ਹੁਸ਼ਿਆਰਪੁਰ ''ਚ ''ਭਾਰਤ ਬੰਦ'' ਦਾ ਅਸਰ, ਚੰਡੀਗੜ੍ਹ ਰੋਡ ਜਾਮ

Wednesday, Jan 08, 2020 - 09:17 AM (IST)

ਹੁਸ਼ਿਆਰਪੁਰ ''ਚ ''ਭਾਰਤ ਬੰਦ'' ਦਾ ਅਸਰ, ਚੰਡੀਗੜ੍ਹ ਰੋਡ ਜਾਮ

ਹੁਸ਼ਿਆਰਪੁਰ (ਅਮਰੀਕ) : ਸੂਬੇ ਦੇ ਵੱਖ-ਵੱਖ ਸੰਗਠਨਾਂ ਅਤੇ ਜੱਥੇਬੰਦੀਆਂ ਵਲੋਂ 8 ਜਨਵਰੀ ਨੂੰ 'ਭਾਰਤ ਬੰਦ' ਦੇ ਸੱਦੇ 'ਤੇ ਹੁਸ਼ਿਆਰਪੁਰ 'ਚ ਸੀਟੂ ਦੇ ਵਰਕਰਾਂ ਵਲੋਂ ਚੰਡੀਗੜ੍ਹ ਰੋਡ ਜਾਮ ਕਰ ਦਿੱਤਾ ਗਿਆ। ਸੀਟੂ ਦੇ ਸਾਰੇ ਵਰਕਰ ਅੱਜ ਸਵੇਰੇ ਹੁਸ਼ਿਆਰਪੁਰ ਬੱਸ ਅੱਡੇ 'ਤੇ ਬੱਸਾਂ ਰੋਕਣ ਲਈ ਆਏ ਸਨ ਪਰ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਰੋਡ ਜਾਮ ਕਰਨ ਦਾ ਫੈਸਲਾ ਲੈਣਾ ਪਿਆ। ਪ੍ਰਦਰਸ਼ਨ ਦੌਰਾਨ ਪੁਰਸ਼ਾਂ ਦੇ ਨਾਲ-ਨਾਲ ਔਰਤਾਂ ਵੀ ਵੱਡੀ ਗਿਣਤੀ 'ਚ ਸ਼ਾਮਲ ਹਨ।


author

Babita

Content Editor

Related News