ਮਜੀਠੀਆ ਵਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ''ਚ 12 ਨਵੇਂ ਮੈਂਬਰ ਨਿਯੁਕਤ
Monday, Mar 18, 2019 - 09:15 AM (IST)
ਚੰਡੀਗੜ੍ਹ(ਅਸ਼ਵਨੀ)— ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਯੂਥ ਵਿੰਗ ਦੇ ਇੰਚਾਰਜ ਬਿਕਰਮ ਸਿੰਘ ਮਜੀਠੀਆ ਨੇ ਐਤਵਾਰ ਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਵਿਸਥਾਰ ਕਰਦਿਆਂ 12 ਯੂਥ ਆਗੂਆਂ ਨੂੰ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕੁੱਝ ਹੋਰ ਅਹਿਮ ਨਿਯੁਕਤੀਆਂ ਕਰਦਿਆਂ ਵਿੰਗ ਦੇ ਇਕ ਸਕੱਤਰ ਜਨਰਲ, ਇਕ ਜ਼ਿਲਾ ਪ੍ਰਧਾਨ ਅਤੇ ਇਕ ਬੁਲਾਰੇ ਦੀ ਵੀ ਨਿਯੁਕਤੀ ਕੀਤੀ ਹੈ।
ਜਾਣਕਾਰੀ ਦਿੰਦਿਆਂ ਮਜੀਠੀਆ ਨੇ ਦੱਸਿਆ ਕਿ ਕੋਰ ਕਮੇਟੀ ਮੈਂਬਰਾਂ 'ਚ ਲਖਵਿੰਦਰ ਸਿੰਘ ਹੋਠੀ, ਕਮਲਜੀਤ ਸਿੰਘ ਕੁਲਾਰ, ਬਰਿੰਦਰ ਸਿੰਘ ਪਰਮਾਰ, ਹਰਵਿੰਦਰ ਸਿੰਘ ਭਵਾਨੀਗੜ੍ਹ, ਧਰਮਜੀਤ ਸਿੰਘ ਰੂਪਾਹੇੜੀ, ਰਣਧੀਰ ਸਿੰਘ ਭਰਾਜ, ਐਡਵੋਕੇਟ ਸਤਿੰਦਰ ਸਿੰਘ ਸਵੀ, ਸੰਦੀਪ ਸਿੰਘ ਏਆਰ, ਧਰਮਜੀਤ ਸਿੰਘ ਸੰਗਤਪੁਰਾ, ਨਵਦੀਪ ਪਾਲ ਸਿੰਘ ਆਲਮਪੁਰ, ਸੰਤਬੀਰ ਸਿੰਘ ਬਾਜਵਾ ਅਤੇ ਹਰਪ੍ਰੀਤ ਸਿੰਘ ਢੀਂਡਸਾ ਸ਼ਾਮਲ ਹਨ। ਇਸੇ ਤਰਾਂ ਸੁਖਵਿੰਦਰ ਸਿੰਘ ਮੂਣਕ ਨੂੰ ਦੋਆਬਾ ਜ਼ੋਨ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ, ਜਦਕਿ ਰਣਜੀਤ ਸਿੰਘ ਖੋਜੇਵਾਲ ਅਤੇ ਪਰਮਬੀਰ ਸਿੰਘ ਨੂੰ ਕ੍ਰਮਵਾਰ ਜ਼ਿਲਾ ਕਪੂਰਥਲਾ (ਦਿਹਾਤੀ) ਦਾ ਪ੍ਰਧਾਨ ਅਤੇ ਯੂਥ ਵਿੰਗ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ।