ਲੁਧਿਆਣਾ ''ਚ ਕੋਰੋਨਾ ਨਿਯਮਾਂ ਦੀ ਉਲੰਘਣਾ ''ਤੇ ਕੱਟੇ ਗਏ 50 ਲੱਖ ਦੇ ਚਲਾਨ
Wednesday, Jun 03, 2020 - 03:42 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਹੁਣ ਤੱਕ ਲੁਧਿਆਣਾ 'ਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਤੇ ਮਾਸਕ ਨਾ ਪਾਉਣ ਵਾਲੇ ਲੋਕਾਂ ਦੇ ਲਗਾਤਾਰ ਚਲਾਨ ਕੱਟੇ ਜਾ ਰਹੇ ਹਨ ਅਤੇ ਇਸ ਦੇ ਤਹਿਤ ਹੁਣ ਤੱਕ ਲੁਧਿਆਣਾ ਵਾਸੀਆਂ ਦੇ 50 ਲੱਖ ਰੁਪਏ ਤੋਂ ਵੱਧ ਦੇ ਚਲਾਨ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ : ਸ਼ਰਾਬ ਦੇ ਠੇਕੇ 'ਚ 2 ਨੌਜਵਾਨਾਂ ਨੇ ਚਲਾਈਆਂ ਗੋਲੀਆਂ, ਠੇਕੇ ਦੇ ਕਰਿੰਦੇ ਸਮੇਤ 4 ਜ਼ਖਮੀਂ
ਉਨ੍ਹਾਂ ਦੱਸਿਆ ਕਿ ਮਾਸਕ ਨਾ ਪਾਉਣ ਵਾਲੇ ਦਾ 500 ਰੁਪਏ ਦਾ ਚਲਾਨ, ਜਦੋਂ ਕਿ ਗੱਡੀ 'ਚ ਤਿੰਨ ਤੋਂ ਵੱਧ ਸਵਾਰੀਆਂ ਬਿਠਾਉਣ ਵਾਲਿਆਂ ਦੇ ਚਲਾਨ ਅਤੇ ਦੋ ਪਹੀਆ ਵਾਹਨ 'ਤੇ 2 ਤੋਂ ਵੱਧ ਸਵਾਰੀਆਂ ਬਿਠਾਉਣ ਵਾਲਿਆਂ ਦੇ ਵੀ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਕਾਫੀ ਹੈਰਾਨੀ ਹੋਈ ਹੈ ਅਤੇ ਅਫਸੋਸ ਵੀ ਹੋਇਆ ਹੈ ਕਿ ਲੋਕ ਹਾਲੇ ਵੀ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਯਮਾਂ ਦੀ ਪਾਲਣਾ ਕਰਨ, ਜਿਸ ਦੇ ਨਾਲ ਉਹ ਕੋਰੋਨਾ ਵਰਗੀ ਮਹਾਮਾਰੀ ਤੋਂ ਵੀ ਬਚ ਸਕਣਗੇ।
ਇਹ ਵੀ ਪੜ੍ਹੋ : ਪੁਲਸ ਨੇ ਇਕਾਂਤਵਾਸ 'ਚ ਰਹਿ ਰਹੀ ਬੱਚੀ ਦਾ ਜਨਮਦਿਨ ਮਨਾਇਆ, ਭਾਵੁਕ ਹੋਈ ਮਾਂ