ਚੰਡੀਗੜ੍ਹ ਨਗਰ ਨਿਗਮ ਚੋਣਾਂ : ਵੋਟਾਂ ਦੀ ਗਿਣਤੀ ਜਾਰੀ, ਜਾਣੋ ਕਿਹੜਾ ਉਮੀਦਵਾਰ ਕਿੱਥੋਂ ਜਿੱਤਿਆ

Monday, Dec 27, 2021 - 12:53 PM (IST)

ਚੰਡੀਗੜ੍ਹ ਨਗਰ ਨਿਗਮ ਚੋਣਾਂ : ਵੋਟਾਂ ਦੀ ਗਿਣਤੀ ਜਾਰੀ, ਜਾਣੋ ਕਿਹੜਾ ਉਮੀਦਵਾਰ ਕਿੱਥੋਂ ਜਿੱਤਿਆ

ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਨਗਰ ਨਿਗਮ ਦੇ ਕੁੱਲ 35 ਵਾਰਡਾਂ 'ਚ 24 ਦਸੰਬਰ ਨੂੰ ਵੋਟਿੰਗ ਹੋਈ ਸੀ। ਇਨ੍ਹਾਂ ਵਾਰਡਾਂ 'ਚ ਕੁੱਲ 203 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਦੇ ਨਤੀਜੇ ਦੁਪਹਿਰ ਤੱਕ ਸਾਹਮਣੇ ਆ ਜਾਣਗੇ। ਇਸ ਵਾਰ ਮੁੱਖ ਮੁਕਾਬਲਾ ਸਾਰੀਆਂ ਪਾਰਟੀਆਂ ਦੇ ਕੁੱਲ 15 ਉਮੀਦਵਾਰਾਂ ਵਿਚਕਾਰ ਹੈ, ਜਿਨ੍ਹਾਂ ਦੀ ਸੀਟ ’ਤੇ ਸਾਰਿਆਂ ਦੀ ਨਜ਼ਰ ਰਹੇਗੀ। 
ਇਹ ਵੀ ਪੜ੍ਹੋ : ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਨਤੀਜਾ ਅੱਜ, ਇਸ ਵਾਰ ਹੋਣਗੇ 35 ਕੌਂਸਲਰ

ਵੋਟਾਂ ਦੀ ਗਿਣਤੀ ਦੌਰਾਨ ਹੁਣ ਤੱਕ ਸਾਹਮਣੇ ਆਏ ਨਤੀਜੇ
ਵਾਰਡ ਨੰਬਰ-13 ਤੋਂ ਕਾਂਗਰਸ ਦੇ ਸਚਿਨ ਗਾਲਵ ਨੇ ਜਿੱਤ ਹਾਸਲ ਕਰ ਲਈ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਚੰਦਰਮੁਖੀ ਸ਼ਰਮਾ ਨੂੰ 285 ਵੋਟਾਂ ਨਾਲ ਹਰਾਇਆ ਹੈ। ਚੋਣ ਜਿੱਤਣ ਤੋਂ ਬਾਅਦ ਗਾਲਵ ਨੂੰ ਸਰਟੀਫਿਕੇਟ ਵੀ ਪ੍ਰਾਪਤ ਹੋ ਗਿਆ ਹੈ। 

ਵਾਰਡ ਨੰਬਰ-21 ਤੋਂ ਸਾਬਕਾ ਮੇਅਰ ਦੇਵੇਸ਼ ਮੋਦਗਿਲ ਹਾਰੇ, ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਲਾਡੀ 900 ਵੋਟਾਂ ਨਾਲ ਜਿੱਤੇ
ਵਾਰਡ ਨੰਬਰ-17 ਤੋਂ ਮੌਜੂਦਾ ਮੇਅਰ ਰਵਿਕਾਂਤ ਸ਼ਰਮਾ ਵੀ ਹਾਰੇ, ਆਮ ਆਦਮੀ ਪਾਰਟੀ ਦੇ ਉਮੀਦਵਾਰ ਦਮਨਪ੍ਰੀਤ ਸਿੰਘ ਨੇ ਰਵਿਕਾਂਤ ਸ਼ਰਮਾ ਨੂੰ 828 ਵੋਟਾਂ ਨਾਲ ਹਰਾਇਆ 

ਵਾਰਡ ਨੰਬਰ-33 ਤੋਂ ਭਾਜਪਾ ਦੇ ਉਮੀਦਵਾਰ ਕੰਵਰ ਰਾਣਾ 813 ਵੋਟਾਂ ਨਾਲ ਜਿੱਤੇ 

ਵਾਰਡ ਨੰਬਰ-26 ਤੋਂ ਸਾਬਕਾ ਮੇਅਰ ਅਤੇ ਭਾਜਪਾ ਉਮੀਦਵਾਰ ਰਾਜੇਸ਼ ਕਾਲੀ ਵੀ ਹਾਰੇ, ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ ਜਿੱਤੇ
ਵਾਰਡ ਨੰਬਰ-2 ਤੋਂ ਭਾਜਪਾ ਦੇ ਮਹੇਸ਼ ਇੰਦਰ ਸਿੱਧੂ 11 ਵੋਟਾਂ ਨਾਲ ਜਿੱਤੇ
ਵਾਰਡ ਨੰਬਰ-33 ਤੋਂ ਭਾਜਪਾ ਦੇ ਉਮੀਦਵਾਰ ਕੰਵਰ ਰਾਣਾ 813 ਵੋਟਾਂ ਨਾਲ ਜਿੱਤੇ

ਵਾਰਡ ਨੰਬਰ-34 ਤੋਂ ਕਾਂਗਰਸ ਦੇ ਗੁਰਪ੍ਰੀਤ ਸਿੰਘ ਨੇ 9 ਵੋਟਾਂ ਨਾਲ ਭਾਜਪਾ ਦੇ ਭੁਪਿੰਦਰ ਸ਼ਰਮਾ ਨੂੰ ਹਰਾਇਆ
ਵਾਰਡ ਨੰਬਰ-10 ਤੋਂ ਕਾਂਗਰਸ ਦੇ ਹਰਪ੍ਰੀਤ ਕੌਰ ਬਦਲਾ ਨੇ 3103 ਵੋਟਾਂ ਨਾਲ ਭਾਜਪਾ ਦੀ ਰਾਸ਼ੀ ਭਸੀਨ ਨੂੰ ਹਰਾਇਆ
ਵਾਰਡ ਨੰਬਰ-6 ਤੋਂ ਭਾਜਪਾ ਦੀ ਸਰਬਜੀਤ ਕੌਰ ਨੇ ਕਾਂਗਰਸ ਦੀ ਮਮਤਾ ਗਿਰੀ ਨੂੰ 502 ਵੋਟਾਂ ਨਾਲ ਹਰਾਇਆ

ਇਹ ਵੀ ਪੜ੍ਹੋ : ਤਰਨਤਾਰਨ 'ਚ ਫਿਰ ਦਿਖੇ ਪਾਕਿਸਤਾਨੀ ਡਰੋਨ, BSF ਜਵਾਨਾਂ ਨੇ ਕੀਤੇ ਫਾਇਰ
ਵਾਰਡ ਨੰਬਰ-30 ਤੋਂ ਅਕਾਲੀ ਦਲ (ਬਾਦਲ) ਦੇ ਹਰਦੀਪ ਸਿੰਘ ਨੇ ਕਾਂਗਰਸ ਦੇ ਅਤਿੰਦਰਜੀਤ ਸਿੰਘ ਨੂੰ 2145 ਵੋਟਾਂ ਨਾਲ ਹਰਾਇਆ
ਵਾਰਡ ਨੰਬਰ-26 ਤੋਂ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੇ ਕਾਂਗਰਸ ਦੇ ਜਤਿੰਦਰ ਕੁਮਾਰ ਨੂੰ 1440 ਵੋਟਾਂ ਨਾਲ ਹਰਾਇਆ
ਵਾਰਡ ਨੰਬਰ-29 ਤੋਂ ਆਮ ਆਦਮੀ ਦੀ ਮਨੁਹਾਰ ਨੇ ਭਾਜਪਾ ਦੇ ਰਵਿੰਦਰ ਕੁਮਾਰ ਨੂੰ 2728 ਵੋਟਾਂ ਨਾਲ ਹਰਾਇਆ
ਵਾਰਡ ਨੰਬਰ-2 ਤੋਂ ਭਾਜਪਾ ਦੇ ਮਹੇਸ਼ਿੰਦਰ ਸਿੰਘ ਸਿੱਧੂ 11 ਵੋਟਾਂ ਨਾਲ ਜਿੱਤੇ
ਵਾਰਡ ਨੰਬਰ-17 ਤੋਂ ਆਮ ਆਦਮੀ ਪਾਰਟੀ ਦੇ ਦਮਨਪ੍ਰੀਤ ਸਿੰਘ ਨੇ ਭਾਜਪਾ ਦੇ ਰਵੀਕਾਂਤ ਸ਼ਰਮਾ ਨੂੰ 828 ਵੋਟਾਂ ਨਾਲ ਹਰਾਇਆ
ਵਾਰਡ ਨੰਬਰ-21 ਤੋਂ ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ 939 ਨੋਟਾਂ ਨਾਲ ਭਾਜਪਾ ਦੇ ਦੇਵੇਸ਼ ਮੋਦਗਿੱਲ ਨੂੰ ਹਰਾਇਆ
ਵਾਰਡ ਨੰਬਰ-25 ਤੋਂ ਆਮ ਆਦਮੀ ਪਾਰਟੀ ਦੇ ਯੋਗੇਸ਼ ਢੀਂਗਰਾ ਨੇ ਭਾਜਪਾ ਦੇ ਵਿਜੇ ਕੌਸ਼ਲ ਰਾਣਾ ਨੂੰ 315 ਵੋਟਾਂ ਨਾਲ ਹਰਾਇਆ 
ਵਾਰਡ ਨੰਬਰ-33 ਤੋਂ ਭਾਜਪਾ ਦੇ ਕੰਵਰਜੀਤ ਸਿੰਘ ਨੇ ਕਾਂਗਰਸ ਦੇ ਵਿਜੇ ਸਿੰਘ ਰਾਣਾ ਨੂੰ 742 ਵੋਟਾਂ ਨਾਲ ਹਰਾਇਆ
ਵਾਰਡ ਨੰਬਰ-9 ਤੋਂ ਭਾਜਪਾ ਦੀ ਬਿਮਲਾ ਦੁਬੇ ਨੇ ਆਜ਼ਾਦ ਮਨਪ੍ਰੀਤ ਕੌਰ ਨੂੰ 1795 ਵੋਟਾਂ ਨਾਲ ਹਰਾਇਆ।
ਵਾਰਡ ਨੰਬਰ-5 ਤੋਂ ਕਾਂਗਰਸ ਦੀ ਦਰਸ਼ਨਾ ਨੇ ਭਾਜਪਾ ਦੀ ਨਿਤਿਕਾ ਗੁਪਤਾ ਨੂੰ 2737 ਨਾਲ ਹਰਾਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News