ਕੈਪਟਨ ਨੇ ਖੁਦ ਲਗਾਏ ਟਰੈਫਿਕ ਮੁਲਾਜ਼ਮ ਤੋਂ ASI ਬਣੇ ਸਤਪਾਲ ਨੂੰ ਸਟਾਰ

07/29/2019 4:35:00 PM

ਚੰਡੀਗੜ੍ਹ/ਭਵਾਨੀਗੜ੍ਹ (ਵੈੱਬ ਡੈਸਕ): ਸਾਲ 1999 ਦੇ ਕਾਰਗਿਲ ਯੁੱਧ ਵਿਚ ਦੁਸ਼ਮਣਾਂ ਨੂੰ ਖਦੇੜ ਕੇ ਰੱਖ ਦੇਣ ਵਾਲੇ ਵੀਰ ਚੱਕਰ ਨਾਲ ਸਨਮਾਨਤ ਸਾਬਕਾ ਫੌਜੀ ਜਵਾਨ ਅਤੇ ਮੌਜੂਦਾ ਸਮੇਂ ਵਿਚ ਸੰਗਰੂਰ ਜ਼ਿਲੇ ਦੇ ਭਵਾਨੀਗੜ੍ਹ ਵਿਚ ਪੰਜਾਬ ਪੁਲਸ ਦੇ ਟਰੈਫਿਕ ਵਿੰਗ ਵਿਚ ਤਾਇਨਾਤ ਹੈਡ ਕਾਂਸਟੇਬਲ ਸਤਪਾਲ ਸਿੰਘ ਨੂੰ ਅੱਜ ਤਰੱਕੀ ਦਿੰਦੇ ਹੋਏ ਏ.ਐੈੱਸ.ਆਈ. ਬਣਾ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਸਤਪਾਲ ਸਿੰਘ ਨੂੰ ਖੁਦ ਸਟਾਰ ਲਗਾਏ ਹਨ। ਇਸ ਦੀ ਜਾਣਕਾਰੀ ਕੈਪਟਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦਿੱਤੀ ਹੈ।

PunjabKesari

ਕੈਪਟਨ ਨੇ ਲਿਖਿਆ ਹੈ, ਅਫਸੋਸ ਹੈ ਕਿ ਸਤਪਾਲ ਨੂੰ ਪਹਿਲਾਂ ਉਸ ਦਾ ਬਣਦਾ ਸਨਮਾਨ ਨਹੀਂ ਮਿਲਿਆ। ਕੈਪਟਨ ਨੇ ਅੱਗੇ ਲਿਖਿਆ ਹੈ ਕਿ ਜੇਕਰ ਪੰਜਾਬ ਤੋਂ ਕੋਈ ਵੀ ਪੁਲਸ ਮੁਲਾਜ਼ਮ/ਅਫ਼ਸਰ ਜਾਂ ਫੌਜ ਦਾ ਮੁਲਾਜ਼ਮ ਜੰਗ ਸਮੇਂ ਜਾਂ ਸ਼ਾਂਤੀ ਸਮੇਂ ਬਹਾਦਰੀ ਐਵਾਰਡ ਜਿੱਤਦਾ ਹੈ ਤਾਂ ਉਸ ਨੂੰ ਪੰਜਾਬ ਪੁਲਸ 'ਚ ਭਰਤੀ ਹੋਣ 'ਤੇ ਇਕ ਰੈਂਕ ਤਰੱਕੀ ਦੇਣ ਦੀ ਨੀਤੀ ਬਣਾਉਣ ਬਾਰੇ ਸੂਬਾ ਸਰਕਾਰ ਵਿਚਾਰ ਕਰ ਰਹੀ ਹੈ।

PunjabKesari

ਦੱਸ ਦੇਈਏ ਕਿ ਪਟਿਆਲਾ ਜ਼ਿਲੇ ਦੇ ਰਹਿਣ ਵਾਲੇ ਸਤਪਾਲ ਸਿੰਘ ਨੇ ਫ਼ੌਜ ਵਿਚ ਕਾਰਗਿਲ ਯੁੱਧ ਦੌਰਾਨ ਪਾਕਿਸਤਾਨੀ ਫੌਜ ਨਾਲ ਲੋਹਾ ਲੈਂਦੇ ਹੋਏ ਨਾਰਦਨ ਲਾਈਟਇਨਫੈਂਟਰੀ ਦੇ ਕੈਪਟਨ ਸ਼ੇਰ ਖਾਨ ਸਮੇਤ 3 ਹੋਰ ਦੁਸ਼ਮਣਾਂ ਨੂੰ ਮਾਰ ਸੁੱਟਿਆ ਸੀ। ਜ਼ਿਕਰਯੋਗ ਹੈ ਕਿ ਕਰਨਲ ਸ਼ੇਰ ਖਾਨ ਉਹ ਹੀ ਸੀ, ਜਿਸ ਨੂੰ ਪਾਕਿਸਤਾਨ ਨੇ ਆਪਣੇ ਸਭ ਤੋਂ ਵੱਡੇ ਸਨਮਾਨ ਨਿਸਾਤ-ਏ-ਹੈਦਰ ਨਾਲ ਸਨਮਾਨਤ ਕੀਤਾ ਸੀ। ਇਸ ਬਦਲੇ ਫੌਜ ਵੱਲੋਂ ਸਤਪਾਲ ਸਿੰਘ ਨੂੰ ਟਾਈਗਰ ਹਿੱਲ ਵੀਰ ਚੱਕਰ ਦੇ ਨਾਲ ਸਨਮਾਨਤ ਕੀਤਾ ਜਾ ਚੁੱਕਿਆ ਹੈ। ਸਤਪਾਲ ਸਿੰਘ 18 ਸਾਲ ਫੌਜ 'ਚ ਨੌਕਰੀ ਕਰਨ ਉਪਰੰਤ ਰਿਟਾਇਰ ਹੋ ਕੇ 2009 'ਚ ਫੌਜੀ ਕੋਟੇ 'ਚੋਂ ਪੰਜਾਬ ਪੁਲਸ ਵਿਚ ਹੈੱਡ ਕਾਂਸਟੇਬਲ ਭਰਤੀ ਹੋਏ ਸਨ।

PunjabKesari


cherry

Content Editor

Related News