ਚੰਡੀਗੜ੍ਹ-ਦਿੱਲੀ ਦੀਆਂ ਉਡਾਣਾਂ 6 ਤੋਂ 9 ਜੁਲਾਈ ਤੱਕ ਬੰਦ
Friday, Jun 21, 2019 - 09:40 PM (IST)

ਚੰਡੀਗੜ੍ਹ(ਲਲਨ)-ਏਅਰ ਇੰਡੀਆ ਦੀਆਂ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀਆਂ ਉਡਾਣਾਂ ਨੰ. ਏ. ਆਈ 463 ਅਤੇ 464 ਨੂੰ 6 ਤੋਂ 9 ਜੁਲਾਈ ਤੱਕ ਰੱਦ ਐਲਾਨਿਆ ਗਿਆ ਹੈ। ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਐੱਮ. ਆਰ. ਜਿੰਦਲ ਨੇ ਦੱਸਿਆ ਕਿ ਇਹ ਉਡਾਣਾਂ ਤਕਨੀਕੀ ਕਾਰਣਾਂ ਕਾਰਣ ਰੱਦ ਕੀਤੀਆਂ ਗਈਆਂ ਹਨ। ਮੁਸਾਫ਼ਰ ਇਸ ਸਬੰਧੀ ਜ਼ਿਆਦਾ ਜਾਣਕਾਰੀ ਲਈ ਏਅਰ ਇੰਡੀਆ ਬੁਕਿੰਗ ਸੈਂਟਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਉਡਾਣਾਂ ਦਿੱਲੀ ਏਅਰਪੋਰਟ ਤੋਂ ਚੰਡੀਗੜ੍ਹ ਲਈ ਸਵੇਰੇ 11:45 ਵਜੇ ਉਡਾਣ ਭਰਦੀਆਂ ਹਨ, ਉਥੇ ਹੀ ਚੰਡੀਗੜ੍ਹ ਤੋਂ ਦਿੱਲੀ ਲਈ ਇਹ 12:45 ਵਜੇ ਦਿੱਲੀ ਲਈ ਉਡਾਣ ਭਰਦੀਆਂ ਹਨ।