ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ ਦੇ ਮਾਮਲੇ ’ਚ ਧੋਖਾ ਕਰ ਰਹੀ ਕੈਪਟਨ ਸਰਕਾਰ : ਅਮਨ ਅਰੋਡ਼ਾ

08/28/2019 9:41:05 AM

ਚੰਡੀਗਡ਼੍ਹ (ਰਮਨਜੀਤ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋਡ਼ਾ ਨੇ ਕਿਹਾ ਕਿ ਸੀ. ਬੀ. ਆਈ. ਨੇ ਸੀ. ਬੀ. ਆਈ. ਕੋਰਟ ਮੋਹਾਲੀ ਤੋਂ ਨਵੇ ਤੱਥਾਂ ਦੇ ਆਧਾਰ ’ਤੇ ਬਰਗਾਡ਼ੀ ਵਾਲੇ 3 ਕੇਸਾਂ ਦੀ ਕਲੋਜ਼ਰ ਰਿਪੋਰਟ ਨੂੰ ਫਿਰ ਤੋਂ ਇਨਵੈਸਟੀਗੇਸ਼ਨ ਕਰਨ ਦੀ ਆਗਿਆ ਮੰਗੀ ਹੈ। ਸੀ. ਬੀ. ਆਈ. ਨੇ ਇਹ ਆਗਿਆ ਡੀ. ਜੀ. ਪੀ. ਪ੍ਰਮੋਦ ਕੁਮਾਰ ਡਾਇਰੈਕਟਰ ਇਨਵੈਸਟੀਗੇਸ਼ਨ ਦੀ ਇਕ ਚਿੱਠੀ ਦੇ ਆਧਾਰ ’ਤੇ ਮੰਗੀ ਹੈ, ਜਿਸ ’ਚ ਡੀ. ਜੀ. ਪੀ. (ਡਾਇਰੈਕਟਰ ਇਨਵੈਸਟੀਗੇਸ਼ਨ) ਨੇ ਸੀ. ਬੀ. ਆਈ. ਨੂੰ ਕਿਹਾ ਹੈ ਕਿ ਸੀ. ਬੀ. ਆਈ. ਇਸ ਨੂੰ ਹੋਰ ਤੱਥਾਂ ਦੇ ਆਧਾਰ ’ਤੇ ਇਸ ਦੀ ਜਾਂਚ ਕਰੇ ਅਤੇ ਅਤੇ ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਉਪਰ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸਖਤ ਇਤਰਾਜ਼ ਕਰਦਿਆਂ ਕਿਹਾ ਕਿ ਸੀ. ਬੀ. ਆਈ. ਇਸ ਤਰ੍ਹਾਂ ਨਹੀਂ ਕਰ ਸਕਦੀ। ਅਮਨ ਅਰੋਡ਼ਾ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਗ੍ਰਹਿ ਵਿਭਾਗ ਦਾ ਆਪਣਾ ਹੀ ਡੀ. ਜੀ. ਪੀ. ਖੁਦ ਦੁਬਾਰਾ ਉਕਤ 3 ਕੇਸਾਂ ਦੀ ਮੁਡ਼ ਤੋਂ ਜਾਂਚ ਕਰਨ ਦੀ ਗੱਲ ਕਰ ਰਿਹਾ ਹੈ ਅਤੇ ਮੁੱਖ ਮੰਤਰੀ ਇਸ ’ਤੇ ਭਡ਼ਕ ਰਹੇ ਹਨ। ਇਹ ਸਭ ਲੋਕਾਂ ਦੀਆਂ ਅੱਖਾਂ ’ਚ ਮਿੱਟੀ ਪਾਉਣ ਦਾ ਯਤਨ ਹੈ ਅਤੇ ਲੋਕਾਂ ਨੂੰ ਮੂਰਖ ਬਣਾਉਣ ਦੀ ਗੱਲ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਡੀ. ਜੀ. ਪੀ. ਪ੍ਰਮੋਦ ਕੁਮਾਰ ਦੂਸਰੀ ਜਾਂਚ, ਜਿਸ ’ਚ ਕੋਟਕਪੁਰਾ ਤੇ ਬਹਿਬਲ ਕਲਾਂ ’ਚ ਫਾੲਿਰਿੰਗ ਹੋਈ ਸੀ, ਦੀ ਐੱਸ. ਆਈ. ਟੀ. ਦੇ ਹੈੱਡ ਹਨ, ਦੀ ਜਾਂਚ ਦਾ ਬਰਗਾਡ਼ੀ ਵਾਲੇ ਕੇਸ, ਜਿਸ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਹੋਈ ਸੀ, ਨਾਲ ਕੋਈ ਸਬੰਧ ਨਹੀਂ ਸੀ। ਇਸ ਤੱਥ ਦੇ ਆਧਾਰ ’ਤੇ ਉਹ ਸੀ. ਬੀ. ਆਈ. ਨੂੰ 3 ਕੇਸਾਂ ਦੀ ਕਲੋਜ਼ਰ ਰਿਪੋਰਟ ਦੀ ਮੁਡ਼ ਜਾਂਚ ਬਾਰੇ ਲਿਖ ਹੀ ਨਹੀਂ ਸਕਦੇ ਹਨ। ਅਰੋਡ਼ਾ ਨੇ ਕਿਹਾ ਕਿ ਉਕਤ ਡੀ. ਜੀ. ਪੀ. ਕੋਲ ਕੋਈ ਅਧਿਕਾਰ ਨਾ ਹੁੰਦਿਆਂ ਵੀ ਸੀ. ਬੀ. ਆਈ. ਨੂੰ ਚਿੱਠੀ ਉਹ ਕਿਸ ਦੇ ਇਸ਼ਾਰੇ ’ਤੇ ਲਿਖ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸੀ. ਬੀ. ਆਈ. ਨੂੰ ਚਿੱਠੀ ਲਿਖਣਾ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਹੈ ਤੇ ਸਰਕਾਰ ਦੀ ਇਨ੍ਹਾਂ ਮਸਲਿਆਂ ’ਚ ਨੀਅਤ ਬਿਲਕੁਲ ਸਾਫ਼ ਨਹੀਂ ਹੈ।


cherry

Content Editor

Related News