CM ਚੰਨੀ ਤੇ ਸਿੱਧੂ ਦੀ ਜੋੜੀ ਦੀ ਮਾਨਸਾ ਆਮਦ ਨੂੰ ਲੈ ਕੇ ਕਾਂਗਰਸੀ ਪੱਬਾਂ ਭਾਰ

12/08/2021 12:30:46 AM

ਮਾਨਸਾ(ਸੰਦੀਪ ਮਿੱਤਲ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮਾਨਸਾ ਜ਼ਿਲ੍ਹੇ ਵਿਚ ਪਹਿਲੀ ਵਾਰ ਪਹੁੰਚਣ ’ਤੇ ਹੋਣ ਵਾਲੀ ਵਿਸ਼ਾਲ ਰੈਲੀ ਸਾਬਿਤ ਕਰ ਦੇਵੇਗੀ ਕਿ ਇਹ ਜੋੜੀ ਮੁੜ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਸਥਾਪਤ ਕਰਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਜ਼ਦੀਕੀ ਜੈਲਦਾਰ ਗੁਰਪ੍ਰੀਤ ਸਿੰਘ ਵਿੱਕੀ ਸੀਨੀਅਰ ਕਾਂਗਰਸੀ ਆਗੂ ਨੇ ਅਨਾਜ ਮੰਡੀ ਮਾਨਸਾ ਰੈਲੀ ਵਾਲੇ ਸਥਾਨ ’ਤੇ ਗੱਲਬਾਤ ਕਰਦਿਆਂ ਕੀਤਾ।

ਇਹ ਵੀ ਪੜ੍ਹੋ- ਪੰਜਾਬੀ ਗਾਇਕਾ ਸੋਨੀ ਮਾਨ ਦੇ ਘਰ 'ਤੇ ਹੋਈ ਫਾਇਰਿੰਗ, ਵੀਡੀਓ ਸ਼ੇਅਰ ਕਰ ਲੱਖਾ ਸਿਧਾਣਾ 'ਤੇ ਲਾਏ ਦੋਸ਼ (ਵੀਡੀਓ)
ਰੈਲੀ ਦੇ ਇੰਚਾਰਜ ਰਾਜਾ ਵੜਿੰਗ ਦੀ ਅਗਵਾਈ ਹੇਠ ਇਹ ਰੈਲੀ ਇਕ ਇਤਿਹਾਸਿਕ ਰੈਲੀ ਹੋ ਨਿਬੜੇਗੀ, ਕਿਉਂਕਿ ਪਾਰਟੀ ਦੇ ਸਮੁੱਚੇ ਆਗੂ ਅਤੇ ਵਰਕਰ ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਰੈਲੀ ਨੂੰ ਸਿੱਧੂ, ਚੰਨੀ ਦੀ ਜੋੜੀ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ, ਐੱਮ. ਐੱਲ. ਏ. ਅਤੇ ਮਾਨਸਾ ਜ਼ਿਲੇ ਦੀ ਸਮੁੱਚੀ ਲੀਡਰਸ਼ਿਪ ਲੋਕਾਂ ਦੇ ਜੁੜੇ ਹੋਏ ਇਕੱਠ ਨੂੰ ਸੰਬੋਧਨ ਕਰੇਗੀ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲੇ ਦੇ ਵਿਕਾਸ ਲਈ ਪਹਿਲਾਂ ਹੀ ਕਰੋੜਾਂ ਰੁਪਏ ਦੀਆਂ ਗ੍ਰਾਂਟਾ ਚੰਨੀ ਸਰਕਾਰ ਜਾਰੀ ਕਰ ਚੁੱਕੀ ਹੈ ਅਤੇ ਕਰੋੜਾਂ ਰੁਪਏ ਦੀ ਗ੍ਰਾਂਟ ਨਵੇਂ ਵਿਕਾਸ ਲਈ ਜਾਰੀ ਕਰ ਸਕਦੀ ਹੈ। ਇਸ ਮੌਕੇ ਐੱਸ. ਡੀ. ਐੱਮ. ਮਾਨਸਾ ਹਰਵਿੰਦਰ ਸਿੰਘ ਜੱਸਲ, ਡੀ.ਐੱਸ.ਪੀ. ਸੰਜੀਵ ਕੁਮਾਰ ਗੋਇਲ ਤੋਂ ਇਲਾਵਾ ਹੋਰ ਵੀ ਯੂਥ ਆਗੂ ਮੌਜੂਦ ਸਨ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


Bharat Thapa

Content Editor

Related News