ਕੇਂਦਰ ਵੱਲੋਂ ਭਗਵੰਤ ਮਾਨ ਨੂੰ ਪੈਰਿਸ ਜਾਣ ਤੋਂ ਰੋਕਣਾ ਸਮਝ ਤੋਂ ਪਰ੍ਹੇ!
Tuesday, Aug 06, 2024 - 05:50 PM (IST)
ਲੁਧਿਆਣਾ (ਜ. ਬ.)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਐਨ ਮੌਕੇ ’ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਫਰਾਂਸ ਦੇ ਸ਼ਹਿਰ ਪੈਰਿਸ ’ਚ ਚੱਲ ਰਹੀਆਂ ਓਲਪਿੰਕ ਖੇਡਾਂ ’ਚ ਜਾਣ ਤੋਂ ਰੋਕਣਾ ਪੰਜਾਬ ਸਰਕਾਰ ਅਤੇ ਪੰਜਾਬੀਆਂ ਦੀ ਸਮਝ ਤੋਂ ਬਾਹਰ ਦੱਸਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਸਾਉਣ ਮਹੀਨੇ ਸ਼ਿਵ ਮੰਦਰ 'ਚ ਵੱਡੀ ਘਟਨਾ! ਸ਼ਿਵਲਿੰਗ 'ਤੇ ਲੱਗੀ ਪੌਣਾ ਕਿੱਲੋ ਚਾਂਦੀ ਲਾਹ ਕੇ ਲੈ ਗਏ ਚੋਰ
ਇਸ ਦੀ ਚਰਚਾ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਹੀ ਪੰਜਾਬੀ ਵੀ ਰਹੇ ਹਨ ਕਿ ਹਾਕੀ ਦੀ ਟੀਮ ’ਚ ਪੰਜਾਬੀ ਗੱਭਰੂਆਂ ਦੀ ਟੀਮ ਦੀ ਭਰਮਾਰ ਹੋਣ ਕਾਰਨ ਐਤਕੀ ਸੋਨ ਤਮਗਾ ਹਾਸਲ ਕਰਨ ’ਚ ਸਫਲ ਹੋਵੇ ਕਿਉਂਕਿ ਦੇਸ਼-ਵਿਦੇਸ਼ ਦੀਆਂ ਹੁਣ ਉਸ ’ਤੇ ਨਜ਼ਰਾਂ ਲੱਗੀਆਂ ਹੋਈਆਂ ਹਨ।
ਸ਼ਾਇਦ ਇਸੇ ਗੱਲ ਨੂੰ ਭਾਂਪ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸ਼ੈਲ-ਛਬੀਲੇ ਗੱਭਰੂ ਖਿਡਾਰੀਆਂ ਦੀ ਹੌਸਲਾ ਵਧਾਉਣ ਲਈ ਪੈਰਿਸ ਜਾਣ ਦੀ ਤਿਆਰੀ ਕੀਤੀ ਹੋਵੇ, ਤਾਂ ਜੋ ਉਨ੍ਹਾਂ ਦੇ ਨੇੜੇ ਜਾ ਕੇ ਉਨ੍ਹਾਂ ਦਾ ਹੌਸਲਾ ਵਧਾ ਸਕੇ ਪਰ ਕੇਂਦਰੀ ਸਰਕਾਰ ਵੱਲੋਂ ਨਾ-ਪੱਖੀ ਚਿੱਠੀ ਆਉਣ ’ਤੇ ਭਾਵੇਂ ਭਗਵੰਤ ਮਾਨ ਸ਼ਸ਼ੋਪੰਜ ’ਚ ਹਨ ਕਿ ਉਨ੍ਹਾਂ ਦੇ ਦਿਲ ਦੀਆਂ ਦਿਲ ਵਿਚ ਹੀ ਰਹਿ ਗਈਆਂ ਪਰ ਭਗਵੰਤ ਮਾਨ ਵੱਲੋਂ ਆਪਣੇ ਪੰਜਾਬੀ ਹਾਕੀ ਖਿਡਾਰੀਆਂ ਨਾਲ ਟੈਲੀਫੋਨ ’ਤੇ ਗੱਲਬਾਤ ਕਰ ਕੇ ਉਨ੍ਹਾਂ ਦੀ ਪਿੱਠ ਥਾਪੜੀ ਹੈ ਅਤੇ ਸੋਨ ਤਗਮਾ ਲੈ ਕੇ ਆਉਣ ਲਈ ਪ੍ਰੇਰਿਆ।
ਇਹ ਖ਼ਬਰ ਵੀ ਪੜ੍ਹੋ - 'ਪਾਪਾ ਮੈਂ ਪ੍ਰੇਸ਼ਾਨ ਹਾਂ...' 14 ਸਾਲਾ ਮਾਸੂਮ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਪਿਓ ਨੂੰ ਵੀਡੀਓ ਕਾਲ ਕਰ ਕਹੀਆਂ ਭਾਵੁਕ ਗੱਲਾਂ
ਬਾਕੀ ਹੁਣ ਜਿਸ ਤਰੀਕੇ ਨਾਲ ਭਾਰਤ ਦੀ ਹਾਕੀ ਟੀਮ ਸੈਮੀਫਾਈਨਲ ’ਚ ਪੁੱਜ ਗਈ ਹੈ। ਭਗਵੰਤ ਮਾਨ ਮੁੱਖ ਮੰਤਰੀ ਅਤੇ ਸਮੁੱਚੇ ਦੇਸ਼ ਦੇ ਲੋਕਾਂ ਦੀਆਂ ਨਜ਼ਰਾਂ ਇਸ ’ਤੇ ਟਿਕੀਆਂ ਹਨ ਕਿ ਕਦੋਂ ਪੈਰਿਸ ਤੋਂ ਗੋਲਡ ਮੈਡਲ ਦੀ ਖ਼ਬਰ ਆਵੇ ਤਾਂ ਕਿ ਪੰਜਾਬ ’ਚ ਦੀਵਾਲੀ ਤੋਂ ਪਹਿਲਾਂ ਪਟਾਕੇ ਚੱਲ ਸਕਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8