ਸਰਹੱਦ ਪਾਰੋਂ ਅੱਤਵਾਦ ਨੂੰ ਠੱਲ੍ਹਣ ਲਈ ਮੁੱਖ ਮੰਤਰੀ ਦੀ ਅਗਵਾਈ ’ਚ ਸਥਾਪਿਤ ਹੋਵੇਗਾ ਐੱਸ. ਪੀ. ਵੀ.

Thursday, Dec 31, 2020 - 09:29 AM (IST)

ਸਰਹੱਦ ਪਾਰੋਂ ਅੱਤਵਾਦ ਨੂੰ ਠੱਲ੍ਹਣ ਲਈ ਮੁੱਖ ਮੰਤਰੀ ਦੀ ਅਗਵਾਈ ’ਚ ਸਥਾਪਿਤ ਹੋਵੇਗਾ ਐੱਸ. ਪੀ. ਵੀ.

ਚੰਡੀਗੜ੍ਹ (ਰਮਨਜੀਤ): ਸਰਹੱਦੀ ਸੂਬੇ ’ਚ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਸਮੱਗਲਿੰਗ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਆਪਣੇ ਪੁਲਸ ਬਲ ਦੀ ਅੱਤਵਾਦ ਰੋਕੂ ਸਮਰੱਥਾ ਨੂੰ ਵਧਾਉਣ ਅਤੇ ਸਰਹੱਦ ਪਾਰਲੇ ਅੱਤਵਾਦ ਨੂੰ ਠੱਲ੍ਹਣ ਲਈ ਵਿਸ਼ੇਸ਼ ਉਦੇਸ਼ ਵਾਹਨ (ਐੱਸ. ਪੀ. ਵੀ.) ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜਾਬ ਪੁਲਸ ਲਈ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਪੁਨਰਗਠਨ ਦੇ ਹਿੱਸੇ ਵਜੋਂ ਬੁੱਧਵਾਰ ਨੂੰ ਮੰਤਰੀ ਮੰਡਲ ਦੀ ਮੀਟਿੰਗ ’ਚ ਪੰਜਾਬ ਆਬਕਾਰੀ ਵਿਭਾਗ ਵਲੋਂ ਸਥਾਪਿਤ ਕੀਤੇ ਈ.ਟੀ.ਟੀ.ਐੱਸ.ਏ. ਦੀ ਤਰਜ਼ ’ਤੇ ਇਹ ਐੱਸ.ਪੀ.ਵੀ. ਸਥਾਪਿਤ ਕਰਨ ਦੀ ਮਨਜ਼ੂਰੀ ਦਿੱਤੀ ਗਈ। ਮੁੱਖ ਮੰਤਰੀ, ਜੋ ਐੱਸ.ਵੀ.ਪੀ. ਦੇ ਚੇਅਰਮੈਨ ਹੋਣਗੇ, ਨੂੰ ਜਲਦੀ ਤੋਂ ਜਲਦੀ ਐੱਸ.ਪੀ.ਵੀ. ਸਥਾਪਿਤ ਕਰਨ ਲਈ ਲੋੜੀਂਦੇ  ਕਦਮ ਚੁੱਕਣ ਲਈ ਅਧਿਕਾਰਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੂੰ ਮਿਲਣਗੀਆਂ ਜਿਸਮਾਨੀ ਸੋਸ਼ਣ ਸਬੰਧੀ ਵਿਸ਼ੇਸ਼ ਰਿਸਪਾਂਸ ਟੀਮਾਂ

ਪੁਲਸ ਪ੍ਰਬੰਧਨ ਦੇ ਨਾਲ-ਨਾਲ ਅਪਰਾਧ ਰੋਕਣ ਅਤੇ ਪਤਾ ਲਾਉਣ ’ਚ ਤਕਨਾਲੌਜੀ ਦੀ ਵਧਦੀ ਮਹੱਤਤਾ ਦੇ ਮੱਦੇਨਜ਼ਰ ਇਹ ਫ਼ੈਸਲਾ ਕੀਤਾ ਗਿਆ ਕਿ ਪੁਲਸ ਦੀਆਂ ਲੋੜਾਂ ਅਨੁਸਾਰ ਐੱਸ.ਪੀ.ਵੀ. ਨੂੰ ਪੁਲਸ ਦੀਆਂ ਤਕਨੀਕਾਂ ਦੇ ਵੱਖ-ਵੱਖ ਮੋਹਰੀ ਖੇਤਰਾਂ ’ਚ ਮਾਹਿਰਾਂ ਅਤੇ ਸਲਾਹਕਾਰਾਂ ਦੀ ਨਿਯੁਕਤੀ ਕਰਨ ਲਈ ਲਚਕਤਾ ਦਿੱਤੀ ਜਾਵੇ। ਡੀ.ਜੀ.ਪੀ. ਦਿਨਕਰ ਗੁਪਤਾ ਅਨੁਸਾਰ ਐੱਸ. ਪੀ. ਵੀ. ਸੂਬੇ ’ਚ ਆਨਲਾਈਨ ਇੰਟੈਲੀਜੈਂਸ ਸਾਂਝਾ ਪਲੇਟਫ਼ਾਰਮ ਦੇ ਵਿਕਾਸ ਅਤੇ ਤਾਇਨਾਤੀ ਤੋਂ ਇਲਾਵਾ ਸੀਨੀਅਰ ਪੁਲਸ/ਸਿਵਲ ਅਧਿਕਾਰੀਆਂ ਦਾ ਸਾਂਝਾ ਸੰਚਾਰ ਨੈੱਟਵਰਕ ਸਥਾਪਿਤ ਕਰਨ ’ਤੇ ਕੰਮ ਕਰੇਗਾ। ਇਹ ਹਥਿਆਰਾਂ, ਅਸਲਾ ਲਾਇਸੈਂਸ ਧਾਰਕਾਂ, ਅਸਲਾ ਡੀਲਰਾਂ, ਵਾਹਨਾਂ, ਸ਼ੱਕੀਆਂ, ਪਾਸਪੋਰਟ ਆਦਿ ਦੇ ਡਾਟਾ ਬਾਰੇ ਸਟੇਟਗਰਿੱਡ ਸਥਾਪਿਤ ਕਰਨ ’ਤੇ ਵੀ ਕੰਮ ਕਰੇਗਾ। ਮੀਟਿੰਗ ਦੌਰਾਨ ਪੁਸਸ ਵਿਭਾਗ ਦੀ ਅੱਤਵਾਦ ਦਾ ਟਾਕਰਾ ਕਰਨ ਦੀ ਸਮਰੱਥਾ ਵਧਾਉਣ ਲਈ ਕਮਾਂਡੋ ਬਟਾਲੀਅਨ ਦੀ ਉਮਰ ਹੱਦ ਘਟਾਉਣ ਦੀ ਪ੍ਰਵਾਨਗੀ ਦਿੱਤੀ ਹੈ ਅਤੇ ਖਾਲ੍ਹੀ ਅਸਾਮੀਆਂ ਆਰਮਡ ਕਾਡਰ ਵਿਚੋਂ ਮੌਜੂਦਾ ਮਨੁੱਖੀ ਸ਼ਕਤੀ ਦੀ ਮੁੜ ਤਾਇਨਾਤੀ ਅਤੇ ਨਵੇਂ ਭਰਤੀ ਕਾਂਸਟੇਬਲਾਂ ਰਾਹÄ ਭਰ ਕੇ, ਉਚੇ ਸਰੀਰਕ ਮਾਪਦੰਡਾਂ ਨਾਲ ਨੌਜਵਾਨ ਅਤੇ ਸਿੱਧੇ ਭਰਤੀ ਹੋਏ ਕਾਂਸਟੇਬਲਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ ਅਤੇ ਇਨ੍ਹਾਂ ਬਟਾਲੀਅਨਾਂ ਵਿਚ ਸ਼ਾਮਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਭਾਜਪਾ ਨੂੰ ਚੁਣੌਤੀ,ਖੇਤੀ ਬਿੱਲਾਂ ’ਤੇ ਹਰਸਿਮਰਤ ਦੇ ਦਿਖਾਓ ਹਸਤਾਖ਼ਰ

ਇਕ ਹੋਰ ਫ਼ੈਸਲੇ ’ਚ ਮੰਤਰੀ ਮੰਡਲ ਨੇ ਮੌਜੂਦਾ 2 ਆਰਮਡ ਪੁਲਸ ਬਟਾਲੀਅਨਾਂ ਨੂੰ ਆਰਮਡ ਕਾਡਰ ਦੀ ਪ੍ਰਵਾਨਿਤ ਨਫ਼ਰੀ ਨਾਲ ਪੰਜਾਬ ਰੈਪਿਡ ਐਕਸ਼ਨ ਬਟਾਲੀਅਨਜ਼ ਵਜੋਂ ਮੁੜ ਨਾਮਜ਼ਦ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਨ੍ਹਾਂ ਵਿਚ ਖਾਲ੍ਹੀ ਅਸਾਮੀਆਂ ਵਿਰੁੱਧ ਨਵੇਂ ਭਰਤੀ ਹੋਏ ਕਾਂਸਟੇਬਲਾਂ ਅਤੇ ਆਰਮਡ ਪੁਲਸ ਵਿਚੋਂ ਮੌਜ਼ੂਦਾ ਮਨੁੱਖੀ ਸ਼ਕਤੀ ਦੀ ਪੁਨਰ ਤਾਇਨਾਤੀ ਰਾਹੀਂ ਭਰੀਆ ਜਾਣਗੀਆਂ।

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


author

Baljeet Kaur

Content Editor

Related News