋਕ ਇੱਥੇ ਨਤਮਸਤਕ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਛਪਾਰ ਨੇੜਲੇ ਪਿੰਡ ਛਪਾਰ 'ਚ ਗੁੱਗਾ ਮਾੜੀ ਦੇ ਮੰਦਰ 'ਚ ਸੰਗਤਾਂ ਦੀ ਭੀੜ ਲੱਗੀ ਹੋਈ ਹੈ।

ਉਨ੍ਹਾਂ ਦੱਸਿਆ ਕਿ ਇਹ ਮੇਲਾ ਵਿਸ਼ਵ ਪ੍ਰਸਿੱਧ ਹੈ। ਇੱਥੇ ਮਾਨਤਾ ਹੈ ਕਿ ਮਿੱਟੀ 'ਚੋਂ ਕਣਕ ਅਤੇ ਚੌਲਾਂ ਦੇ ਦਾਣੇ ਕੱਢਣ ਨਾਲ ਫਸਲ ਚੰਗੀ ਹੁੰਦੀ ਹੈ। ਬਾਬਾ ਹੈਪੀ ਨੇ ਦੱਸਿਆ ਕਿ 10 ਦਿਨਾਂ 'ਚ ਇੱਥੇ 20-22 ਲੱਖ ਲੋਕ ਇਕੱਤਰ ਹੁੰਦੇ ਹਨ ਅਤੇ ਉਨ੍ਹਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉੱਥੇ ਹੀ ਦੂਜੇ ਪਾਸੇ ਸਿਆਸੀ ਕਾਨਫਰੰਸਾਂ ਵੀ ਛਪਾਰ ਦੇ ਮੇਲੇ 'ਚ ਲੱਗੀਆਂ ਹੋਈਆਂ ਹਨ ਅਤੇ ਵੱਖ-ਵੱਖ ਪਾਰਟੀਆਂ ਵਲੋਂ ਆਪਣੀਆਂ ਸਿਆਸੀ ਸਟੇਜਾਂ ਸਜਾਈਆਂ ਗਈਆਂ ਹਨ ਅਤੇ ਨੇਤਾ ਵੀ ਆਪਣੀਆਂ ਸਿਆਸੀ ਰੋਟੀਆਂ ਸੇਕਣ 'ਚ ਲੱਗੇ ਹੋਏ ਹਨ।


Babita

Content Editor

Related News