ਧਰਮਸੋਤ ਦਾ ਓ.ਐੱਸ.ਡੀ ਬਣਨ ਤੋਂ ਬਾਅਦ ਘਪਲਿਆਂ ਦਾ ਮਾਸਰਮਾਈਂਡ ਰਹੇ ਚਮਕੌਰ ਸਿੰਘ ਦਾ ਇੰਝ ਖੁੱਲ੍ਹਿਆ ਭੇਦ

Thursday, Jun 09, 2022 - 04:01 PM (IST)

ਪਟਿਆਲਾ : ਕਾਂਗਰਸ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬੀਤੇ ਦਿਨਾਂ ਵਿਜੀਲੈਂਸ ਬਿਉਰੋ ਮੋਹਾਲੀ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਪਤਾ ਲੱਗਾ ਹੈ ਕਿ ਸਾਬਕਾ ਮੰਤਰੀ ਦਾ ਓ.ਐੱਸ.ਡੀ ਚਮਕੌਰ ਸਿੰਘ ਹੀ ਇੰਨ੍ਹਾਂ ਸਾਰਿਆਂ ਘਪਲਿਆਂ ਦਾ ਮਾਸਟਰਮਾਈਂਡ ਹੈ। ਚਮਕੌਰ ਸਿੰਘ ਕਾਗਜ਼ੀ ਤੌਰ 'ਤੇ ਕਦੀ ਵੀ ਧਰਮਸੋਤ ਦੇ ਓ.ਡੀ.ਸੀ ਵਜੋਂ ਸਾਹਮਣੇ ਨਹੀਂ ਆਇਆ। ਭਾਦਸੋਂ 'ਚ ਜੰਗਲੀ ਵਿਭਾਗ ਦੇ ਅਫ਼ਸਰ ਰਹੇ ਚਮਕੌਰ ਸਿੰਘ ਕੋਲ ਜੰਗਲਾਤ ਵਿਭਾਗ ਦੀਆਂ ਸਾਰੀਆਂ ਕਮੀਆਂ ਦੀ ਜਾਣਕਾਰੀ ਸੀ , ਜਿਸ ਦੇ ਚੱਲਦਿਆਂ ਸਭ ਤੋਂ ਪਹਿਲਾਂ ਉਸ ਨੇ ਜੰਗਲਾਤ ਅਫ਼ਸਰ ਵਜੋਂ ਕਰਵਾਈ ਸੀ। ਅਫ਼ਸਰ ਬਣਨ ਤੋਂ ਬਾਅਦ ਉਸ ਨੇ 2 ਨੰਬਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਚਮਕੌਰ ਸਿੰਘ ਨੂੰ ਧਰਮਸੋਤ ਦਾ ਤਾਲਮੇਲ ਅਧਿਕਾਰੀ ਵਜੋਂ ਨਿਯੁਕਤ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ- 193 ਲੱਖ ਵਾਲੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕਥਿਤ ਤੌਰ 'ਤੇ ਕੀਤਾ ਗਿਆ ਵੱਡਾ ਘਪਲਾ

ਸਰਕਾਰ ਨੇ ਚਮਕੌਰ ਸਿੰਘ ਨਿਯੁਕਤੀ ਸਰਕਾਰ ਵੱਲੋਂ ਨਾਭਾ ਖੇਤਰ ਵਿਚ ਆਮ ਲੋਕਾਂ ਨਾਲ ਤਾਲਮੇਲ ਰੱਖਣ ਲਈ ਹੀ ਕੀਤੀ ਗਈ ਸੀ, ਪਰ ਉਹ ਆਪਣੇ ਆਪ ਨੂੰ ‘ਓ.ਐੱਸ.ਡੀ’ ਦੱਸਦਾ ਰਿਹਾ। ਮੰਤਰੀ ਦੀਆਂ ਅੱਖਾਂ ਵਿਚ ਰੜਕਣ ਲਈ ਸਭ ਤੋਂ ਪਹਿਲਾਂ ਚਮਕੌਰ ਨੇ ਮੰਤਰੀ ਨੂੰ ਜ਼ੁਬਾਨੀ ਹੁਕਮ ਕਰਵਾ ਕੇ ਪੰਜਾਬ ਦੇ ਸਾਰੇ ਮੈਰਿਜ ਪੈਲੇਸਾਂ ਦੇ ਰਸਤੇ ਬੰਦ ਕਰਵਾ ਦਿੱਤੇ। ਫੋਰੈਸਟ ਕੰਜ਼ਰਵੇਸ਼ਨ ਐਕਟ 1980 ਦੇ ਤਹਿਤ ਕਿਸੇ ਵੀ ਜੰਗਲ ਦੀ ਜ਼ਮੀਨ ਨੂੰ ਪੂਰਵ ਪ੍ਰਵਾਨਗੀ ਤੋਂ ਬਿਨਾਂ ਗੈਰ-ਜੰਗਲਾਤ ਉਦੇਸ਼ਾਂ ਲਈ ਵਰਤਿਆ ਨਹੀਂ ਜਾ ਸਕਦਾ।

ਸੇਵਾਮੁਕਤੀ ਤੋਂ ਬਾਅਦ ਤਕਨੀਕੀ ਸਲਾਹਕਾਰ ਵਜੋਂ ਕੀਤਾ ਗਿਆ ਨਿਯੁਕਤ

ਚਮਕੌਰ ਦਾ ਪ੍ਰਭਾਵ ਅਜਿਹਾ ਸੀ ਕਿ ਫਰਵਰੀ 2020 ਵਿਚ ਸੇਵਾਮੁਕਤ ਹੋਣ ਤੋਂ ਬਾਅਦ, ਸਾਬਕਾ ਮੰਤਰੀ ਧਰਮਸੋਤ ਵੱਲੋਂ ਉਸ ਨੂੰ ਡੀ.ਐੱਫ.ਓ. ਜੰਗਲੀ ਜੀਵ ਦੇ ਤਕਨੀਕੀ ਸਲਾਹਕਾਰ ਵਜੋਂ ਨਿਯੁਕਤੀ ਦੇ ਦਿੱਤੀ ਗਈ ਸੀ। ਇਥੇ ਰਹਿੰਦਿਆਂ ਵੀ ਉਹ ਮੰਤਰੀ ਦਾ ਹਰ ਤਰ੍ਹਾਂ ਦਾ ਕੰਮ ਦੇਖਦਾ ਰਿਹਾ ਅਤੇ ਆਪਣੇ ਆਪ ਨੂੰ ਮੰਤਰੀ ਦਾ ਓ.ਐਸ.ਡੀ. ਕਹਿੰਦਾ ਰਿਹਾ।

ਇਹ ਵੀ ਪੜ੍ਹੋ- ਸਾਬਕਾ ਕਾਂਗਰਸੀ ਵਿਧਾਇਕ ਦੇ ਕ੍ਰੱਸ਼ਰ ’ਤੇ ਮਾਈਨਿੰਗ ਵਿਭਾਗ ਨੇ ਮਾਰਿਆ ਛਾਪਾ, ਕਬਜ਼ੇ ’ਚ ਲਏ ਵਾਹਨ

ਜਾਂਚ ਵਿਚ ਸਾਹਮਣੇ ਆਇਆ ਕਿ ਵਿਭਾਗ ਵਿੱਚ ਦਬਦਬਾ ਸੀ

ਚਮਕੌਰ ਨੂੰ ਪਤਾ ਸੀ ਕਿ ਪੰਜਾਬ ਦੇ ਕਰੀਬ 80 ਫੀਸਦੀ ਮੈਰਿਜ ਪੈਲੇਸ ਬਿਨਾਂ ਐੱਨ.ਓ.ਸੀ. ਲਏ ਜੰਗਲਾਤ ਵਿਭਾਗ ਦੇ ਖੇਤਰ ਦੀ ਵਰਤੋਂ ਕਰ ਰਹੇ ਹਨ। ਆਮ ਤੌਰ 'ਤੇ ਮੈਰਿਜ ਪੈਲੇਸ ਨੂੰ ਜਾਣ ਵਾਲੀ ਸੜਕ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚੋਂ ਲੰਘਦੀ ਹੈ। ਧਰਮਸੋਤ ਨੇ ਜੰਗਲਾਤ ਵਿਭਾਗ ਦੀਆਂ ਡੂੰਘੀਆਂ ਭਾਵਨਾਵਾਂ ਤੋਂ ਜਾਣੂ ਹੋਏ ਚਮਕੌਰ ਦੇ ਇਸ਼ਾਰੇ 'ਤੇ ਵਿਭਾਗ ਦਾ ਸ਼ਿਕੰਜਾ ਕੱਸ ਦਿੱਤਾ | ਪੰਜਾਬ ਦੇ ਸਾਰੇ ਮੈਰਿਜ ਪੈਲੇਸਾਂ, ਜੋ ਗੈਰ-ਕਾਨੂੰਨੀ ਤਰੀਕੇ ਨਾਲ ਰਸਤਾ ਵਰਤ ਰਹੇ ਸਨ, ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਮੈਰਿਜ ਪੈਲੇਸ ਮਾਲਕਾਂ ਨੇ ਆਪਸ ਵਿੱਚ ਮੀਟਿੰਗਾਂ ਵੀ ਕੀਤੀਆਂ ਪਰ ਉਹ ਕਾਨੂੰਨੀ ਤੌਰ ’ਤੇ ਕਮਜ਼ੋਰ ਸਨ। ਫਿਰ ਜੰਗਲਾਤ ਮਹਿਕਮੇ ਤੋਂ ਐਨ.ਓ.ਸੀ ਲਏ ਬਿਨਾਂ ਮੈਰਿਜ ਪੈਲੇਸਾਂ ਦਾ ਮਾਲਕ ਚਮਕੌਰ ਰਾਹੀਂ ਮੰਤਰੀ ਕੋਲ ‘ਹਾਜੀਰੀ’ ਕਰਵਾਉਣ ਚਲਾ ਗਿਆ। ਵਿਜੀਲੈਂਸ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ। ਵਿਜੀਲੈਂਸ ਵੱਲੋਂ ਦਰਜ ਐੱਫ.ਆਈ.ਆਰ ਵਿਚ ਇਸ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਬਾਅਦ ਚਮਕੌਰ ਨਾ ਸਿਰਫ਼ ਮੰਤਰੀ ਦੀਆਂ ਨਜ਼ਰਾਂ ਵਿਚ ਘਿਰ ਗਿਆ, ਸਗੋਂ ਵਿਭਾਗ ਦਾ ਦਬਦਬਾ ਬਣ ਗਿਆ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News