ਚੇਤ ਦਾ ਮੇਲਾ 4 ਅਪ੍ਰੈਲ ਨੂੰ, ਤਿਆਰੀਆਂ ਜ਼ੋਰਾਂ ’ਤੇ
Saturday, Mar 16, 2019 - 04:48 AM (IST)
ਚੰਡੀਗੜ੍ਹ (ਟੱਕਰ, ਸਚਦੇਵਾ)-ਮਾਛੀਵਾਡ਼ਾ ਦੀ ਧਰਤੀ ’ਤੇ ਲੱਗਦਾ ਪ੍ਰਾਚੀਨ ਚੇਤ 14 ਦਾ ਸਾਲਾਨਾ ਮੇਲਾ ਇਸ ਵਾਰ 4 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਸਬੰਧੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਨੇਡ਼ੇ ਪੁਰਾਣੀ ਸਬਜ਼ੀ ਮੰਡੀ ਵਿਖੇ ਹੋਈ। ®ਪ੍ਰਬੰਧਕਾਂ ਅਨੁਸਾਰ ਇਸ ਸਬੰਧੀ 2 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 4 ਅਪ੍ਰੈਲ ਨੂੰ ਭੋਗ ਉਪਰੰਤ ਲੰਗਰ ਵਰਤਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੁਰਾਣੀ ਸਬਜ਼ੀ ਮੰਡੀ ਨੇਡ਼ੇ ਹੀ ਬਾਅਦ ਦੁਪਹਿਰ ਕੁਸ਼ਤੀ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿਚ ਕੇਵਲ ਸੱਦੇ ਹੋਏ ਪਹਿਲਵਾਨ ਹੀ ਭਾਗ ਲੈ ਸਕਣਗੇ। ਮੁਕਾਬਲੇ ਦੇ ਜੇਤੂ ਪਹਿਲਵਾਨਾਂ ਨੂੰ ਆਕਰਸ਼ਿਤ ਇਨਾਮ ਦਿੱਤੇ ਜਾਣਗੇ। ਮੇਲੇ ਦੀਆਂ ਤਿਆਰੀਆਂ ਸਬੰਧੀ ਸਾਰੇ ਅਹੁਦੇਦਾਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਮੀਟਿੰਗ ’ਚ ਸੁਖਦੇਵ ਸਿੰਘ ਬਿੱਟੂ, ਸੁਰਿੰਦਰ ਸਿੰਘ ਸੋਢੀ, ਪਰਮਜੀਤ ਸਿੰਘ ਨੀਲੋਂ, ਮੁਲਖਰਾਜ ਪਹਿਲਵਾਨ, ਨਿਰੰਜਨ ਸਿੰਘ ਨੂਰ, ਮਹਿੰਦਰ ਸਿੰਘ, ਬਲਜੀਤ ਸਿੰਘ ਮਾਨ, ਜੱਸੀ ਪਹਿਲਵਾਨ, ਹੈਪੀ ਪਹਿਲਵਾਨ, ਸੁਖਵਿੰਦਰ ਮਾਨ, ਡਿਪਟੀ ਸਰੀਨ, ਜਥੇ. ਸੇਵਾ ਸਿੰਘ, ਰਾਕੇਸ਼ ਕੁਮਾਰ, ਸੁਰਿੰਦਰ ਛਿੰਦਾ, ਬਾਬਾ ਮਲਕੀਤ ਸਿੰਘ, ਰਾਕੇਸ਼ ਕੁਮਾਰ ਘੁੱਲਾ ਤੇ ਬੂਟਾ ਸਿੰਘ ਆਦਿ ਮੌਜੂਦ ਸਨ। ਫੋਟੋ