ਘੁਬਾਇਆ ਨੂੰ ਲੋਕ ਸਭਾ ਟਿਕਟ ਨਹੀਂ ਦੇਵੇਗੀ ਪਾਰਟੀ : ਅਕਾਲੀ ਦਲ

Saturday, Jan 12, 2019 - 09:33 AM (IST)

ਘੁਬਾਇਆ ਨੂੰ ਲੋਕ ਸਭਾ ਟਿਕਟ ਨਹੀਂ ਦੇਵੇਗੀ ਪਾਰਟੀ : ਅਕਾਲੀ ਦਲ

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਵਲੋਂ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਦੁਬਾਰਾ ਉਮੀਦਵਾਰ ਨਹੀਂ ਬਣਾਇਆ ਜਾਵੇਗਾ, ਕਿਉਂਕਿ ਉਹ ਸਿਆਸਤ 'ਚ ਸਰਗਰਮ ਭੂਮਿਕਾ ਨਿਭਾਉਣ ਦਾ ਨੈਤਿਕ ਅਧਿਕਾਰ ਗੁਆ ਚੁੱਕਿਆ ਹੈ। 

ਇਸ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਨਮੇਜਾ ਸਿੰਘ ਸੇਖੋਂ ਤੇ ਫਿਰੋਜ਼ਪੁਰ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਨੇ ਕਿਹਾ ਕਿ ਘੁਬਾਇਆ ਨੂੰ ਗਲਤਫਹਿਮੀ ਹੈ ਕਿ ਅਕਾਲੀ ਦਲ ਵਲੋਂ ਲੋਕ ਸਭਾ ਚੋਣਾਂ ਵਾਸਤੇ ਉਸ ਦੇ ਨਾਂ ਨੂੰ ਵੀ ਵਿਚਾਰਿਆ ਜਾਵੇਗਾ। ਇਸ ਲਈ ਉਸ ਨੇ ਬਿਆਨ ਦਿੱਤਾ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਅਧੀਨ ਇਹ ਚੋਣ ਨਹੀਂ ਲੜੇਗਾ।


author

Baljeet Kaur

Content Editor

Related News