ਚੰਡੀਗੜ੍ਹ 'ਚ ਲੰਬੇ Red Signal 'ਤੇ ਹੁਣ ਜ਼ਿਆਦਾ ਦੇਰ ਨਹੀਂ ਰੁਕਣਾ ਪਵੇਗਾ, ਜਲਦ ਆ ਜਾਵੇਗੀ ਵਾਰੀ

Wednesday, May 17, 2023 - 01:24 PM (IST)

ਚੰਡੀਗੜ੍ਹ 'ਚ ਲੰਬੇ Red Signal 'ਤੇ ਹੁਣ ਜ਼ਿਆਦਾ ਦੇਰ ਨਹੀਂ ਰੁਕਣਾ ਪਵੇਗਾ, ਜਲਦ ਆ ਜਾਵੇਗੀ ਵਾਰੀ

ਚੰਡੀਗੜ੍ਹ (ਰਾਜਿੰਦਰ) : ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਟ੍ਰੈਫਿਕ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਦੇ ਲਈ ਪ੍ਰਸ਼ਾਸਨ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਵੀ ਟ੍ਰੈਫਿਕ ਦਾ ਦਬਾਅ ਬਣਿਆ ਹੋਇਆ ਹੈ। ਜਦੋਂ ਪੀਕ ਆਵਰਜ਼ ਮਤਲਬ ਕਿ ਦਫ਼ਤਰ ਸ਼ੁਰੂ ਅਤੇ ਬੰਦ ਹੋਣ ਦਾ ਸਮਾਂ ਹੁੰਦਾ ਹੈ, ਉਦੋਂ ਟ੍ਰੈਫਿਕ ਸਿਗਨਲਾਂ 'ਤੇ ਲੰਬੀ ਰੈੱਡ ਲਾਈਟ ਦੇਖਣ ਨੂੰ ਮਿਲਦੀ ਹੈ। ਇਸ ਸਮੱਸਿਆ ਦਾ ਹੱਲ ਕੱਢਣ ਲਈ ਚੰਡੀਗੜ੍ਹ ਦਾ ਇੰਟੀਗ੍ਰੇਟਿਡ ਸਿਟੀ ਕਮਾਂਡ ਕੰਟਰੋਲ ਸੈਂਟਰ (ਆਈ. ਸੀ. ਸੀ. ਸੀ.) ਨਵਾਂ ਕਦਮ ਚੁੱਕਣ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਭਰ 'ਚ ਅੱਜ NIA ਨੇ ਮਾਰੇ ਛਾਪੇ, ਘਰਾਂ ਬਾਹਰ ਬੈਠੀਆਂ ਰਹੀਆਂ ਪੰਜਾਬ ਪੁਲਸ ਦੀਆਂ ਟੀਮਾਂ (ਤਸਵੀਰਾਂ)

ਆਈ. ਸੀ. ਸੀ. ਸੀ. ਦੇ ਮੁਤਾਬਕ ਲਾਈਟ ਪੁਆਇੰਟਾਂ 'ਤੇ ਸੈਂਸਰ ਲਾਏ ਗਏ ਹਨ। ਇਹ ਸੈਂਸਰ ਚਾਰੇ ਦਿਸ਼ਾਵਾਂ ਤੋਂ ਆ ਰਹੀਆਂ ਗੱਡੀਆਂ ਦੇ ਦਬਾਅ ਨੂੰ ਅਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ (ਏ. ਟੀ. ਸੀ. ਐੱਸ.) ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ। ਮਤਲਬ ਕਿ ਜੇਕਰ ਕਿਸੇ ਦਿਸ਼ਾ 'ਚ ਗੱਡੀਆਂ ਦੀ ਭੀੜ ਬਿਲਕੁਲ ਨਹੀਂ ਹੈ ਪਰ ਫਿਰ ਵੀ ਉਸ ਦਿਸ਼ਾ ਦੀ ਗਰੀਨ ਲਾਈਟ 30 ਸੈਕਿੰਡ ਤੱਕ ਦੀ ਹੈ ਅਤੇ ਦੂਜੇ ਪਾਸੇ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਹਨ ਪਰ ਰੈੱਡ ਸਿਗਨਲ ਲੰਬਾ ਹੈ ਤਾਂ ਅਜਿਹੇ 'ਚ ਸੈਂਸਰ ਏ. ਟੀ. ਸੀ. ਐੱਸ. ਨੂੰ ਸਿਗਨਲ ਦੇਵੇਗਾ ਅਤੇ ਫਿਰ ਇਹ ਸਿਸਟਮ ਖ਼ਾਲੀ ਰੋਡ ਵਾਲੇ ਟਾਈਮਰ ਨੂੰ ਸਕਿੱਪ ਕਰਕੇ 27 ਸੈਕਿੰਡ ਤੋਂ ਬਾਅਦ ਅਚਾਨਕ 5 ਸੈਕਿੰਡ 'ਤੇ ਲੈ ਆਵੇਗਾ।

ਇਹ ਵੀ ਪੜ੍ਹੋ : 13 ਸਾਲਾ ਸਕੂਲੀ ਬੱਚੇ ਨੂੰ ਦੂਰ ਤੱਕ ਘੜੀਸਦਾ ਲੈ ਗਿਆ ਟਿੱਪਰ, ਮਿੰਟਾਂ 'ਚ ਪੈ ਗਿਆ ਚੀਕ-ਚਿਹਾੜਾ (ਵੀਡੀਓ)

ਇਸ ਤਰ੍ਹਾਂ ਦੂਜੇ ਪਾਸੇ ਰੈੱਡ ਲਾਈਟ ਦੇ ਸਮੇਂ ਨੂੰ ਘੱਟ ਕਰਕੇ ਗੱਡੀਆਂ ਕੱਢ ਦਿੱਤੀਆਂ ਜਾਣਗੀਆਂ। ਜਿਨ੍ਹਾਂ ਥਾਵਾਂ 'ਤੇ ਵਾਹਨਾਂ ਦੀ ਭੀੜ ਲਗਾਤਾਰ ਇੱਕੋ ਜਿਹੀ ਹੀ ਰਹਿੰਦੀ ਹੈ, ਉੱਥੇ ਇਹ ਸਿਸਟਮ ਕਾਰਗਾਰ ਨਹੀਂ ਹੋਵੇਗਾ, ਜਿਵੇਂ ਕਿ ਟ੍ਰਿਬੀਊਨ ਚੌਂਕ, ਹੱਲੋਮਾਜਰਾ ਲਾਈਟ ਪੁਆਇੰਟ ਅਤੇ ਹੱਲੋਮਾਜਰਾ ਚੌਂਕ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News