ਆੜ੍ਹਤੀਆਂ ਦੀ ਕੇਂਦਰ ਸਰਕਾਰ ਨੂੰ ਵੱਡੀ ਲਲਕਾਰ, ਮਹਾ-ਸੰਮੇਲਨ ਦੌਰਾਨ ਕੀਤਾ ਜਾਵੇਗਾ ਵੱਡਾ ਧਮਾਕਾ: ਵਿਜੈ ਕਾਲੜਾ

Monday, Apr 05, 2021 - 05:59 PM (IST)

ਜਲਾਲਾਬਾਦ (ਨਿਖੰਜ,ਜਤਿੰਦਰ):  ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬਾਘਾਪੁਰਾਣਾ ਵਿਖੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਆੜਤੀ, ਕਿਸਾਨ ਮਜ਼ਦੂਰ, ਮੁਨੀਮ ਵਿਰੋਧੀ ਨੀਤੀਆਂ ਦੇ ਖ਼ਿਲਾਫ ਸੋਮਵਾਰ ਨੂੰ ਹੋਣ ਮੰਡੀ ਬਚਾਉਣ ਸੰਮਲੇਨ ਸਬੰਧੀ ਜਲਾਲਾਬਾਦ ਵਿਖੇ ਫੈਡਰੇਸ਼ਨ ਆਫ ਆੜਤੀਆਂ ਐਸੋਸੀਏਸ਼ਨ , ਮੁਨੀਮ ਯੂਨੀਅਨ , ਮਜ਼ਦੂਰ ਤੋਲਾ ਯੂਨੀਅਨ ਵੱਲੋਂ ਮੀਟਿੰਗ ਕੀਤੀ ਗਈ। ਜਲਾਲਾਬਾਦ ਦੀ ਅਨਾਜ ਮੰਡੀ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ’ਤੇ ਪੁੱਜੇ  ਪ੍ਰਧਾਨ ਵਿਜੈ ਕਾਲੜਾ ਨੇ  ਕਿਹਾ ਕਿ ਮਹਾ ਸੰਮੇਲਨ ਨੂੰ ਮਜਬੂਤ ਕਰਨ ਲਈ ਜਲਾਲਾਬਾਦ ਤੋਂ ਵੱਧ ਤੋਂ ਵੱਧ ਆੜ੍ਹਤੀਏ ਪੁੱਜਣ ਤਾਂ ਕਿ ਕੇਂਦਰ ਸਰਕਾਰ ਦੀਆਂ ਵਿਰੋਧੀ ਨੀਤੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਅਤੇ ਪ੍ਰਾਈਵੇਟ ਸਕੂਲ ਆਹਮੋ-ਸਾਹਮਣੇ, ਫੈੱਡਰੇਸ਼ਨ ਵੱਲੋਂ 10 ਤੋਂ ਸਕੂਲ ਖੋਲ੍ਹਣ ਦਾ ਐਲਾਨ

ਇਸ ਮੌਕੇ ਵਿਜੈ ਕਾਲੜਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਸਰਕਾਰ ਜਿੱਥੇ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਲਿਆ ਕੇ  ਕਿਸਾਨੀ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਅਤੇ ਨਾਲ ਆੜ੍ਹਤੀਆਂ ਦੇ ਲਈ ਵੀ  ਨਵੇਂ ਫਰਮਾਨ ਜਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਾਘਾਪੁਰਾਣਾ ਵਿਖੇ ਹੋਣ ਵਾਲੇ ਮਹਾ ਸੰਮੇਲਨ ’ਚ ਕੇਂਦਰ ਸਰਕਾਰ ਦੇ ਖ਼ਿਲਾਫ ਵੱਡਾ ਧਮਾਕਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਜੇਲ੍ਹ ’ਚ ਹੋਇਆ ਸੀ ਪੰਜਾਬ ਦੀ ਇਸ ਪਹਿਲੀ ਮਹਿਲਾ ਮੁੱਖ ਮੰਤਰੀ ਦਾ ਜਨਮ (ਵੀਡੀਓ)

ਪੰਜਾਬ ਪ੍ਰਧਾਨ ਵਿਜੈ ਕਾਲੜਾ ਨੇ ਕਿਹਾ ਕਿ ਜਲਾਲਾਬਾਦ ’ਚ ਆੜ੍ਹਤੀਆਂ ਦੇ ਚੱਲ ਰਹੇ ਦੋਵਾਂ ਗਰੁੱਪ ਦੀ ਆਪਸੀ ਸਹਿਮਤੀ ਕਰਵਾ ਕੇ ਆਉਣ ਵਾਲੇ 1 ਹਫਤੇ ’ਚ ਇੱਕਮੁੱਠ ਕੀਤਾ ਜਾਵੇਗਾ।ਅੱਜ ਦੀ ਮੀਟਿੰਗ ਦੌਰਾਨ ਫੈਡਰੇਸ਼ਨ ਆਂਫ ਆੜਤੀਆਂ ਐਸੋਸੀਏਸ਼ਨ ਜਲਾਲਾਬਾਦ ਦੇ ਪ੍ਰਧਾਨ ਚੰਦਰ ਪ੍ਰਕਾਸ਼ ਖੈਰੇ ਕੇ, ਚੇਅਰਮੈਨ ਜਰਨੈਲ ਸਿੰਘ ਮੁਖੀਜਾ, ਸ਼ਾਮ ਸੁੰਦਰ ਮੈਣੀ ਪੰਜਾਬ ਵਾਇਸ ਪ੍ਰਧਾਨ, ਸਚਿਨ ਮਿੱਡਾ ਵਾਇਸ ਪ੍ਰਧਾਨ, ਡਾ. ਰਾਕੇਸ਼ ਉਤਰੇਜਾ  ਸੈਕਟਰੀ ,ਸਰਪ੍ਰਸਤ ਸਵੀਟਾ ਨਾਗਪਾਲ, ਅਸ਼ੋਕ ਵਾਟਸ ਕੈਸ਼ੀਅਰ , ਰਮੇਸ਼ ਬਾਗੌਰੀਆ, ਕਾਲਾ ਸਿਡਾਨਾ ਮੈਂਬਰ, ਤ੍ਰਿਲੋਕ ਬਜਾਜ, ਜਤਿੰਦਰ ਬਜਾਜ, ਗੁਰਦਿਆਲ ਕੰਬੋਜ, ,ਪ੍ਰਲਾਦ ਕੰਬੋਜ , ਬਲਜਿੰਦਰ ਸਿੰਘ ਆਦਿ ਮੈਂਬਰ ਤੇ ਆੜ੍ਹਤੀ ਵੱਡੀ ਗਿਣਤੀ ’ਚ ਮੌਜੂਦ ਸਨ।

ਇਹ ਵੀ ਪੜ੍ਹੋ: ਸਰਕਾਰੀ ਰਿਹਾਇਸ਼ ਵਿਵਾਦ ਵਾਲੇ ਮਾਮਲੇ ਦਾ ਬੀਬੀ ਭੱਠਲ ਨੇ ਦੱਸਿਆ ਪੂਰਾ ਸੱਚ


Shyna

Content Editor

Related News