ਵੱਡਾ ਕਦਮ ਚੁੱਕਣ ਦੀ ਤਿਆਰੀ ’ਚ ਚੰਡੀਗੜ੍ਹ ਪ੍ਰਸ਼ਾਸਨ, ਲਾਗੂ ਹੋਵੇਗੀ ਸ਼ਰਾਬ ਦੀ ਨਵੀਂ ਨੀਤੀ

Saturday, Feb 04, 2023 - 06:27 PM (IST)

ਵੱਡਾ ਕਦਮ ਚੁੱਕਣ ਦੀ ਤਿਆਰੀ ’ਚ ਚੰਡੀਗੜ੍ਹ ਪ੍ਰਸ਼ਾਸਨ, ਲਾਗੂ ਹੋਵੇਗੀ ਸ਼ਰਾਬ ਦੀ ਨਵੀਂ ਨੀਤੀ

ਚੰਡੀਗੜ੍ਹ (ਰਜਿੰਦਰ ਸ਼ਰਮਾ) : ਯੂ. ਟੀ. ਪ੍ਰਸ਼ਾਸਨ ਦੇ ਆਬਕਾਰੀ ਤੇ ਕਰ ਵਿਭਾਗ ਨੇ ਸ਼ਰਾਬ ਦੀ ਸਮੱਗਲਿੰਗ ਰੋਕਣ ਲਈ 1 ਅਪ੍ਰੈਲ ਤੋਂ ਲਾਗੂ ਹੋਣ ਵਾਲੀ ਆਬਕਾਰੀ ਨੀਤੀ 2023-24 ’ਚ ਨਵੀਂ ਤਕਨੀਕ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਇਸ ਤਕਨੀਕ ਨਾਲ ਬੋਤਲ ’ਤੇ ਯੂਨੀਕ ਕੋਡ, ਹੋਲੋਗ੍ਰਾਮ ਅਤੇ ਕਿਊ. ਆਰ. ਕੋਡ ਲਾਗੂ ਕੀਤਾ ਜਾਵੇਗਾ, ਜੋ ਟਰੈਕਿੰਗ ਅਤੇ ਟਰੇਸਿੰਗ ਵਿਚ ਮਦਦ ਕਰੇਗਾ। ਇਸ ਸਬੰਧੀ ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਇਸ ਕੰਮ ਲਈ ਏਜੰਸੀਆਂ ਤੋਂ ਤਜਵੀਜ਼ਾਂ ਮੰਗੀਆਂ ਗਈਆਂ ਸਨ। ਬਹੁਤ ਸਾਰੀਆਂ ਕੰਪਨੀਆਂ ਨੇ ਅਪਲਾਈ ਕੀਤਾ ਹੈ ਅਤੇ ਇਕ ਦੀ ਤਕਨੀਕ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਨਵੀਂ ਆਬਕਾਰੀ ਨੀਤੀ ਨਾਲ ਸ਼ੁਰੂ ਕੀਤਾ ਜਾਵੇਗਾ। ਸ਼ਰਾਬ ਬਣਾਉਣ ਤੋਂ ਲੈ ਕੇ ਇਸ ਦੀ ਢੋਆ-ਢੁਆਈ, ਵੰਡ ਅਤੇ ਖਪਤ ਤਕ ’ਤੇ ਨਜ਼ਰ ਰੱਖੀ ਜਾਵੇਗੀ, ਤਾਂ ਜੋ ਵਿਭਾਗ ਨੂੰ ਟੈਕਸ ਚੋਰੀ ਕਰ ਕੇ ਮਾਲੀਏ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਸਾਰੀਆਂ ਕੰਪਨੀਆਂ ਵਲੋਂ ਵੱਖ-ਵੱਖ ਪ੍ਰਸਤਾਵ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਦੀ ਉਹ ਜਾਂਚ ਕਰ ਰਹੇ ਹਨ। ਇਨ੍ਹਾਂ ਸਾਰੀਆਂ ਤਜਵੀਜ਼ਾਂ ਦਾ ਅਧਿਐਨ ਕਰਨ ਤੋਂ ਬਾਅਦ ਹੀ ਉਹ ਇਸ ਤਕਨੀਕ ਨੂੰ ਅੰਤਿਮ ਰੂਪ ਦੇ ਕੇ ਸਬੰਧਤ ਕੰਪਨੀ ਨਾਲ ਮਿਲ ਕੇ ਇਸ ’ਤੇ ਕੰਮ ਸ਼ੁਰੂ ਕਰੇਗਾ।

ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਖੁਸ਼ਖਬਰੀ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਚੰਡੀਗੜ੍ਹ ਤੋਂ ਹੋ ਰਹੀ ਸ਼ਰਾਬ ਦੀ ਵੱਧ ਸਮੱਗਲਿੰਗ

ਦੱਸ ਦੇਈਏ ਕਿ ਚੰਡੀਗੜ੍ਹ ਵਿਚ ਸ਼ਰਾਬ ਦੀ ਜ਼ਿਆਦਾ ਸਮੱਗਲਿੰਗ ਹੁੰਦੀ ਹੈ। ਇਸ ਦਾ ਮੁੱਖ ਕਾਰਨ ਗੁਆਂਢੀ ਸੂਬਿਆਂ ਤੋਂ ਸ਼ਰਾਬ ਦਾ ਸਸਤਾ ਹੋਣਾ ਹੈ। ਸ਼ਹਿਰ ਦੇ ਸਰਹੱਦੀ ਖੇਤਰ ਦੇ ਠੇਕੇ ਵੀ ਹਰ ਸਾਲ ਨਿਲਾਮੀ ਵਿਚ ਵਧੇਰੇ ਬੋਲੀ ਲਾਉਂਦੇ ਹਨ। ਪੰਜਾਬ ’ਚ ਨਵੀਂ ਨੀਤੀ ਤੋਂ ਬਾਅਦ ਸ਼ਰਾਬ ਦੇ ਰੇਟਾਂ ’ਚ ਕੁਝ ਬਦਲਾਅ ਹੋਏ ਹਨ ਪਰ ਇਸ ਦੇ ਬਾਵਜੂਦ ਸ਼ਹਿਰ ’ਚੋਂ ਸ਼ਰਾਬ ਦੀ ਸਮੱਗਲਿੰਗ ਦਾ ਡਰ ਬਣਿਆ ਹੋਇਆ ਹੈ। ਇਸ ਸਬੰਧੀ ਚੰਡੀਗੜ੍ਹ ਨੇ ਮੋਹਾਲੀ ਅਤੇ ਪੰਚਕੂਲਾ ਨਾਲ ਮਿਲ ਕੇ ਕੰਮ ਕਰਨ ਦੀ ਯੋਜਨਾ ਵੀ ਬਣਾਈ ਸੀ ਤਾਂ ਜੋ ਸ਼ਰਾਬ ਦੀ ਸਮੱਗਲਿੰਗ ਨੂੰ ਰੋਕਿਆ ਜਾ ਸਕੇ ਪਰ ਇਸ ਦੇ ਬਾਵਜੂਦ ਕੋਈ ਕਮੀ ਨਹੀਂ ਆਈ। ਇਹੀ ਕਾਰਨ ਹੈ ਕਿ ਵਿਭਾਗ ਹੁਣ ਇਸ ’ਤੇ ਨਜ਼ਰ ਰੱਖ ਕੇ ਸ਼ਰਾਬ ’ਤੇ ਨਕੇਲ ਕੱਸਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਸ਼ਹਿਰ ’ਚ ਹੋ ਰਹੀ ਸਮੱਗਲਿੰਗ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਵਿਭਾਗ ਨੂੰ ਚੰਡੀਗੜ੍ਹ ਵਿਚ ਸਿਰਫ਼ ਮਨਜ਼ੂਰਸ਼ੁਦਾ ਸ਼ਰਾਬ ਦੀ ਵਿਕਰੀ ’ਤੇ ਨਜ਼ਰ ਰੱਖਣ ਲਈ ਨਵੀਂ ਤਕਨੀਕ ਦਾ ਵੀ ਫਾਇਦਾ ਹੋਵੇਗਾ। ਕਈ ਵਾਰ ਸ਼ਹਿਰ ਵਿਚ ਅਜਿਹੇ ਬਰਾਂਡ ਵੀ ਵੇਚੇ ਜਾਂਦੇ ਹਨ, ਜੋ ਮਨਜ਼ੂਰ ਨਹੀਂ ਹੁੰਦੇ। ਇਹੋ ਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਬਕਾਰੀ ਵਿਭਾਗ ਨੇ ਕਈ ਹੋਟਲਾਂ, ਰੈਸਟੋਰੈਂਟਾਂ ਅਤੇ ਵਿਕ੍ਰੇਤਾਵਾਂ ਵਿਰੁੱਧ ਕਾਰਵਾਈ ਵੀ ਕੀਤੀ ਹੈ।

ਇਹ ਵੀ ਪੜ੍ਹੋ : ਵੱਡਾ ਕਦਮ ਚੁੱਕਣ ਦੀ ਤਿਆਰੀ ’ਚ ਪੰਜਾਬ ਸਰਕਾਰ, ਮੰਤਰੀਆਂ ਨੂੰ ਲੈ ਕੇ ਲਿਆ ਜਾ ਸਕਦੈ ਇਹ ਫ਼ੈਸਲਾ

ਦੂਜੇ ਸੂਬਿਆਂ ਦੀਆਂ ਨੀਤੀਆਂ ਦਾ ਵੀ ਕੀਤਾ ਜਾ ਰਿਹੈ ਅਧਿਐਨ

ਆਬਕਾਰੀ ਵਿਭਾਗ ਦੂਜੇ ਸੂਬਿਆਂ ਦੀਆਂ ਨੀਤੀਆਂ ਦਾ ਵੀ ਅਧਿਐਨ ਕਰ ਰਿਹਾ ਹੈ, ਤਾਂ ਜੋ ਨਕਲੀ ਸ਼ਰਾਬ ਵਰਗੇ ਮਾਮਲਿਆਂ ਨੂੰ ਖਤਮ ਕਰਨ ਲਈ ਨਵੀਂ ਪ੍ਰਣਾਲੀ ਅਪਣਾਈ ਜਾ ਸਕੇ। ਹਾਲ ਹੀ ਵਿਚ ਵਿਭਾਗ ਨੇ ਫਾਇਰ ਸੇਫਟੀ ਸਰਟੀਫਿਕੇਟ ਬਿਨਾਂ ਸ਼ਹਿਰ ਵਿਚ ਚੱਲ ਰਹੇ ਪੰਜ ਬੋਤਲਾਂ ਪਲਾਂਟਾਂ ਨੂੰ ਸੀਲ ਕਰ ਦਿੱਤਾ ਸੀ। ਇਸ ਦੇ ਨਾਲ ਹੀ ਹਰੇਕ ਪਲਾਂਟ ’ਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਇਸ ਤੋਂ ਇਲਾਵਾ ਇਕ ਹੋਰ ਮਾਮਲੇ ’ਚ ਆਬਕਾਰੀ ਤੇ ਕਰ ਵਿਭਾਗ ਅਤੇ ਚੰਡੀਗਡ਼੍ਹ ਪੁਲਸ ਨੇ 23 ਜਨਵਰੀ ਨੂੰ ਇਕ ਵਾਹਨ ਦੀ ਚੈਕਿੰਗ ਕੀਤੀ ਸੀ, ਜਿਸ ’ਚ 250 ਪੇਟੀਆਂ ਸ਼ਰਾਬ ਰੱਖੀ ਗਈ ਸੀ। ਇਹ ਦਵਾਈਆਂ ਵਾਲੇ ਡੱਬਿਆਂ ਦੇ ਹੇਠਾਂ ਲੁਕਾਈ ਹੋਈ ਸੀ। ਮਾਲ ਨਾਲ ਜੁਡ਼ੇ ਦਸਤਾਵੇਜ਼ (ਬਿੱਲ) ਵੀ ਸਿਰਫ਼ ਦਵਾਈਆਂ ਦੇ ਹੀ ਸਨ।

ਇਹ ਵੀ ਪੜ੍ਹੋ : ਮੋਗਾ ਦੀ ਸ਼ਰਮਸਾਰ ਕਰਨ ਵਾਲੀ ਘਟਨਾ, ਪੋਤੀ ਦੀ ਉਮਰ ਦੀ ਕੁੜੀ ਨਾਲ 60 ਸਾਲਾ ਬਜ਼ੁਰਗ ਨੇ ਟੱਪੀਆਂ ਹੱਦਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News