''ਕੋਰੋਨਾ ਵਾਇਰਸ'' ਨੂੰ ਲੈ ਕੇ ਚੰਡੀਗੜ੍ਹ ਨਿਗਮ ਦਾ ਵੱਡਾ ਫੈਸਲਾ, ਨਹੀਂ ਮਨਾਈ ਜਾਵੇਗੀ ਹੋਲੀ
Friday, Mar 06, 2020 - 11:34 AM (IST)
ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਨਗਰ ਨਿਗਮ ਹੋਲੀ ਦੇ ਤਿਉਹਾਰ ਮੌਕੇ ਹੋਲੀ ਮਨਾਉਣ ਦਾ ਆਯੋਜਨ ਕਰਨ ਦਾ ਪਲਾਨ ਬਣਾ ਰਿਹਾ ਸੀ ਪਰ ਕੋਰੋਨਾ ਵਾਇਰਸ ਦੇ ਚਲਦੇ ਹੁਣ ਇਸ ਸੈਲੀਬਰੇਸ਼ਨ ਨੂੰ ਰੱਦ ਕਰ ਦਿੱਤਾ ਹੈ। ਨਿਗਮ ਦੀ ਆਰਟ ਐਂਡ ਕਲਚਰ ਕਮੇਟੀ ਨੇ ਇਸ ਸੈਲੀਬਰੇਸ਼ਨ ਨੂੰ ਕਰਨ ਦਾ ਪਹਿਲਾਂ ਫੈਸਲਾ ਲਿਆ ਸੀ। ਇਸ ਸੰਬੰਧ 'ਚ ਮੇਅਰ ਰਾਜਬਾਲਾ ਮਲਿਕ ਨੇ ਦੱਸਿਆ ਕਿ ਉਹ ਸੈਕਟਰ-16 ਰੋਜ਼ ਕਲੱਬ ਜਾਂ ਮੇਅਰ ਨਿਵਾਸ 'ਤੇ ਇਸ ਪ੍ਰੋਗਰਾਮ ਦਾ ਆਯੋਜਨ ਕਰਨ ਦੀ ਯੋਜਨਾ ਬਣਾ ਰਹੇ ਸਨ। ਪਰ ਕੋਰੋਨਾ ਵਾਇਰਸ ਦੇ ਚਲਦੇ ਜ਼ਿਆਦਾਤਰ ਪ੍ਰੋਗਰਾਮ ਰੱਦ ਹੋ ਰਹੇ ਹਨ।
ਜਿਸ ਦੇ ਚਲਦੇ ਉਨ੍ਹਾਂ ਨੇ ਵੀ ਆਪਣਾ ਪ੍ਰੋਗਰਾਮ ਰੱਦ ਕਰਨ ਦਾ ਫੈਸਲਾ ਲਿਆ ਹੈ। ਇਸ ਸੰਬੰਧ 'ਚ ਉਨ੍ਹਾਂ ਨੇ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਅਜਿਹੇ ਕਿਸੇ ਵੀ ਪ੍ਰੋਗਰਾਮ ਦਾ ਆਯੋਜਨ ਨਹੀਂ ਕੀਤਾ ਜਾਵੇਗਾ। ਦੱਸ ਦਈਏ ਕਿ ਨਿਗਮ ਦੀ ਆਰਟ ਐਂਡ ਕਲਚਰ ਕਮੇਟੀ ਨੇ ਇਸ ਪ੍ਰੋਗਰਾਮ ਦਾ ਹਰ ਸਾਲ ਦੀ ਤਰ੍ਹਾਂ ਆਯੋਜਨ ਕਰਨ ਦਾ ਫੈਸਲਾ ਲਿਆ ਸੀ। ਹਾਲਾਂਕਿ ਪਿਛਲੇ ਸਾਲ ਇਸਦਾ ਆਯੋਜਨ ਨਹੀਂ ਕੀਤਾ ਗਿਆ ਸੀ, ਪਰ ਮੇਅਰ ਆਸ਼ਾ ਜਸਵਾਲ ਦੇ ਸਮੇਂ ਅਤੇ ਉਸ ਤੋਂ ਪਹਿਲਾਂ ਸੈਕਟਰ-24 ਸਥਿਤ ਮੇਅਰ ਨਿਵਾਸ 'ਚ ਹੋਲੀ ਮਿਲਣ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ।
ਪੜ੍ਹੋ ਅਹਿਮ ਖਬਰ : ਕੋਰੋਨਾ ਵਾਇਰਸ ਦਾ ਖੌਫ : ਪੰਜਾਬ ਸਿਵਲ ਸਕੱਤਰੇਤ 'ਚ ਬਾਇਓਮੈਟ੍ਰਿਕ ਹਾਜ਼ਰੀ 'ਤੇ ਲੱਗੀ ਰੋਕ
ਇਸ ਸੰਬੰਧ 'ਚ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਅਹਿਤਿਆਤ ਦੇ ਤੌਰ 'ਤੇ ਉਹ ਇਸ ਪ੍ਰੋਗਰਾਮ ਨੂੰ ਰੱਦ ਕਰ ਰਹੇ ਹਨ। ਨਿਗਮ ਨੇ ਇਸਤੋਂ ਪਹਿਲਾਂ ਵੀ ਜੋ ਹੋਲੀ ਪ੍ਰੋਗਰਾਮ ਆਯੋਜਿਤ ਕੀਤੇ ਸਨ, ਉਹ ਔਰਤਾਂ ਨੂੰ ਸਮਰਪਤ ਕੀਤੇ ਗਏ ਸਨ, ਜਿਸ 'ਚ ਕਾਫ਼ੀ ਗਿਣਤੀ 'ਚ ਮਹਿਲਾ ਕਰਮਚਾਰੀ ਹਿੱਸਾ ਲੈਂਦੀਆਂ ਹਨ। ਦੱਸ ਦਈਏ ਕਿ ਦੇਸ਼ ਭਰ 'ਚ ਹੀ ਕੋਰੋਨਾ ਵਾਇਰਸ ਨੂੰ ਲੈਕੇ ਅਹਿਤਿਆਤ ਵਰਤੇ ਜਾ ਰਹੇ ਹਨ ਅਤੇ ਐਡਵਾਇਜ਼ਰੀ ਜਾਰੀ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪ੍ਰਸਾਸ਼ਨ ਦਾ ਸਿਹਤ ਵਿਭਾਗ ਵੀ ਇਸਨੂੰ ਲੈਕੇ ਦਿਸ਼ਾ ਨਿਰਦੇਸ਼ ਜਾਰੀ ਕਰ ਰਿਹਾ ਹੈ।