ਚੰਡੀਗੜ੍ਹ ਦੇ ਨਵੇਂ DGP ਪਰਵੀਰ ਰੰਜਨ ਨੇ ਸੰਭਾਲਿਆ ਕਾਰਜਭਾਰ, ਅਫ਼ਸਰਾਂ ਨਾਲ ਕੀਤੀ ਮੀਟਿੰਗ

Friday, Aug 20, 2021 - 03:30 PM (IST)

ਚੰਡੀਗੜ੍ਹ ਦੇ ਨਵੇਂ DGP ਪਰਵੀਰ ਰੰਜਨ ਨੇ ਸੰਭਾਲਿਆ ਕਾਰਜਭਾਰ, ਅਫ਼ਸਰਾਂ ਨਾਲ ਕੀਤੀ ਮੀਟਿੰਗ

ਚੰਡੀਗੜ੍ਹ (ਸੁਸ਼ੀਲ) : ਸ਼ਹਿਰ ਦੇ ਨਵੇਂ ਡੀ. ਜੀ. ਪੀ. ਪਰਵੀਰ ਰੰਜਨ ਨੇ ਚੰਡੀਗੜ੍ਹ ਪੁਲਸ ਹੈੱਡਕੁਆਰਟਰ ਪਹੁੰਚ ਕੇ ਕਾਰਜਭਾਰ ਸੰਭਾਲ ਲਿਆ। ਡੀ. ਜੀ. ਪੀ. ਸੰਜੇ ਬੈਨੀਵਾਲ ਨੇ ਨਵੇਂ ਡੀ. ਜੀ. ਪੀ. ਪਰਵੀਰ ਰੰਜਨ ਨੂੰ ਚਾਰਜ ਦਿੱਤਾ। ਸੰਜੇ ਬੈਨੀਵਾਲ ਹੁਣ ਦਿੱਲੀ ਸਥਿਤ ਪੁਲਸ ਹੈੱਡਕੁਆਰਟਰ ਵਿਚ ਰਿਪੋਰਟ ਕਰਨਗੇ। ਚਾਰਜ ਲੈਣ ਤੋਂ ਬਾਅਦ ਡੀ. ਜੀ. ਪੀ. ਰੰਜਨ ਨੇ ਪੁਲਸ ਹੈੱਡਕੁਆਰਟਰ ਵਿਚ ਮੌਜੂਦ ਆਈ. ਪੀ. ਐੱਸ. ਅਫ਼ਸਰਾਂ ਨਾਲ ਬੈਠਕ ਕੀਤੀ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ ਨੇ ਚੰਡੀਗੜ੍ਹ ਦੇ ਨਵੇਂ ਡੀ. ਜੀ. ਪੀ. ਵੱਜੋਂ ਪਰਵੀਰ ਰੰਜਨ ਨੂੰ ਨਿਯੁਕਤ ਕਰਨ ਤੋਂ ਬਾਅਦ 13 ਅਗਸਤ ਨੂੰ ਉਨ੍ਹਾਂ ਨੂੰ ਦਿੱਲੀ ਤੋਂ ਰਿਲੀਵ ਕਰ ਦਿੱਤਾ ਸੀ। ਡੀ. ਜੀ. ਪੀ. ਰੰਜਨ ਦੇ 28 ਜੁਲਾਈ ਨੂੰ ਚੰਡੀਗੜ੍ਹ ਪੁਲਸ ਵਿਭਾਗ ਵਿਚ ਡੀ. ਜੀ. ਪੀ. ਵੱਜੋਂ ਸ਼ਾਮਲ ਹੋਣ ਦੇ ਜਾਰੀ ਹੁਕਮਾਂ ’ਤੇ ਹੀ 13 ਅਗਸਤ ਨੂੰ ਦਿੱਲੀ ਦੇ ਐੱਲ. ਜੀ. ਨੇ ਉਨ੍ਹਾਂ ਦੇ ਰਿਲੀਵਿੰਗ ਹੁਕਮ ਨੂੰ ਤੁਰੰਤ ਪ੍ਰਭਾਵ ਨਾਲ ਜਾਰੀ ਕਰ ਦਿੱਤਾ ਸੀ।
ਦਿੱਲੀ ਪੁਲਸ ਦੇ ਵਿਸ਼ੇਸ਼ ਕਮਿਸ਼ਨਰ ਦੇ ਅਹੁਦੇ ’ਤੇ ਤਾਇਨਾਤ ਸਨ
ਚੰਡੀਗੜ੍ਹ ਨਿਯੁਕਤ ਹੋਏ ਨਵੇਂ ਏ. ਜੀ. ਐੱਮ. ਯੂ. ਟੀ. ਕੇਡਰ ਦੇ ਆਈ. ਪੀ. ਐੱਸ. ਪਰਵੀਰ ਰੰਜਨ ਦਿੱਲੀ ਪੁਲਸ ਦੇ ਵਿਸ਼ੇਸ਼ ਕਮਿਸ਼ਨਰ ਦੇ ਅਹੁਦੇ ’ਤੇ ਤਾਇਨਾਤ ਸਨ। ਏ. ਜੀ. ਐੱਮ. ਯੂ. ਟੀ. ਕੇਡਰ 1993 ਬੈਚ ਦੇ ਆਈ. ਪੀ. ਐੱਸ. ਪਰਵੀਰ ਰੰਜਨ ਦਿੱਲੀ ਦੰਗਿਆਂ ਵਿਚ ਗਠਿਤ ਐੱਸ. ਆਈ. ਟੀ. ਦੇ ਚੀਫ਼ ਸਨ। ਡੀ. ਜੀ. ਪੀ. ਸੰਜੇ ਬੈਨੀਵਾਲ ਜੂਨ 2018 ਤੋਂ ਚੰਡੀਗੜ੍ਹ ਦੇ ਡੀ. ਜੀ. ਪੀ. ਸਨ। ਕਾਰਜਕਾਲ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਈ-ਬੀਟ ਸਿਸਟਮ, ਕੰਟਰੋਲ ਰੂਮ ਹੈੱਡਕੁਆਰਟਰ ਸਮੇਤ ਹੋਰ ਕੰਮਾਂ ਵਿਚ ਉਨ੍ਹਾਂ ਦਾ ਯੋਗਦਾਨ ਹੈ।
 


author

Babita

Content Editor

Related News