ਅੱਜ ਚੰਡੀਗੜ੍ਹ 'ਚ ਰਾਹੁਲ ਗਾਂਧੀ, ਖਰਾਬ ਮੌਸਮ ਕਾਰਨ ਕੀਤੇ ਖਾਸ ਇੰਤਜ਼ਾਮ

Friday, May 10, 2019 - 10:20 AM (IST)

ਅੱਜ ਚੰਡੀਗੜ੍ਹ 'ਚ ਰਾਹੁਲ ਗਾਂਧੀ, ਖਰਾਬ ਮੌਸਮ ਕਾਰਨ ਕੀਤੇ ਖਾਸ ਇੰਤਜ਼ਾਮ

ਚੰਡੀਗੜ੍ਹ : ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਚੰਡੀਗੜ੍ਹ ਪਹੁੰਚ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਦੇ ਕਈ ਹੋਰ ਵੱਡੇ ਨੇਤਾ ਵੀ ਮੌਜੂਦ ਰਹਿਣਗੇ। ਰਾਹੁਲ ਗਾਂਧੀ ਦੀ ਰੈਲੀ ਲਈ ਸੈਕਟਰ-38 'ਚ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।

ਰੈਲੀ ਵਾਲੀ ਥਾਂ ਲਾਏ ਗਏ ਵਾਟਰ ਪਰੂਫ ਟੈਂਟ
ਮੌਸਮ ਵਿਭਾਗ ਵਲੋਂ ਸ਼ੁੱਕਰਵਾਰ ਨੂੰ ਸ਼ਹਿਰ ਦਾ ਮੌਸਮ ਖਰਾਬ ਹੋਣ ਦੀ ਸੰਭਾਵਨਾ ਜਤਾਈ ਗਈ ਹੈ, ਇਸ ਲਈ ਰੈਲੀ ਵਾਲੀ ਥਾਂ 'ਤੇ ਵਾਟਰ ਪਰੂਫ ਟੈਂਟ ਲਾਏ ਗਏ ਹਨ ਤਾਂ ਜੋ ਰੈਲੀ 'ਚ ਕਿਸੇ ਤਰ੍ਹਾਂ ਦਾ ਵਿਘਨ ਨਾ ਪੈ ਸਕੇ।

ਲੋਕਾਂ 'ਚ ਕਾਫੀ ਉਤਸ਼ਾਹ
ਇਸ ਸਬੰਧੀ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪਰਦੀਪ ਛਾਬੜਾ ਨੇ ਦੱਸਿਆ ਕਿ ਜਨਸਭਾ ਨੂੰ ਲੈ ਕੇ ਚੰਡੀਗੜ੍ਹ ਦੇ ਲੋਕਾਂ 'ਚ ਕਾਫੀ ਉਤਸ਼ਾਹ ਹੈ ਅਤੇ ਇਸ ਦੌਰਾਨ ਵੱਡੀ ਭੀੜ ਇਕੱਠੀ ਹੋਣ ਦੀ ਸੰਭਾਵਨਾ ਹੈ।

ਅਮਿਤ ਸ਼ਾਹ ਦਾ ਰਾਹੁਲ ਗਾਂਧੀ ਨਾਲ ਕੋਈ ਮੁਕਾਬਲਾ ਨਹੀਂ
ਇਸ ਮੌਕੇ ਅਮਿਤ ਸ਼ਾਹ ਦੀ ਜਨਸਭਾ ਬਾਰੇ ਸਵਾਲ ਦਾ ਜਵਾਬ ਦਿੰਦੇ ਹੋਏ ਪਰਦੀਪ ਛਾਬੜਾ ਨੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਦੇ ਕੌਮੀ ਪ੍ਰਧਾਨ ਹਨ ਅਤੇ ਉਨ੍ਹਾਂ ਦਾ ਅਮਿਤ ਸ਼ਾਹ ਨਾਲ ਮੁਕਾਬਲਾ ਕੀਤਾ ਜਾਣਾ ਸਰਾਸਰ ਗਲਤ ਹੈ ਕਿਉਂਕਿ ਅਮਿਤ ਸ਼ਾਹ ਉਨ੍ਹਾਂ ਦੇ ਮੁਕਾਬਲੇ 'ਚ ਕਿਤੇ ਨਹੀਂ ਟਿਕਦੇ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ 'ਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਵੀ ਇਕ ਜਨਸਭਾ ਨੂੰ ਸੰਬੋਧਨ ਕੀਤਾ ਸੀ, ਜਿਸ 'ਚ ਬਹੁਤ ਘੱਟ ਲੋਕ ਆਏ ਸਨ ਪਰ ਚੰਡੀਗੜ੍ਹ ਕਾਂਗਰਸ ਇਹ ਉਮੀਦ ਜ਼ਾਹਰ ਕਰ ਰਹੀ ਹੈ ਕਿ ਰਾਹੁਲ ਗਾਂਧੀ ਦੀ ਜਨਸਭਾ 'ਚ ਚੰਗੀ ਭੀੜ ਜੁੱਟੇਗੀ।


author

cherry

Content Editor

Related News