‘ਰਹਿਣ ਲਈ ਦੇਸ਼ ਦੇ ਸਭ ਤੋਂ ਬਿਹਤਰ ਸ਼ਹਿਰਾਂ ਦੀ ਸੂਚੀ ਵਿਚ 29ਵੇਂ ਸਥਾਨ ’ਤੇ ਖਿਸਕਿਆ ਚੰਡੀਗੜ੍ਹ’

03/05/2021 4:46:39 PM

ਚੰਡੀਗੜ੍ਹ (ਰਾਏ) : ਰਹਿਣ ਲਈ ਸਭ ਤੋਂ ਬਿਹਤਰ ਸ਼ਹਿਰ (ਇਜ ਆਫ ਲਿਵਿੰਗ-ਇੰਡੈਕਸ ਰੈਂਕਿੰਗ-2020) ਵਿਚ ਚੰਡੀਗੜ੍ਹ ਇਸ ਵਾਰ 54.40 ਅੰਕਾਂ ਨਾਲ 29ਵੇਂ ਸਥਾਨ ’ਤੇ ਹੈ। ਦੇਸ਼ ਦੇ 111 ਸ਼ਹਿਰਾਂ ਵਿਚ ਕੀਤੇ ਗਏ ਸਰਵੇਅ ਦੇ ਨਤੀਜੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਹਰਦੀਪ ਪੁਰੀ ਨੇ ਦਿੱਲੀ ਵਿਚ ਐਲਾਨ ਕੀਤੇ। ਯਾਦ ਰਹੇ ਕਿ ਸਾਲ 2018 ਦੇ ਸਰਵੇਅ ਵਿਚ ਚੰਡੀਗੜ੍ਹ ਪੰਜਵੇਂ ਸਥਾਨ ’ਤੇ ਆਇਆ ਸੀ। ਇਹ ਸਰਵੇਅ ਜਨਵਰੀ, 2020 ਵਿਚ ਸ਼ੁਰੂ ਹੋਇਆ ਸੀ ਅਤੇ ਪਿਛਲੇ ਸਾਲ ਮਾਰਚ ਮਹੀਨੇ ਤੱਕ ਚੱਲਿਆ। ਲੋਕਾਂ ਦੇ ਫੀਡਬੈਕ ਦੇ ਸਰਵੇਅ ਵਿਚ 30 ਫ਼ੀਸਦੀ ਅੰਕ ਮਿਲਣੇ ਸਨ ਅਤੇ ਉਨ੍ਹਾਂ ਨੂੰ ਸ਼ਹਿਰ ਵਿਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਸੰਬੰਧ ਵਿਚ 24 ਸਵਾਲਾਂ ’ਤੇ ਫੀਡਬੈਕ ਦੇਣੀ ਸੀ। ਇਜ਼ ਆਫ ਲਿਵਿੰਗ ਇੰਡੈਕਸ ਰੈਂਕਿੰਗ-2020 ਦੇ ਨਤੀਜਿਆਂ ਅਨੁਸਾਰ ਦੇਸ਼ ਵਿਚ 10 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰਾਂ ਵਿਚ ਰਹਿਣ ਲਈ ਬੈਂਗਲੂਰੂ 66.70 ਅੰਕਾਂ ਦੇ ਨਾਲ ਸਭਤੋਂ ਬਿਹਤਰ ਸ਼ਹਿਰ ਬਣਿਆ ਅਤੇ 10 ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਵਿਚ ਸ਼ਿਮਲਾ 60.90 ਅੰਕਾਂ ਨਾਲ ਪਹਿਲਾਂ ਨੰਬਰ ’ਤੇ ਹੈ।

ਇਹ ਵੀ ਪੜ੍ਹੋ : ਖਬਰ ਦਾ ਅਸਰ : ਵਿਧਾਨ ਸਭਾ ’ਚ ਗੂੰਜਿਆ ਮੋਹਾਲੀ ਹਸਪਤਾਲ ਦੀ  ਜ਼ਮੀਨ ਕਾਰਪੋਰੇਟ ਘਰਾਣੇ ਨੂੰ ਵੇਚਣ ਦਾ ਮਾਮਲਾ

ਨਿਗਮ ਦੇ ਜਾਗਰੂਕਤਾ ਪ੍ਰੋਗਰਾਮ ਨਹੀਂ ਆਏ ਕੰਮ

ਚੰਡੀਗੜ੍ਹ ਵਿਚ ਰਹਿਣ ਦੀ ਗੁਣਵੱਤਾ, ਸੁਰੱਖਿਆ, ਵਿਕਾਸ, ਡਾਕਟਰੀ ਅਤੇ ਸਿੱਖਿਆ ਵਰਗੀਆਂ ਸਾਰੀਆਂ ਸੁਵਿਧਾਵਾਂ ਬਿਹਤਰ ਹਨ ਪਰ ਫਿਰ ਵੀ 29ਵਾਂ ਰੈਂਕ ਮਿਲਣਾ ਹੈਰਾਨੀਜਨਕ ਹੈ। ਕੋਰੋਨਾ ਤੋਂ ਪਹਿਲਾਂ ਨਗਰ ਨਿਗਮ ਨੇ ਇਸ ਸਰਵੇ ਵਿਚ ਲੋਕਾਂ ਦੀ ਜ਼ਿਆਦਾ ਤੋਂ ਜ਼ਿਆਦਾ ਭਾਗੀਦਾਰੀ ਲਈ ਅਨੇਕਾਂ ਯਤਨ ਕੀਤੇ ਸਨ। ਸੁਖਨਾ ਝੀਲ ਵਰਗੇ ਸਥਾਨਾਂ ’ਤੇ ਸਵੇਰੇ-ਸ਼ਾਮ ਸੈਰ ਕਰਨ ਆਉਣ ਵਾਲਿਆਂ ਲਈ ਵਿਸ਼ੇਸ਼ ਸਟਾਲ ਲਾ ਕੇ ਉਨ੍ਹਾਂ ਦੀ ਭਾਗੀਦਾਰੀ ਯਕੀਨੀ ਕੀਤੀ ਗਈ ਅਤੇ ਜਗ੍ਹਾ-ਜਗ੍ਹਾ ਇਸ ਸਰਵੇ ਵਿਚ ਭਾਗ ਲੈਣ ਲਈ ਪੋਸਟਰ, ਬੈਨਰ ਲਾਏ ਗਏ। ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਪ੍ਰੋਗਰਾਮਾਂ ਦਾ ਵੀ ਆਯੋਜਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਜਦੋਂ ਵਿਧਾਨ ਸਭਾ 'ਚ ਮਿਹਣੋ-ਮਿਹਣੀ ਹੋਏ ਵਿਧਾਇਕਾਂ ਨੂੰ ਬੋਲੇ ਸਪੀਕਰ-ਗੱਲ ਚੱਲੇਗੀ ਤਾਂ ਬਹੁਤ ਦੂਰ ਤਕ ਜਾਵੇਗੀ

ਇਹ ਮੰਦਭਾਗਾ ਹੈ : ਬਿੱਟੂ

ਫੈੱਡਰੇਸ਼ਨ ਆਫ ਸੈਕਟਰਜ਼ ਵੈੱਲਫੇਅਰ ਐਸੋਸੀਏਸ਼ਨ ਆਫ ਚੰਡੀਗੜ੍ਹ ਦੇ ਚੇਅਰਮੈਨ ਬਲਜਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਸ਼ਹਿਰ ਨੇ ਇਨਾ ਖ਼ਰਾਬ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਸਪੱਸ਼ਟ ਹੈ ਕਿ ਨਾਗਰਿਕਾਂ ਨੂੰ ਬੁਨਿਆਦੀ ਸੁਵਿਧਾਵਾਂ ਨਹੀਂ ਮਿਲ ਰਹੀਆਂ ਹਨ। ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਦੇਸ਼ ਵਿਚ ਚੰਡੀਗੜ੍ਹ ਨਗਰ ਨਿਗਮ ਦਾ ਪ੍ਰਫਾਰਮੈਂਸ ਵਿਚ 23ਵੇਂ ਰੈਂਕ ਅਤੇ ਲਿਵਿੰਗ ਇੰਡੈਕਸ ਵਿਚ 29ਵੇਂ ਰੈਂਕ ’ਤੇ ਆਉਣਾ ਬੇਹੱਦ ਹੀ ਚਿੰਤਾਜਨਕ ਗੱਲ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਸਾਂਸਦ ਕਿਰਨ ਖੇਰ ਦਾ ਗਾਇਬ ਰਹਿਣਾ ਅਤੇ ਨਗਰ ਨਿਗਮ ਵਿਚ ਭਾਜਪਾ ਦੇ ਕੌਂਸਲਰਾਂ ਦਾ ਤਜ਼ਰਬਾਹੀਣ ਹੋਣ ਦਾ ਨਤੀਜਾ ਸ਼ਹਿਰ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।

14 ਸ਼੍ਰੇਣੀਆਂ ’ਤੇ ਪਰਖਿਆ

ਇਸ ਸਰਵੇਅ ਲਈ ਬਣਾਈਆਂ ਗਈਆਂ 14 ਸ਼੍ਰੇਣੀਆਂ ਵਿਚ ਸ਼ਹਿਰ ਦੀ ਸਿੱਖਿਆ ਦਾ ਪੱਧਰ, ਸਿਹਤ, ਅਵਾਸ ਅਤੇ ਪਨਾਹ, ਸਾਫ਼-ਸਫਾਈ, ਟਰਾਂਸਪੋਰਟ ਸਿਸਟਮ, ਸੁਰੱਖਿਆ ਵਿਵਸਥਾ, ਆਰਥਿਕ ਵਿਕਾਸ ਦਾ ਪੱਧਰ, ਆਰਥਿਕ ਮੌਕੇ, ਵਾਤਾਵਰਣ, ਗਰੀਨ ਏਰੀਆ, ਬਿਲਡਿੰਗ, ਐਨਰਜੀ ਖਪਤ ਦੀ ਸਮੀਖਿਆ ਕੀਤੀ ਗਈ। ਇਸ ਤੋਂ ਬਾਅਦ ਉੱਥੋਂ ਦੇ ਲੋਕਾਂ ਵਿਚਕਾਰ ਸਰਵੇ ਕੀਤਾ ਗਿਆ। ਦੇਸਭਰ ਵਿਚ ਇਸ ਸਰਵੇ ਵਿਚ ਕਰੀਬ 32.20 ਲੱਖ ਲੋਕਾਂ ਨੇ ਆਪਣੀ ਰਾਏ ਦਿੱਤੀ। ਇਹ ਰਾਏ ਆਨਲਾਈਨ ਫੀਡਬੈਕ, ਕਿਊ ਆਰ ਕੋਡ, ਫੇਸ ਟੂ ਫੇਸ ਸਮੇਤ ਕਈ ਮਾਧਿਅਮਾਂ ਦੇ ਜ਼ਰੀਏ ਲਿਆ ਗਿਆ। ਉਸ ਤੋਂ ਬਾਅਦ ਸਾਰੇ 111 ਸ਼ਹਿਰਾਂ ਦੀ ਸਮੀਖਿਆ ਕਰਨ ਤੋਂ ਬਾਅਦ ਉਨ੍ਹਾਂ ਦੀ ਰੈਂਕਿੰਗ ਦਿੱਤੀ ਗਈ।

ਇਹ ਵੀ ਪੜ੍ਹੋ : ‘ਉਮੀਦ ਤੋਂ ਬਿਹਤਰ ਹੁੰਗਾਰਾ : 1530 ਸੀਨੀਅਰ ਸਿਟੀਜਨਜ਼ ਨੇ ਲਗਵਾਈ ਵੈਕਸੀਨ’


Anuradha

Content Editor

Related News