ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਡਾ. ਓਬਰਾਏ ਨੇ ਫਿਰੋਜ਼ਪੁਰ ਨਿਵਾਸੀਆਂ ਨੂੰ ਦਿੱਤਾ ਵੱਡਾ ਤੋਹਫ਼ਾ

03/01/2021 6:03:15 PM

ਫ਼ਿਰੋਜ਼ਪੁਰ (ਕੁਮਾਰ, ਖੁੱਲਰ) : ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਫਿਰੋਜ਼ਪੁਰ ਨਿਵਾਸੀਆਂ ਨੂੰ ਵੱਡੇ ਤੋਹਫੇ ਜਲਦ ਦਿੱਤੇ ਜਾ ਰਹੇ ਹਨ, ਜਿਨ੍ਹਾਂ ਵਿਚ ਚਾਰ ਅਤਿ ਅਧੁਨਿਕ ਲੈਬਾਂ, ਇਕ ਐਬੂਲੈਂਸ ਅਤੇ ਇਕ ਸ਼ਵ ਵਾਹਣ ਦਿੱਤਾ ਜਾਵੇਗਾ। ਡਾ. ਐੱਸਪੀ ਸਿੰਘ ਓਬਰਾਏ ਨੇ ਇਹ ਐਲਾਨ ਫਿਰੋਜ਼ਪੁਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਰਬਾਬੀ ਭਾਈ ਮਰਦਾਨਾ ਜੀ ਦੀ ਯਾਦ ਵਿਚ ਭਾਰਤ ਦੀ ਵਿੱਚ ਪਹਿਲੀ ਲਾਟ ਦੇ ਉਦਘਾਟਨ ਮੌਕੇ ਪੱਤਰਕਾਰਾਂ ਨੂੰ ਕਹੀ। ਇਸ ਮੌਕੇ ਉਨ੍ਹਾਂ ਨੇ ਲਾਟ ਦਾ ਸਾਰਾ ਖ਼ਰਚਾ ਵੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਇਸ ਲਾਟ ਦੇ ਨਿਰਮਾਣ ਹਿੱਤ ਪ੍ਰਬੰਧਕਾ ਨੂੰ ਅੱਠ ਲੱਖ ਰੁਪਏ ਵੀ ਦਿੱਤੇ ਤਾਂ ਕਿ ਇਸ ਦਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।  

ਪੜ੍ਹੋ ਇਹ ਵੀ ਖ਼ਬਰ - ਗ਼ਮਗੀਨ ਮਾਹੌਲ ’ਚ BSF ਦੇ ਜਵਾਨ ‘ਰਛਪਾਲ’ ਦਾ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਪਰਿਵਾਰ (ਤਸਵੀਰਾਂ)

ਇਸ ਤੋਂ ਬਾਅਦ ਉਨ੍ਹਾਂ ਫਿਰੋਜ਼ਪੁਰ ਛਾਉਣੀ ਵਿਚ ਖਾਲਸਾ ਗੁਰਦੁਆਰਾ ਸਾਹਿਬ ਵਿਖੇ ਸੰਸਥਾ ਵੱਲੋਂ ਖੋਲ੍ਹੀ ਜਾ ਰਹੀ ਸੰਨੀ ਲੈਬ ਦੇ ਚੱਲ ਰਹੇ ਕੰਮਾਂ ਦਾ ਨਿਰੀਖਣ ਵੀ ਕੀਤਾ। ਡਾ. ਐੱਸ.ਪੀ. ਸਿੰਘ ਓਬਰਾਏ ਬਾਅਦ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਫਿਰੋਜ਼ਪੁਰ ਸਥਿੱਤ ਦਫ਼ਤਰ ਵੀ ਪੁੱਜੇ, ਜਿੱਥੇ ਉਨ੍ਹਾਂ ਦਾ ਜ਼ਿਲ੍ਹਾ ਟੀਮ ਦੇ ਵਾਲੰਟੀਅਰਾਂ ਵੱਲੋਂ ਜੋਰਦਾਰ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨੇ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜ਼ ਸ਼ਲਾਂਘਾਯੋਗ ਹਨ। ਫਿਰੋਜ਼ਪੁਰ ਟੀਮ ਨੇ ਜਿੱਥੇ ਵਿਧਵਾਵਾਂ, ਅਪਾਹਜ ਅਤੇ ਲੋੜਵੰਦ ਲੋਕਾਂ ਦੀ ਹਮੇਸ਼ਾ ਮਦਦ ਕੀਤੀ, ਉਥੇ ਕੁਦਰਤੀ ਆਫ਼ਤਾਂ ਦੇ ਸਮੇਂ ਫਸੇ ਲੋਕਾਂ ਦੀ ਅੱਗੇ ਹੋ ਕੇ ਮਦਦ ਕੀਤੀ ਹੈ। ਇਸ ਮੌਕੇ ਉਨ੍ਹਾਂ ਵੱਲੋਂ ਸੰਸਥਾ ਨਾਲ ਜੁੜੇ ਲੋਕਾਂ ਦਾ ਸਨਮਾਨ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ। 

ਪੜ੍ਹੋ ਇਹ ਵੀ ਖ਼ਬਰ - ਨਸ਼ੇ ਵਾਲਾ ਟੀਕਾ ਲਾਉਣ ਕਾਰਨ ਉਜੜਿਆ ਹੱਸਦਾ-ਵੱਸਦਾ ਘਰ, ਸ਼ਮਸ਼ਾਨਘਾਟ ਕੋਲੋ ਮਿਲੀ ਲਾਸ਼

ਇਸ ਮੌਕੇ ਭਾਈ ਮਰਦਾਨਾ ਯਾਦਗਾਰੀ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ, ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਇਸਤਰੀ ਵਿੰਗ ਪ੍ਰਧਾਨ ਅਮਰਜੀਤ ਕੌਰ ਛਾਬਡ਼ਾ ਨੇ ਫਿਰੋਜ਼ਪੁਰ ਟੀਮ ਵੱਲੋਂ ਡਾ. ਓਬਰਾਏ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀਮਤੀ ਅਮਰਜੀਤ ਕੌਰ ਛਾਬੜਾ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਗੁਰਪ੍ਰੀਤ ਸਿੰਘ ਘੜਿਆਲ ਮੀਤ ਪ੍ਰਧਾਨ, ਨਰਿੰਦਰ ਬੇਰੀ ਕੈਸ਼ੀਅਰ, ਸੰਜੀਵ ਬਜਾਜ, ਬਲਵਿੰਦਰਪਾਲ ਸ਼ਰਮਾ, ਤਲਵਿੰਦਰ ਕੌਰ, ਕੰਵਲਜੀਤ ਸਿੰਘ, ਵਿਜੇ ਕੁਮਾਰ ਬਹਿਲ, ਰੋਸ਼ਨ ਲਾਲ ਮਨਚੰਦਾ, ਆਸਾ ਸ਼ਰਮਾ, ਰਵੀ ਸ਼ਰਮਾ, ਰਣਜੀਤ ਸਿੰਘ ਰਾਏ, ਦਵਿੰਦਰ ਸਿੰਘ ਛਾਬੜਾ, ਭਜਨ ਪੇਂਟਰ, ਕਿਰਨ ਪੇਂਟਰ, ਮਨਪ੍ਰੀਤ ਸਿੰਘ, ਜਸਬੀਰ ਸ਼ਰਮਾ, ਬਲਦੇਵ ਰਾਜ ਸ਼ਰਮਾ, ਪਰਮਿੰਦਰ ਸਿੰਘ ਸੰਧੂ, ਬਲਵੰਤ ਸਿੰਘ ਬਰਾੜ, ਸੁਖਜੀਤ ਸਿੰਘ ਹਰਾਜ, ਪਰੇਮ ਮਨਚੰਦਾ, ਲਖਵਿੰਦਰ ਸਿੰਘ ਕਰਮੂਵਾਲਾ ਸਮੇਤ ਸੰਸਥਾ ਦੇ ਹੋਰ ਮੈਂਬਰ ਵੀ ਮੌਜ਼ੂਦ ਸਨ।

ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਆਏ ‘ਗੁਰਜੀਤ ਔਜਲਾ’ ਨੇ ਵਿਰੋਧੀਆਂ ਨੂੰ ਲਾਇਆ ‘ਸਿਆਸੀ ਟੀਕਾ’


rajwinder kaur

Content Editor

Related News