ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ''ਚੰਡੀਗੜ੍ਹ ਯੂਨੀਵਰਸਿਟੀ'' ਦਾ ਉਪਰਾਲਾ
Monday, Apr 22, 2019 - 02:20 PM (IST)
![ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ''ਚੰਡੀਗੜ੍ਹ ਯੂਨੀਵਰਸਿਟੀ'' ਦਾ ਉਪਰਾਲਾ](https://static.jagbani.com/multimedia/2019_4image_14_19_527563117chduni.jpg)
ਚੰਡੀਗੜ੍ਹ : ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਵਿਸ਼ੇਸ਼ ਉਪਰਾਲਾ ਕੀਤਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ. ਐੱਸ. ਬਾਵਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਹੋਣਹਾਰ ਵਿਦਿਆਰਥੀਆਂ ਨੂੰ 100 ਫੀਸਦੀ ਛੋਟ ਮਿਲ ਸਕਦੀ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਦੱਸਿਆ ਕਿ ਚੰਡੀਗੜ੍ਹ•ਯੂਨੀਵਰਸਿਟੀ ਨੇ ਰਾਜ ਦੇ ਪ੍ਰਗਤੀਸ਼ੀਲ ਵਿਦਿਆਰਥੀਆਂ ਨੂੰ ਬਿਹਤਰ ਉੱਚ ਸਿੱਖਿਆ ਉਪਲੱਬਧ ਕਰਵਾਉਣ ਦੇ ਉਦੇਸ਼ ਦੇ ਨਾਲ ਪੰਜਾਬ ਦੇ ਮਿਹਨਤੀ 'ਤੇ ਹੋਣਹਾਰ ਵਿਦਿਆਰਥੀਆਂ ਦੇ ਮਨੋਬਲ ਨੂੰ ਵਧਾਉਣ ਦੇ ਮਕਸਦ ਨਾਲ ਸੀਯੂ ਸੈਟ 2019 ਇਮਤਿਹਾਨ ਰਾਹੀਂ 100 ਫ਼ੀਸਦੀ ਤੱਕ ਦੀ ਸਕਾਲਰਸ਼ਿਪ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਸਕਾਲਰਸ਼ਿਪ ਪ੍ਰੀਖਿਆ ਰਾਹੀਂ ਦੇਸ਼ ਭਰ ਵਿੱਚੋਂ 800 ਮੈਰੀਟੋਰੀਅਸ ਵਿਦਿਆਰਥੀਆਂ ਨੂੰ ਚੰਡੀਗੜ੍ਹ•ਯੂਨੀਵਰਸਿਟੀ ਵਲੋਂ ਵੱਖੋ-ਵੱਖ ਕੋਰਸਾਂ ਵਿੱਚ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ, ਜਿਸ ਲਈ ਆਨਲਾਈਨ ਪ੍ਰੀਖਿਆ ਅਪ੍ਰੈਲ ਅਤੇ ਮਈ, 2019 ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਸਥਾਪਿਤ ਕੇਂਦਰਾਂ 'ਤੇ ਲਈ ਜਾਵੇਗੀ।