ਅਗਲੇ ਦੋ ਦਿਨ ਤੇਜ਼ ਹਵਾ ਤੇ ਗਰਜ ਨਾਲ ਮੀਂਹ ਦੀ ਸੰਭਾਵਨਾ
Monday, Apr 27, 2020 - 09:08 PM (IST)
ਚੰਡੀਗੜ੍ਹ (ਵਾਰਤਾ)- ਪੰਜਾਬ ਸਣੇ ਪੱਛਮੀ ਉੱਤਰ ਖੇਤਰ 'ਚ ਪਿਛਲੇ 24 ਘੰਟਿਆਂ 'ਚ ਕਿਤੇ-ਕਿਤੇ ਤੇਜ਼ ਹਵਾ ਦੇ ਨਾਲ ਮੀਂਹ ਪਿਆ ਅਤੇ ਅਗਲੇ ਦੋ ਦਿਨ ਕਿਤੇ-ਕਿਤੇ ਬਿਜਲੀ ਲਿਸ਼ਕਣ ਅਤੇ ਗੜ੍ਹੇਮਾਰੀ ਹੋਵੇਗੀ। ਸ਼ਿਮਲਾ 'ਚ ਬਿਜਲੀ ਡਿੱਗਣ ਦੇ ਨਾਲ-ਨਾਲ ਮੀਂਹ ਪਿਆ ਅਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਅਤੇ ਬਾਗਵਾਨਾਂ ਨੂੰ ਨੁਕਸਾਨ ਹੋਇਆ। ਸ਼ਿਮਲਾ ਜ਼ਿਲੇ ਦੇ ਉਚਾਈ ਵਾਲੇ ਇਲਾਕਿਆਂ 'ਚ ਵੀ ਗੜ੍ਹੇਮਾਰੀ ਹੋਈ ਅਤੇ ਹੇਠਲੇ ਇਲਾਕਿਆਂ 'ਚ ਮੀਂਹ ਪਿਆ। ਬੇਮੌਸਮੀ ਮੀਂਹ ਨੇ ਕਿਸਾਨਾਂ-ਬਾਗਵਾਨਾਂ ਦੀਆਂ ਮੁਸ਼ਕਲਾਂ ਵੱਧਾ ਦਿੱਤੀਆਂ। ਮੀਂਹ-ਗੜ੍ਹੇਮਾਰੀ ਨਾਲ ਕਣਕ, ਅੰਬ, ਸੇਬ, ਮਟਰ ਆਦਿ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ 'ਚ ਸੂਬੇ ਦੇ ਮੈਦਾਨੀ ਅਤੇ ਮੱਧਮ ਉਚਾਈ ਵਾਲੇ ਇਲਾਕਿਆਂ 'ਚ ਹਨ੍ਹੇਰੀ ਅਤੇ ਭਾਰੀ ਗੜ੍ਹੇਮਾਰੀ ਦੀ ਚਿਤਾਵਨੀ ਦਿੱਤੀ ਹੈ।