ਗੋਇੰਦਵਾਲ ਜੇਲ੍ਹ ’ਚ 2 ਬੰਦੀਆਂ ਦਾ ਕਤਲ ਜੇਲ੍ਹ ਵਿਭਾਗ ਲਈ ਚੁਣੌਤੀ, ਸੈਂਟਰਲ ਜੇਲ ਵੀ ਅਲਰਟ ’ਤੇ
Wednesday, Mar 01, 2023 - 02:11 PM (IST)
ਲੁਧਿਆਣਾ (ਸਿਆਲ) : ਦੇਸ਼ ਹੀ ਨਹੀਂ ਵਿਦੇਸ਼ਾਂ ’ਚ ਹੀ ਹਰਮਨਪਿਆਰੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਦੇ 2 ਮੁਲਜ਼ਮਾਂ ਦੇ ਬੀਤੇ ਦਿਨ ਗੋਇੰਦਵਾਲ ਜੇਲ ’ਚ ਗੈਂਗਵਾਰ ਦੌਰਾਨ ਹੋਏ ਕਤਲਕਾਂਡ ਨੇ ਪੰਜਾਬ ਦੇ ਜੇਲ ਵਿਭਾਗ ਨੂੰ ਚੁਣੌਤੀ ਦੇ ਦਿੱਤੀ ਹੈ। ਇਸ ਕਤਲਕਾਂਡ ਦੇ ਮੱਦੇਨਜ਼ਰ ਤਾਜਪੁਰ ਰੋਡ ਦਾ ਕੇਂਦਰੀ ਜੇਲ ਪ੍ਰਸ਼ਾਸਨ ਵੀ ਅਲਰਟ ਹੋ ਗਿਆ ਹੈ ਅਤੇ ਪ੍ਰਸ਼ਾਸਨ ਨੇ ਗੈਂਗਸਟਰਾਂ ਅਤੇ ਹੋਰ ਖਤਰਨਾਕ ਬੰਦੀਆਂ ’ਤੇ ਕੜੀ ਨਜ਼ਰ ਰੱਖ ਕੇ ਸੁਰੱਖਿਆ ਪ੍ਰਬੰਧ ਵੀ ਸਖਤ ਕੀਤੇ ਹਨ। ਸੂਤਰ ਦੱਸਦੇ ਹਨ ਕਿ ਜੇਲ ’ਚ 10 ਅਤੇ 12 ’ਚ ਗੈਂਗਸਟਰ ਕਿਸਮ ਦੇ ਬੰਦੀਆਂ ਨੂੰ ਹਾਈ ਸਕਿਓਰਿਟੀ ਜ਼ੋਨਾਂ ’ਚ ਰੱਖਿਆ ਗਿਆ ਹੈ ਕਿ ਤਾਂਕਿ ਉਹ ਇਕ-ਦੂਜੇ ਨੂੰ ਨੁਕਸਾਨ ਨਾ ਪਹੁੰਚਾ ਸਕਣ। ਜੇਲ ਪ੍ਰਸ਼ਾਸਨ ਸਾਵਧਾਨੀ ਵੀ ਵਰਤ ਰਿਹਾ ਦੱਸਿਆ ਜਾ ਰਿਹਾ ਹੈ। ਇਸ ਦੀ ਵਿਸਥਾਰਤ ਰਿਪੋਰਟ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸਮੇਂ-ਸਮੇਂ ’ਤੇ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦਿੱਲੀ ਦੇ ਆਬਕਾਰੀ ਘਪਲੇ ਦੀ ਜਾਂਚ ਪੰਜਾਬ ਤੱਕ ਵਧਾਈ ਜਾਵੇ : ਮਜੀਠੀਆ
2 ਬੰਦੀਆਂ ਦੇ ਗੁੱਟਾਂ ’ਚ ਪਹਿਲਾਂ ਵੀ ਹੋ ਚੁੱਕੇ ਹਨ ਝਗੜੇ
ਜੇਲ੍ਹ ਵਿਚ 2 ਬੰਦੀ ਗੁੱਟਾਂ ’ਚ 8 ਜਨਵਰੀ 2023 ਨੂੰ ਹੋਏ ਝਗੜੇ ’ਚ ਜ਼ਖ਼ਮੀ ਇਕ ਬੰਦੀ ਅਜੇ ਕੁਮਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਸੀ, ਜਿਥੇ ਉਸ ਨੇ ਜੇਲ੍ਹ ਮੁਲਾਜ਼ਮਾਂ ’ਤੇ ਵੀ ਦੋਸ਼ ਲਾਏ ਸਨ ਪਰ ਇਸ ਘਟਨਾ ਦੇ ਮਾਮਲੇ ’ਚ ਜੇਲ੍ਹ ਦੇ ਸੁਪਰਡੈਂਟ ਨੇ ਬੰਦੀ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਸੀ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। 10 ਨਵੰਬਰ 2022 ਨੂੰ ਵੀ 2 ਹਵਾਲਾਤੀਆਂ ’ਤੇ ਨੁਕੀਲੀ ਚੀਜ਼ ਨਾਲ ਹਮਲਾ ਕਰ ਕੇ ਜ਼ਖਮੀ ਕੀਤਾ ਗਿਆ ਸੀ ਅਤੇ ਇਲਾਜ ਲਈ ਪੁੱਜੇ ਹਵਾਲਾਤੀਆਂ ਨੇ ਆਪਣੇ ਸਰੀਰ ’ਤੇ ਕਾਫੀ ਸੱਟਾਂ ਦੇ ਨਿਸ਼ਾਨ ਦਿਖਾਏ। ਪੁਲਸ ਨੇ ਕਾਰਵਾਈ ਕਰ ਕੇ ਕੇਸ ਵੀ ਦਰਜ ਕੀਤੇ ਸਨ।
ਇਹ ਵੀ ਪੜ੍ਹੋ : ਗੁਜਰਾਤ ਤੇ ਯੂ. ਪੀ. ਦੇ ਰਾਜਪਾਲਾਂ ਨੇ ਆਪਣੇ ਸੂਬਿਆਂ ’ਚ ਮੁੱਖ ਮੰਤਰੀਆਂ ਨੂੰ ਕਿੰਨੀਆਂ ਚਿੱਠੀਆਂ ਲਿਖੀਆਂ : ਭਗਵੰਤ ਮਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।