CFSL ਦੀ ਇਮਾਰਤ ਹੇਠਾਂ ''ਬੰਕਰ'' ਨਹੀਂ, ਬੇਘਰਿਆਂ ਦੇ ਰਹਿਣ ਦਾ ਠਿਕਾਣਾ

11/02/2019 2:42:22 PM

ਚੰਡੀਗੜ੍ਹ (ਰਾਏ) : ਸੀ. ਐੱਫ. ਐੱਸ. ਐੱਲ. ਦੇ ਦਫਤਰ ਦੇ ਬਾਹਰ ਜ਼ਮੀਨ ਦੇ ਹੇਠਾਂ ਉਨ੍ਹਾਂ ਲੋਕਾਂ ਨੇ ਰਹਿਣ ਦਾ ਠਿਕਾਣਾ ਬਣਾਇਆ ਹੋਇਆ ਸੀ, ਜਿਨ੍ਹਾਂ ਕੋਲ ਰਹਿਣ ਦਾ ਕੋਈ ਬੰਦੋਬਸਤ ਨਹੀਂ ਸੀ। ਅਸਲ 'ਚ ਸਟਾਰਮ ਵਾਟਰ ਨਾਲੇ ਨੂੰ ਬੰਕਰ ਦੀ ਪਰਿਭਾਸ਼ਾ ਦੇ ਦਿੱਤੀ ਗਈ। ਇਸ ਕਥਿਤ ਅੰਡਰਗਰਾਊਂਡ ਬੰਕਰ ਦੀ ਸੂਚਨਾ ਨੇ ਇਕ ਵਾਰ ਤਾਂ ਨਿਗਮ ਨੂੰ ਹੈਰਾਨ ਤੇ ਪ੍ਰੇਸ਼ਾਨ ਕਰ ਦਿੱਤਾ ਸੀ। ਹਕੀਕਤ ਜਾਣਨ ਲਈ ਮੌਕੇ 'ਤੇ ਨਿਗਮ ਦੇ ਆਲ੍ਹਾ ਅਧਿਕਾਰੀਆਂ ਨੇ ਵੀ ਮੁਆਇਨਾ ਕੀਤਾ। ਮੁਆਇਨੇ 'ਚ ਬੰਕਰ ਦੀ ਸੰਭਾਵਨਾ ਨੂੰ ਖਾਰਿਜ ਕਰ ਦਿੱਤਾ। ਫਿਲਹਾਲ ਨਿਗਮ ਪੁਲਸ ਦੀ ਜਾਂਚ 'ਤੇ ਨਿਰਭਰ ਹੈ।

PunjabKesari
ਜੇ. ਈ. ਅਤੇ ਉਸਦੀ ਟੀਮ ਨੇ ਵੇਖਿਆ ਸੀ ਸ਼ੱਕੀ ਸਾਮਾਨ
ਵੀਰਵਾਰ ਨੂੰ ਸੈਕਟਰ-36 ਸਥਿਤ ਸੀ. ਐੱਫ. ਐੱਸ. ਐੱਲ.ਦਫ਼ਤਰ ਦੇ ਨੇੜੇ ਬਣੇ ਬਰਸਾਤੀ ਨਾਲੇ ਦੀ ਸਫਾਈ ਕੀਤੇ ਜਾਣ ਦਾ ਕੰਮ ਨਗਰ ਨਿਗਮ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਸੀ। ਇਸ ਦੌਰਾਨ ਨਗਰ ਨਿਗਮ ਦੇ ਜੇ. ਈ. ਗੁਰਮੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਉੱਥੇ ਨਾਲੇ ਦੇ ਅੰਦਰ ਕੁਝ ਸਾਮਾਨ ਬਰਾਮਦ ਹੋਣ ਬਾਰੇ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ ਸੀ। ਸੂਚਨਾ ਪਾ ਕੇ ਸੈਕਟਰ-36 ਥਾਣਾ ਪੁਲਸ ਮੌਕੇ 'ਤੇ ਪਹੁੰਚੀ ਸੀ। ਪੁਲਸ ਨੂੰ ਜਾਂਚ ਦੌਰਾਨ ਇੱਥੇ ਨਾਲੇ 'ਚ ਇਕ ਏਅਰ ਪਿਸਟਲ, ਧਾਰਮਿਕ ਕਿਤਾਬ, ਕੰਬਲ ਅਤੇ ਜੁੱਤੇ ਬਰਾਮਦ ਹੋਏ ਸਨ। ਪੁਲਸ ਨੇ ਇਸ ਨਾਲੇ 'ਚੋਂ ਬਰਾਮਦ ਕੀਤੇ ਗਏ ਸਾਰੇ ਸਾਮਾਨ ਨੂੰ ਕਬਜ਼ੇ 'ਚ ਲੈ ਲਿਆ ਹੈ। ਪੁਲਸ ਨੇ ਇਸ ਵਿਸ਼ੇ 'ਚ ਡੀ. ਡੀ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਸ. ਪੀ. ਨਿਲਾਂਬਰੀ ਜਗਦਲੇ ਇਸ ਪੂਰੇ ਮਾਮਲੇ ਦੀ ਇਕ ਵਿਸਥਾਰਿਤ ਰਿਪੋਰਟ ਤਿਆਰ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ। ਸੈਕਟਰ-36 ਥਾਣਾ ਪੁਲਸ ਐੱਸ. ਐੱਸ. ਪੀ. ਨੂੰ ਸੌਂਪੇਗੀ।

PunjabKesari
ਆਵਾਜ਼ ਸੁਣ ਕੇ ਬੁਲਾਈ ਪੁਲਸ
ਇਸ ਬਾਰੇ ਐਕਸੀਅਨ ਡਵੀਜ਼ਨ ਨੰਬਰ-4 ਵਿਜੇ ਪ੍ਰੇਮੀ ਦਾ ਕਹਿਣਾ ਹੈ ਕਿ ਅਸੀਂ ਕਦੇ ਨਹੀਂ ਕਿਹਾ ਕਿ ਬੰਕਰ ਹਨ। ਸਾਨੂੰ ਜ਼ਮੀਨ ਦੇ ਹੇਠੋਂ ਆਵਾਜ਼ ਆਈ, ਤਦ ਪੁਲਸ ਨੂੰ ਬੁਲਾਇਆ ਗਿਆ। ਪੁਲਸ ਨੇ ਡੀ. ਡੀ. ਆਰ. ਦਰਜ ਕਰ ਲਈ ਸੀ, ਜੋ ਜਾਂਚ 'ਚ ਆਵੇਗਾ, ਉਸ ਹਿਸਾਬ ਨਾਲ ਅਧਿਕਾਰੀਆਂ ਨੂੰ ਰਿਪੋਰਟ ਕੀਤੀ ਜਾਵੇਗੀ।
ਗਰੀਬਾਂ ਦੇ ਟਿਕਾਣਾ ਸੀ
ਨਗਰ ਨਿਗਮ ਦੇ ਸੁਪਰੀਡੈਂਟ ਇੰਜੀਨੀਅਰ ਸ਼ੈਲਿੰਦਰ ਸਿੰਘ ਨੇ ਕਿਹਾ ਕਿ ਬੰਕਰ ਵਰਗੀ ਕੋਈ ਗੱਲ ਨਹੀਂ ਹੈ, ਕੁਝ ਗਰੀਬ ਲੋਕ ਹੇਠਾਂ ਰਹੇ ਸਨ, ਜਿਨ੍ਹਾਂ ਦਾ ਕੋਈ ਠਿਕਾਣਾ ਨਹੀਂ ਸੀ। ਕਮਿਸ਼ਨਰ ਨੂੰ ਰਿਪੋਰਟ ਕਰ ਦਿੱਤੀ ਸੀ, ਬਾਕੀ ਪੁਲਸ ਜਾਂਚ ਕਰ ਰਹੀ ਹੈ।


Babita

Content Editor

Related News