ਚੰਡੀਗੜ੍ਹ ਪੁਲਸ ਹੁਣ ਟਵਿੱਟਰ ''ਤੇ

Wednesday, Aug 02, 2017 - 10:11 AM (IST)

ਚੰਡੀਗੜ੍ਹ ਪੁਲਸ ਹੁਣ ਟਵਿੱਟਰ ''ਤੇ

ਚੰਡੀਗੜ੍ਹ (ਸੁਸ਼ੀਲ) : ਟ੍ਰੈਫਿਕ ਜਾਮ ਦੀ ਸਮੱਸਿਆ ਹੁਣ ਇਕ ਟਵਿਟਰ ਨਾਲ ਦੂਰ ਹੋਵੇਗੀ। ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਐੱਸ. ਐੱਸ. ਪੀ. ਦੇ ਟਵਿਟਰ ਅਕਾਊਂਟ 'ਤੇ ਸਮੱਸਿਆ ਦੱਸਣੀ ਹੋਵੇਗੀ, ਜਿਸ 'ਤੇ ਤੁਰੰਤ ਕਾਰਵਾਈ ਹੋਵੇਗੀ। ਟ੍ਰੈਫਿਕ ਐਂਡ ਸਕਿਓਰਿਟੀ ਦੇ ਐੱਸ. ਐੱਸ. ਪੀ. ਸੁਸ਼ਾਂਕ ਆਨੰਦ ਨੇ ਚੰਡੀਗੜ੍ਹ ਟ੍ਰੈਫਿਕ ਪੁਲਸ ਨੂੰ ਟਵਿਟਰ 'ਤੇ ਲਿਆ ਦਿੱਤਾ ਹੈ। ਐੱਸ. ਐੱਸ. ਪੀ. ਨੇ ਕਿਹਾ ਕਿ ਟ੍ਰੈਫਿਕ ਪੁਲਸ ਦੇ ਟਵਿਟਰ ਅਕਾਊਂਟ 'ਤੇ ਟ੍ਰੈਫਿਕ ਨਾਲ ਸੰਬੰਧਿਤ ਸਮੱਸਿਆ ਜਾਂ ਜਾਣਕਾਰੀ ਭੇਜ ਸਕਦੇ ਹੋ। ਟ੍ਰੈਫਿਕ ਨੂੰ ਲੈ ਕੇ ਸੁਝਾਅ ਵੀ ਦਿੱਤੇ ਜਾ ਸਕਦੇ ਹਨ। 
ਫੇਸਬੁੱਕ ਤੇ ਵਟਸਐਪ 'ਤੇ ਵੀ ਹੈ ਟ੍ਰੈਫਿਕ ਪੁਲਸ
ਚੰਡੀਗੜ੍ਹ ਟ੍ਰੈਫਿਕ ਪੁਲਸ ਸੋਸ਼ਲ ਮੀਡੀਆ 'ਤੇ ਘੱਟ ਐਕਟਿਵ ਹੈ। ਫੇਸਬੁੱਕ 'ਤੇ ਟ੍ਰੈਫਿਕ ਪੁਲਸ ਸਿਰਫ ਲੋਕਾਂ ਦੇ ਜਾਗਰੂਕ ਕਰਨ ਵਾਲੀ ਫੋਟੋ ਹੀ ਅੱਪਲੋਡ ਕਰਦੀ ਹੈ। ਇਸਦੇ ਇਲਾਵਾ ਸੜਕ ਹਾਦਸੇ ਰੋਕਣ ਦੀ ਵੀਡੀਓ ਕਲਿੱਪ ਪਾਈ ਜਾਂਦੀ ਹੈ। ਵਟਸਐਪ ਨੰਬਰ 'ਤੇ ਲੋਕ ਟ੍ਰੈਫਿਕ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਦੀਆਂ ਫੋਟੋਆਂ ਭੇਜਦੇ ਹਨ।
ਟਵਿਟਰ ਅਕਾਊਂਟ ਜ਼ਰੀਏ ਕੱਟੇ ਸਨ ਪੁਲਸ ਕਰਮਚਾਰੀਆਂ ਦੇ ਚਲਾਨ
ਐੱਸ. ਐੱਸ. ਪੀ. ਟ੍ਰੈਫਿਕ ਐਂਡ ਸਕਿਓਰਿਟੀ ਸੁਸ਼ਾਂਕ ਆਨੰਦ ਇਸ ਤੋਂ ਪਹਿਲਾਂ ਹਰਿਆਣਾ ਦੇ ਜ਼ਿਲਾ ਜੀਂਦ 'ਚ ਤਾਇਨਾਤ ਸਨ। ਉਥੇ ਲੋਕਾਂ ਨੇ ਉਨ੍ਹਾਂ ਦੇ ਟਵਿਟਰ ਅਕਾਊਂਟ 'ਤੇ ਬਿਨਾਂ ਹੈਲਮੇਟ ਦੇ ਬਾਈਕ ਚਲਾਉਣ ਵਾਲੇ ਚੌਕੀ ਇੰਚਾਰਜ ਸਮੇਤ ਕਈ ਪੁਲਸ ਕਰਮਚਾਰੀਆਂ ਦੀ ਫੋਟੋਆਂ ਅੱਪਲੋਡ ਕੀਤੀਆਂ ਸਨ। ਇਸ 'ਤੇ ਐੱਸ. ਐੱਸ. ਪੀ. ਆਨੰਦ ਨੇ ਪੁਲਸ ਕਰਮਚਾਰੀਆਂ ਦੇ ਚਲਾਨ ਕੱਟ ਦਿੱਤੇ।


Related News