Rose Day : ਮੀਂਹ ਕਾਰਨ ਨਹੀਂ ਵਿਕੇ ਗੁਲਾਬ, ਦੁਕਾਨਦਾਰਾਂ ਦੇ ਚਿਹਰੇ ਮੁਰਝਾਏ

Thursday, Feb 07, 2019 - 04:24 PM (IST)

Rose Day : ਮੀਂਹ ਕਾਰਨ ਨਹੀਂ ਵਿਕੇ ਗੁਲਾਬ, ਦੁਕਾਨਦਾਰਾਂ ਦੇ ਚਿਹਰੇ ਮੁਰਝਾਏ

ਚੰਡੀਗੜ੍ਹ(ਐੈੱਚ.ਐੈੱਸ.ਜੱਸੋਵਾਲ)— ਫਰਵਰੀ ਦੇ ਦੂਜੇ ਹਫਤੇ ਤੋਂ ਵੈਲੇਨਟਾਈਨ ਡੇ ਵੀਕ ਦੀ ਸ਼ੁਰੂਆਤ ਹੋ ਜਾਂਦੀ ਹੈ। ਵੈਲੇਨਟਾਈਨ ਡੇ ਅਜਿਹਾ ਦਿਨ ਹੈ, ਜਿਸ ਦਾ ਨੌਜਵਾਨ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਤਰ੍ਹਾਂ ਵੈਲੇਨਟਾਈਨ ਵੀਕ ਦੀ ਸ਼ੁਰੂਆਤ ਅੱਜ ਰੋਜ਼ ਡੇ ਨਾਲ ਹੋ ਰਹੀ ਹੈ ਪਰ ਬੁੱਧਵਾਰ ਰਾਤ ਤੋਂ ਹੀ ਤੇਜ਼ ਮੀਂਹ ਅਤੇ ਗੜ੍ਹੇਮਾਰੀ ਕਾਰਨ ਲੋਕ ਗੁਲਾਬਾਂ ਦੀ ਖਰੀਦਦਾਰੀ ਕਰਨ ਲਈ ਦੁਕਾਨਾਂ 'ਤੇ ਨਹੀਂ ਪਹੁੰਚੇ। ਜਦੋਂ ਕਿ ਦੁਕਾਨਦਾਰਾਂ ਨੇ ਪਿਛਲੇ ਕਈ ਦਿਨਾਂ ਤੋਂ ਦੁਕਾਨਾਂ ਵਿਚ ਰੋਜ਼ ਡੇ ਲਈ ਵੱਖ ਤਰ੍ਹਾਂ ਦੇ ਗੁਲਾਬ ਲਿਆ ਕੇ ਰੱਖੇ ਹੋਏ ਹਨ ਪਰ ਖਰਾਬ ਮੌਸਮ ਕਾਰਨ ਲੋਕ ਘਰਾਂ ਵਿਚੋਂ ਬਾਹਰ ਹੀ ਨਹੀਂ ਨਿਕਲ ਰਹੇ।

PunjabKesari

ਕਾਰੀਗਰਾਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਿੰਨੀ ਅਸੀਂ ਪੂੰਜੀ ਲਗਾਈ ਹੈ ਜੇਕਰ ਓਨੀ ਵੀ ਵਾਪਸ ਆ ਜਾਏ ਤਾਂ ਚੰਗੀ ਗੱਲ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਨ੍ਹਾਂ ਨੇ ਚੰਗੀ ਕਮਾਈ ਕੀਤੀ ਸੀ ਪਰ ਅੱਜ ਦੁਕਾਨਾਂ 'ਤੇ ਗਾਹਕ ਹੀ ਨਹੀਂ ਆਏ। ਵੈਸੇ ਤਾਂ ਲਾਲ ਗੁਲਾਬ ਨੂੰ ਪ੍ਰੇਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਰੋਜ਼ ਡੇ 'ਤੇ ਲਾਲ, ਪੀਲੇ ਅਤੇ ਗੁਲਾਬੀ ਗੁਲਾਬਾਂ ਦਾ ਜਲਵਾ ਰਹਿੰਦਾ ਹੈ। ਪੀਲਾ ਗੁਲਾਬ ਦੋਸਤੀ ਦਾ ਪ੍ਰਤੀਕ ਹੈ, ਗੁਲਾਬੀ ਰੰਗ ਦਾ ਗੁਲਾਬ ਕਿਸੇ ਖਾਸ ਲਈ ਹੁੰਦਾ ਹੈ।

PunjabKesari


author

cherry

Content Editor

Related News