ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਟਰੇਡ ਯੂਨੀਅਨ ਵੱਲੋਂ ਹੜਤਾਲ

01/08/2019 5:58:44 PM

ਸੰਗਰੂਰ (ਬੇਦੀ, ਯਾਦਵਿੰਦਰ, ਜਨੂਹਾ, ਹਰਜਿੰਦਰ) : ਸਥਾਨਕ ਭੀੜ-ਭਾੜ ਵਾਲੇ ਇਲਾਕੇ ਬੱਸ ਅੱਡੇ ਦੇ ਸਾਹਮਣੇ ਟਰੇਡ ਯੂਨੀਅਨਾਂ ਵੱਲੋਂ ਘੰਟਿਆਂ ਵੱਧੀ ਚੱਕਾ ਜਾਮ ਕੀਤਾ ਗਿਆ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਣ ਨਾਲ ਸ਼ਹਿਰ ਦੇ ਬਾਹਰੋਂ-ਬਾਹਰ ਸੜਕਾਂ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗਣ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਭਾਰਤ ਦੀਆਂ ਪ੍ਰਮੁੱਖ ਯੂਨੀਅਨਾਂ, ਕੇਂਦਰ ਤੇ ਰਾਜ ਸਰਕਾਰਾਂ ਦੀਆਂ ਮੁਲਾਜ਼ਮ ਫੈਡਰੇਸ਼ਨਾਂ ਦੇ ਸਾਂਝੇ ਸੱਦੇ 'ਤੇ ਸਰਕਾਰ ਦੀਆਂ ਲੋਕ ਮਾਰੂ, ਰਾਸ਼ਟਰ ਵਿਰੋਧੀ ਨੀਤੀਆਂ, ਫਿਰਕੂ-ਫਾਸੀਵਾਦੀ ਤਾਕਤਾਂ ਦੇ ਖਿਲਾਫ਼ ਹੜਤਾਲ ਕਰਕੇ ਸਾਰੀਆਂ ਟਰੇਡ ਯੂਨੀਅਨਾਂ ਨੇ ਸੰਗਰੂਰ ਬੱਸ ਸਟੈਂਡ ਦੇ ਦੋਵੇਂ ਗੇਟ 12 ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਘੇਰ ਕੇ ਚੱਕਾ ਜਾਮ ਕੀਤਾ ਤੇ ਜ਼ਬਰਦਸਤ ਵਿਰੋਧ ਕੀਤਾ। 

PunjabKesari
ਸਾਰੀਆਂ ਯੂਨੀਅਨ ਦੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਮਹਿੰਗਾਈ ਰੋਕਣ ਲਈ, ਬੇਰੁਜ਼ਗਾਰੀ ਦੂਰ ਕਰਕੇ ਰੁਜ਼ਗਾਰ ਦੇਣ ਲਈ, ਠੇਕਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਲਈ ਲੋਕ ਮਾਰੂ ਨਵ- ਉਦਾਰਵਾਦੀ ਨੀਤੀਆਂ ਨੂੰ ਬਦਲ ਕੇ ਲੋਕ ਪੱਖੀ ਨੀਤੀਆਂ ਬਣਾਉਣ ਲਈ ਸਿੱਖਿਆ ਸਿਹਤ ਦੀ ਗਰੰਟੀ, ਮਨਰੇਗਾ ਦਾ ਬਜਟ ਵਧਾਉਣ ਲਈ, ਭਰਾ ਮਾਰੂ ਫਿਰਕੂ ਫਾਸੀਵਾਦੀ ਰੁਝਾਨ ਖਤਮ ਕਰਨ 'ਤੇ ਜ਼ੋਰ ਦਿੱਤਾ।


Gurminder Singh

Content Editor

Related News